16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪ੍ਰਸਿੱਧ ਆਰਥਰੋਪੈਡਿਕ ਸਰਜਨ ਡਾ. ਮੋਹਿਤ ਸਿੰਗਲਾ ਨੇ ਸਪੋਰਥੋ ਕਲੀਨਿਕ ਵਿਖੇ ਮਹਿਲਾ ਦੇ ਗਿੱਟੇ ਦੇ ਲਿਗਾਮੈਂਟ ਦੀ ਕੀਤੀ ਸਫਲ ਸਰਜਰੀ <br/>

ਅਜੀਤ ਡੈਸਕ 09-06-2026
ਲੁਧਿਆਣਾ, 8 ਜੂਨ (ਡਾ. ਤਰਲੋਚਨ ਸਿੰਘ)-ਸਥਾਨਕ ਮਾਡਲ ਟਾਊਨ ਸਥਿਤ ਸ਼ਹਿਰ ਦੇ ਪਹਿਲੇ ਸਪੋਰਟਸ ਇੰਜਰੀ ਸਪੋਰਥੋ ਕਲੀਨਿਕ, ਆਦਿਤਿਆ ਜੇਤਲੀ ਚÏਕ ਵਿਖੇ ਇਕ ਵਿਦੇਸ਼ ਤੋਂ ਆਈ ਮਹਿਲਾ ਦੇ ਗਿੱਟੇ ਦੇ ਲਿਗਾਮੈਂਟ ਦੀ ਸਫਲ ਸਰਜਰੀ ਕਰਕੇ ਉਸ ਨੂੰ ਦਰਦ ਰਹਿਤ ਜੀਵਨ ਪ੍ਰਦਾਨ ਕੀਤਾ ਗਿਆ ਹੈ¢ ਇਹ ਸਫਲਤਾ ਪੂਰਵਕ ਸਰਜਰੀ ਪ੍ਰਸਿੱਧ ਆਰਥਰੋਸਕੋਪੀ, ਸਪੋਰਟਸ ਇੰਜਰੀ ਅਤੇ ਮਾਹਿਰ ਆਰਥੋਪੈਡਿਕ ਸਰਜਨ ਡਾ. ਮੋਹਿਤ ਸਿੰਗਲਾ ਵਲੋਂ ਕੀਤੀ ਗਈ ਹੈ¢ ਇਸ ਸਰਜਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਮੋਹਿਤ ਸਿੰਗਲਾ ਨੇ ਦੱਸਿਆ ਕਿ ਲੁਧਿਆਣਾ ਵਾਸੀ ਹਰਨੀਤ ਖੁਰਾਣਾ, ਜੋ ਅੱਜਕੱਲ੍ਹ ਵਿਦੇਸ਼ ਰਹਿੰਦੀ ਹੈ, ਉਹ ਕਰੀਬ 8 ਮਹੀਨੇ ਪਹਿਲਾਂ ਉਥੇ ਗਿੱਟਾ ਮੁੜਨ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ¢ ਇਸ ਕਾਰਨ ਉਸ ਦੇ ਗਿੱਟੇ ਦਾ ਲਿਗਾਮੈਂਟ ਟੁੱਟ ਗਿਆ ਸੀ, ਜਿਸ ਕਰਕੇ ਉਹ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਅਸਹਿ ਦਰਦ ਅਤੇ ਗਿੱਟੇ ਦੇ ਲਚਕਣ ਦੀ ਸਮੱਸਿਆ ਨਾਲ ਜੂਝ ਰਹੀ ਸੀ | ਵਿਦੇਸ਼ ਵਿਚ ਮਹਿੰਗੇ ਤੇ ਲੰਬੇ ਇਲਾਜ ਦੇ ਚੱਲਦਿਆਂ ਹਰਨੀਤ ਕÏਰ ਨੇ ਭਾਰਤ ਆ ਕੇ ਆਪਣਾ ਇਲਾਜ ਕਰਵਾਉਣ ਦਾ ਫ਼ੈਸਲਾ ਕੀਤਾ¢ ਇੱਥੇ ਆ ਕੇ ਵੀ ਉਸ ਨੇ ਕਈ ਆਰਥੋਪੈਡਿਕ ਮਾਹਿਰ ਡਾਕਟਰਾਂ ਨੂੰ ਦਿਖਾਇਆ, ਪਰ ਕਿਸੇ ਨੇ ਵੀ ਉਸ ਦਾ ਇਲਾਜ ਕਰਨ ਲਈ ਸਹਿਮਤੀ ਨਹੀਂ ਦਿੱਤੀ | ਆਿਖ਼ਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਖੇਡਾਂ ਦੀਆਂ ਸੱਟਾਂ ਅਤੇ ਲਿਗਾਮੈਂਟ ਸਰਜਰੀ ਦੇ ਮਾਮਲਿਆਂ ਵਿਚ ਸਪੋਰਥੋ ਕਲੀਨਿਕ, ਮਾਡਲ ਟਾਊਨ ਦੇ ਆਰਥੋਪੈਡਿਕ ਸਰਜਨ ਡਾ. ਮੋਹਿਤ ਸਿੰਗਲਾ ਸ਼ਹਿਰ ਦੇ ਸਭ ਤੋਂ ਬਿਹਤਰ ਅਤੇ ਭਰੋਸੇਮੰਦ ਮਾਹਿਰ ਸਰਜਨ ਹਨ | ਡਾ. ਸਿੰਗਲਾ ਨੇ ਦੱਸਿਆ ਕਿ ਸਪੋਰਥੋ ਕਲੀਨਿਕ ਵਿਖੇ ਆਉਣ 'ਤੇ ਮਹਿਲਾ ਹਰਨੀਤ ਕÏਰ ਦੀ ਆਧੁਨਿਕ ਤਕਨੀਕ ਨਾਲ ਗਿੱਟੇ ਦੀ ਸਫਲ ਲਿਗਾਮੈਂਟ ਸਰਜਰੀ ਕੀਤੀ ਗਈ¢ ਸਰਜਰੀ ਤੋਂ ਬਾਅਦ ਹੁਣ ਹਰਨੀਤ ਕÏਰ ਪੂਰੀ ਤਰ੍ਹਾਂ ਤੰਦਰੁਸਤ ਹੈ, ਬਿਨਾਂ ਕਿਸੇ ਦਰਦ ਦੇ ਚੱਲ-ਫਿਰ ਰਹੀ ਹੈ ਅਤੇ ਬਹੁਤ ਜਲਦ ਵਾਪਸ ਵਿਦੇਸ਼ ਜਾਣ ਦੀ ਤਿਆਰੀ ਕਰ ਰਹੀ ਹੈ¢ ਹਰਨੀਤ ਕÏਰ ਦੀ ਸਫਲ ਸਰਜਰੀ ਹੋਣ ਉਪਰੰਤ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਡਾ. ਮੋਹਿਤ ਸਿੰਗਲਾ ਅਤੇ ਸਪੋਰਥੋ ਕਲੀਨਿਕ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ¢ ਇਸ ਮÏਕੇ ਡਾ. ਮੋਹਿਤ ਸਿੰਗਲਾ ਨੇ ਕਿਹਾ ਕਿ 'ਸਪੋਰਥੋ ਕਲੀਨਿਕ' ਲੁਧਿਆਣਾ ਦਾ ਪਹਿਲਾ ਅਜਿਹਾ ਵਿਸ਼ੇਸ਼ ਕਲੀਨਿਕ ਹੈ, ਜਿੱਥੇ ਖੇਡਾਂ ਦÏਰਾਨ ਲੱਗਣ ਵਾਲੀਆਂ ਸੱਟਾਂ ਅਤੇ ਲਿਗਾਮੈਂਟ ਦੀਆਂ ਸਮੱਸਿਆਵਾਂ ਦਾ ਅੰਤਰਰਾਸ਼ਟਰੀ ਪੱਧਰ ਦਾ ਇਲਾਜ ਬਹੁਤ ਹੀ ਕਿਫ਼ਾਇਤੀ ਦਰਾਂ 'ਤੇ ਕੀਤਾ ਜਾਂਦਾ ਹੈ, ਤਾਂ ਜੋ ਮਰੀਜ਼ਾਂ ਨੂੰ ਇਲਾਜ ਲਈ ਦੂਜੇ ਵੱਡੇ ਸ਼ਹਿਰਾਂ ਜਾਂ ਵਿਦੇਸ਼ਾਂ ਵਿਚ ਨਾ ਜਾਣਾ ਪਵੇ¢

ਪਿਛਲੀ ਖ਼ਬਰ ਸਵਰਨਕਾਰ ਦੀ ਦੁਕਾਨ 'ਤੇ ਲੁੱਟ ਕਰਨ ਵਾਲੇ ਤਿੰਨ ਕਾਬੂ <br/> ਅਗਲੀ ਖ਼ਬਰ ਹਲਕਾ ਸਾਹਨੇਵਾਲ 'ਚ ਬਾਜਵਾ ਦੀ ਅਗਵਾਈ 'ਚ ਕਾਂਗਰਸੀਆਂ ਵਲੋਂ 'ਆਪ' ਦਾ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।