27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕਰੋੜਾਂ ਰੁਪਏ ਦੇ ਟੈਂਡਰ ਆਪਣੇ ਚਹੇਤੇ ਠੇਕੇਦਾਰ ਨੂੰ ਦੇ ਕੇ ਨਿਗਮ ਅਧਿਕਾਰੀ ਨਗਰ ਨਿਗਮ ਦਾ ਕਰਨ ਲੱਗੇ ਵਿੱਤੀ ਨੁਕਸਾਨ-ਬੈਂਸ

ਅਜੀਤ ਡੈਸਕ 10-06-2026
ਲੁਧਿਆਣਾ, 9 ਜੂਨ (ਜਤਿੰਦਰ ਭੰਬੀ)-ਨਗਰ ਨਿਗਮ ਦਾ ਕੰਨਟਰੈਕਟਰਸ ਐਂਡ ਓ. ਐਂਡ ਐਮ. ਸੈੱਲ ਠੇਕੇਦਾਰਾਂ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਧਿਆਨ ਵਿਚ ਲਿਆਉਂਦੇ ਹੋਏ ਨਗਰ ਨਿਗਮ ਦੇ ਅਧਿਕਾਰੀਆਂ 'ਤੇ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਿਗਮ ਅਧਿਕਾਰੀਆਂ ਨਾਲ ਨਿੱਜੀ ਕੰਪਨੀ ਨਾਲ ਅੰਦਰ ਖਾਤੇ ਮਿਲੀਭੁਗਤ ਕਰਕੇ ਅੱਜ 10 ਜੂਨ ਨੂੰ ਕਰੋੜ ਦੇ ਲੱਗਣ ਵਾਲੇ ਟੈਂਡਰ ਨਿੱਜੀ ਕੰਪਨੀ ਨੂੰ ਦਿੱਤੇ ਜਾ ਰਹੇ ਹਨ | ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਹਨ, ਉਹ ਸਿਰਫ਼ ਉਹੀ ਕੰਪਨੀ ਪੂਰਾ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਉਹ ਕੰਪਨੀ ਇਸ ਟੈਂਡਰ ਫੁੱਲ ਰੇਟ 'ਤੇ ਪ੍ਰਾਪਤ ਕਰੇਗੀ ਜਿਸ ਨਾਲ ਨਿਗਮ ਨੂੰ ਵੱਡਾ ਵਿੱਤੀ ਨੁਕਸਾਨ ਹੋਵੇਗਾ | ਠੇਕੇਦਾਰਾਂ ਦੀ ਪੂਰੀ ਗੱਲਬਾਤ ਸੁਣਨ ਤੋਂ ਬਾਅਦ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਨਿਗਮ ਅਧਿਕਾਰੀ ਜਿੱਥੇ ਸਿੱਧੇ ਤੌਰ 'ਤੇ ਨਿਗਮ ਦਾ ਵਿੱਤੀ ਨੁਕਸਾਨ ਕਰਨ ਲੱਗੇ ਹੋਏ ਹਨ, ਉਥੇ ਹੀ ਉਨ੍ਹਾਂ ਠੇਕੇਦਾਰਾਂ ਦਾ ਵੀ ਨੁਕਸਾਨ ਕਰਨ ਦੀ ਤਾਕ ਵਿਚ ਹਨ, ਜਿਹੜੇ ਪਿਛਲੇ ਕਈ ਸਾਲਾਂ ਤੋਂ ਨਗਰ ਨਿਗਮ ਦੇ ਟੈਂਡਰ ਬੜੀ ਇਮਾਨਦਾਰੀ ਨਾਲ ਲੈ ਕੇ ਉਸ ਨੂੰ ਪੂਰਾ ਕਰ ਰਹੇ ਹਨ | ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ, ਜੇਕਰ ਫਿਰ ਵੀ ਨਿਗਮ ਅਧਿਕਾਰੀ ਇਹ ਖੇਡ ਖੇਡਣ ਵਿਚ ਕਾਮਯਾਬ ਹੰਦੇ ਹਨ ਤਾਂ ਉਸਦੀ ਪੂਰੀ ਜਾਂਚ ਕਰਕੇ ਅਧਿਕਾਰੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ |
ਪਿਛਲੀ ਖ਼ਬਰ ਸੂਬੇ 'ਚ ਭਾਜਪਾ ਦੀ ਸਰਕਾਰ ਬਣਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਾਇਮ ਕਰਾਂਗੇ-ਕੇਵਲ ਸਿੰਘ ਢਿੱਲੋਂ <br/> ਅਗਲੀ ਖ਼ਬਰ ਵਿਸ਼ਵ ਬੈਂਕ ਤੇ ਹੁਡਕੋ ਦੇ ਉੱਚ ਅਧਿਕਾਰੀਆਂ ਦਾ ਲੁਧਿਆਣਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।