16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਉਮੰਗ ਯੋਗਾ ਵਲੋਂ 'ਨਾਦ ਤਰੰਗ' ਗੋਂਗ ਸਾਊਾਡ ਹੀਲਿੰਗ ਦਾ ਸਫਲਤਾਪੂਰਵਕ ਆਯੋਜਨ <br/>

ਸ਼ਹੀਦ ਕਰਤਾਰ ਸਿੰਘ ਸਰਾਭਾ, ਪੱਖੋਵਾਲ ਰੋਡ ਸਥਿਤ ਉਮੰਗ ਯੋਗਾ ਵਲੋਂ ਓਮੈਕਸ ਰਾਇਲ ਰੈਜ਼ੀਡੈਂਸੀ ਵਿਖੇ ਕਰਵਾਏ 'ਨਾਦ ਤਰੰਗ' ਗੋਂਗ ਸਾਊਾਡ ਹੀਲਿੰਗ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਪ੍ਰਤੀਭਾਗੀ ਅਰਜਨਟੀਨਾ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਸਾਊਾਡ ਹੀਲਰ ਨਟਾਲੀਆ ਨਾਲ | ਅਜੀਤ ਤਸਵੀਰ <br/> 09-06-2026
ਫੁੱਲਾਂਵਾਲ, 8 ਜੂਨ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ, ਪੱਖੋਵਾਲ ਰੋਡ ਸਥਿਤ ਉਮੰਗ ਯੋਗਾ ਵਲੋਂ ਓਮੈਕਸ ਰਾਇਲ ਰੈਜ਼ੀਡੈਂਸੀ ਵਿਖੇ 'ਨਾਦ ਤਰੰਗ' ਗੋਂਗ ਸਾਊਾਡ ਹੀਲਿੰਗ ਪ੍ਰੋਗਰਾਮ ਕਰਵਾਇਆ ਗਿਆ | ਲੋਕਾਂ ਦੇ ਉਤਸ਼ਾਹ ਅਤੇ ਮੰਗ ਨੂੰ ਮੁੱਖ ਰੱਖਦੇ ਹੋਏ ਡੇਢ-ਡੇਢ ਘੰਟੇ ਦੇ ਦੋ ਸੈਸ਼ਨ ਵਿਚ ਲਗਪਗ 40 ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ¢ ਇਸ ਪ੍ਰੋਗਰਾਮ ਦੀ ਖ਼ਾਸ ਗੱਲ ਇਹ ਸੀ ਕਿ ਪੰਜਾਬ ਵਿਚ ਪਹਿਲੇ ਗੋਂਗ ਸਾਊਾਡ ਹੀਲਿੰਗ ਅਨੁਭਵਾਂ 'ਚੋਂ ਇਕ ਹੈ, ਜਦੋਂ ਗੋਂਗ ਸਾਊਾਡ ਹੀਲਿੰਗ 'ਚ ਸਿੰਗਿੰਗ ਬਾਉਲਸ ਦਾ ਉਪਯੋਗ ਕੀਤਾ ਜਾਂਦਾ ਹੈ, ਪਰ ਇਸ ਪ੍ਰੋਗਰਾਮ ਵਿਚ ਵਿਸ਼ਾਲ 'ਗੋਂਗਸ' ਦੀ ਦੀਆਂ ਸ਼ਕਤੀਸ਼ਾਲੀ ਆਵਾਜ਼ਾਂ ਅਤੇ ਵਾਈਬ੍ਰੇਸ਼ਨਾਂ ਦੀ ਵਰਤੋਂ ਕੀਤੀ, ਜਿਸ ਨਾਲ ਭਾਗੀਦਾਰਾਂ ਨੂੰ ਇਕ ਡੂੰਘਾ ਅਤੇ ਵਿਲੱਖਣ ਅਨੁਭਵ ਮਿਲਿਆ¢ ਅਰਜਨਟੀਨਾ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਸਾਊਾਡ ਹੀਲਰ ਨਟਾਲੀਆ ਨੇ ਗੋਂਗ ਸਾਊਾਡ ਹੀਲਿੰਗ ਸੈਸ਼ਨ ਦਾ ਸੰਚਾਲਨ ਕੀਤਾ¢ ਸੈਸ਼ਨ ਤੋਂ ਬਾਅਦ ਆਪਣੇ ਡੂੰਘੇ ਅਤੇ ਪ੍ਰੇਰਨਾਦਾਇਕ ਅਨੁਭਵ ਸਾਂਝੇ ਕਰਦੇ ਹੋਏ ਗਰਭਵਤੀ ਭਾਗੀਦਾਰ ਸੁਹਾਨੀ ਅਤੇ ਅਸ਼ੋਕ ਮਹਿਰਾ, ਜੋ ਇਸ ਸਮੇਂ ਕੀਮੋਥੈਰੇਪੀ ਕਰਵਾ ਰਹੇ ਹਨ, ਨੇ ਕਿਹਾ ਕਿ ਸਾਊਾਡ ਹੀਿਲੰਗ ਦÏਰਾਨ ਉਸ ਨੰੂ ਅਜਿਹਾ ਮਹਿਸੂਸ ਹੋਇਆ, ਜਿਵੇਂ ਸਰੀਰ ਦੇ ਹਰ ਸੈਲ ਨੂੰ ਦੁਬਾਰਾ ਜਗਾਇਆ ਗਿਆ ਹੋਵੇ ਅਤੇ ਨਵੀਂ ਊਰਜਾ ਨਾਲ ਭਰ ਦਿੱਤਾ ਹੋਵੇ¢ ਇਸੇ ਤਰ੍ਹਾਂ ਜਸਵੀਰ ਕੌਰ, ਵਿਕਾਸ ਹਾਂਡਾ, ਬਬੀਤਾ ਚੋਪੜਾ ਸਮੇਤ ਕਈ ਭਾਗੀਦਾਰਾਂ ਨੇ ਸਰੀਰ ਦੀ ਕੰਪਨ, ਸ਼ਾਂਤੀ, ਭਾਵਨਾਤਮਕ ਹਲਕਾਪਣ ਅਤੇ ਧਿਆਨ ਦੀਆਂ ਅਸਾਧਾਰਨ ਸਥਿਤੀਆਂ ਦੇ ਅਨੁਭਵ ਵੀ ਸਾਂਝੇ ਕੀਤੇ¢ ਉਮੰਗ ਯੋਗਾ ਦੇ ਸੰਸਥਾਪਕ, ਪ੍ਰੋਗਰਾਮ ਪ੍ਰਬੰਧਕ ਉਮੰਗ ਸਿੰਘ ਨੇ ਦੱਸਿਆ ਕਿ ਉਮੰਗ ਯੋਗਾ ਵਲੋਂ ਯੋਗਾ, ਧਿਆਨ, ਸਾਊਾਡ ਹੀਿਲੰਗ ਅਤੇ ਵੱਖ-ਵੱਖ ਯੋਗਾ ਅਧਿਆਪਕ ਸਿਖਲਾਈ ਕੋਰਸਾਂ ਰਾਹੀਂ ਲੋਕਾਂ ਦੇ ਸੰਪੂਰਨ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਵਿਕਾਸ 'ਤੇ ਕੇਂਦਰਿਤ ਕਰਦਾ ਹੈ¢ ਭਾਗੀਦਾਰਾਂ ਵਲੋਂ ਉਤਸ਼ਾਹੀ ਹੁੰਗਾਰਾ ਸਪਸ਼ਟ ਤÏਰ 'ਤੇ ਪੰਜਾਬ 'ਚ ਸੰਪੂਰਨ ਸਿਹਤ ਅਤੇ ਵਿਕਲਪੀ ਇਲਾਜ ਵਿਧੀਆਂ ਵਿਚ ਵਧ ਰਹੀ ਦਿਲਚਸਪੀ ਨੂੰ ਦਰਸਾਉਂਦੀ ਹੈ¢

ਪਿਛਲੀ ਖ਼ਬਰ ਹਲਕਾ ਸਾਹਨੇਵਾਲ 'ਚ ਬਾਜਵਾ ਦੀ ਅਗਵਾਈ 'ਚ ਕਾਂਗਰਸੀਆਂ ਵਲੋਂ 'ਆਪ' ਦਾ ਵਿਰੋਧ <br/> ਅਗਲੀ ਖ਼ਬਰ ਬਿੰਦਰਾ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।