27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਵਿਸ਼ਵ ਬੈਂਕ ਤੇ ਹੁਡਕੋ ਦੇ ਉੱਚ ਅਧਿਕਾਰੀਆਂ ਦਾ ਲੁਧਿਆਣਾ ਦੌਰਾ <br/>

ਵਿਸ਼ਵ ਬੈਂਕ ਅਤੇ ਹੁਡਕੋ ਦੇ ਉਚ ਅਧਿਕਾਰੀਆਂ ਦਾ ਸਾਂਝਾਂ ਵਫ਼ਦ ਮੰਗਲਵਾਰ ਨੰੂ ਪਿੰਡ ਬਿਲਗਾ ਵਿਖੇ ਬਣ ਰਹੇ 580 ਐਮ.ਐਲ.ਡੀ. ਸਮਰੱਥਾ ਵਾਲੇ ਵਾਟਰ ਟਰੀਟਮੈਂਟ ਪਲਾਂਟ ਦਾ ਜਾਇਜ਼ਾ ਲੈਂਦੇ ਹੋਏ | ਤਸਵੀਰ-ਸੇਵਕ ਸਿੰਘ <br/> 10-06-2026
ਲੁਧਿਆਣਾ, 9 ਜੂਨ (ਭੁਪਿੰਦਰ ਸਿੰਘ ਬੈਂਸ)-ਵਿਸ਼ਨ ਬੈਂਕ ਅਤੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ (ਹੁਡਕੋ) ਦੇ ਉਚ ਅਧਿਕਾਰੀਆਂ ਦੇ ਇਕ ਸਾਂਝੇ ਵਫ਼ਦ ਨੇ ਮੰਗਲਵਾਰ ਨੰੂ ਲੁਧਿਆਣਾ ਦਾ ਦੌਰਾ ਕਰਦਿਆਂ ਪਿੰਡ ਬਿਲਗਾ ਵਿਖੇ ਬਣ ਰਹੇ 580 ਐਮ.ਐਲ.ਡੀ. ਸਮਰੱਥਾ ਵਾਲੇ ਵਾਟਰ ਟਰੀਟਮੈਂਟ ਪਲਾਂਟ ਦਾ ਜਾਇਜ਼ਾ ਲਿਆ | ਇਹ ਦੌਰਾ ਹੁਡਕੋ ਅਤੇ ਵਿਸ਼ਵ ਬੈਂਕ ਵਲੋਂ ਸਾਂਝੇ ਤੌਰ 'ਤੇ ਕਰਵਾਈ ਜਾ ਰਹੀ ਦੋ ਦਿਨਾਂ ਸਮਰੱਥਾ ਨਿਰਮਾਣ ਵਰਕਸ਼ਾਪ ਤਹਿਤ ਕੀਤਾ ਗਿਆ | ਵਫ਼ਦ ਦੀ ਅਗਵਾਈ ਵਿਸ਼ਵ ਬੈਂਕ ਦੀ ਟਾਸਕ ਟੀਮ ਲੀਡਰ ਰੋਸਾਨਾ ਨਿੱਟੀ ਅਤੇ ਐਡਵਾਈਜ਼ਰ ਪ੍ਰਕਾਸ਼ ਗੌੜ ਵਲੋਂ ਕੀਤੀ ਗਈ | ਦੌਰੇ ਦੌਰਾਨ ਅਧਿਕਾਰੀਆਂ ਨੇ ਵਿਸ਼ਵ ਬੈਂਕ ਅਤੇ ਏਸ਼ੀਅਨ ਇੰਫਰਾਸਟਰਕਚਰ ਇਨਵੈਸਟਮੈਂਟ ਦੀ ਵਿੱਤੀ ਸਹਾਇਤਾ ਨਾਲ ਚੱਲ ਰਹੇ ਕੈਨਾਲ ਆਧਾਰਿਤ ਸਰਫੇਸ ਵਾਟਰ ਸਪਲਾਈ ਪੋ੍ਰਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਇਸ ਦੇ ਨਾਲ ਹੀ ਵਾਤਾਵਰਨ, ਸਮਾਜਿਕ, ਸਿਹਤ ਅਤੇ ਸੁਰੱਖਿਆ ਮਾਪਦੰਡਾਂ ਦੇ ਲਾਗੂ ਹੋਣ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਗਈ | ਵਫ਼ਦ ਵਿਚ ਹੁਡਕੋ ਦੇ ਜਨਰਲ ਮੈਨੇਜਰ ਡਾ. ਅਕਸ਼ੇ ਸੈਨ, ਡਾ. ਆਰ.ਕੇ. ਸਿੰਘ, ਰਿਜਨਲ ਚੀਫ਼ ਨੀਰਜ ਸੇਠੀ, ਡਿਪਟੀ ਮੈਨੇਜਰ ਰੋਬਿਨ ਗੋਇਲ ਸਮੇਤ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ ਸਨ | ਇਸ ਤੋਂ ਇਲਾਵਾ ਸ਼ਿਮਲਾ, ਪੰਚਕੂਲਾ ਗੁਰੂਗ੍ਰਾਮ, ਪਾਣੀਪਤ, ਫ਼ਰੀਦਾਬਾਦ ਅਤੇ ਗਾਜ਼ੀਆਬਾਦ ਸਮੇਤ ਵੱਖ ਵੱਖ ਸ਼ਹਿਰਾਂ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਜਲ ਸਪਲਾਈ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਦੌਰੇ ਵਿਚ ਭਾਗ ਲਿਆ | ਨਗਰ ਨਿਗਮ ਲੁਧਿਆਣਾ ਦੀ ਪੋ੍ਰਜੈਕਟ ਇੰਪਲੀਮੈਂਟੇਸ਼ਨ ਯੂਨਿਟ ਵਲੋਂ ਪੋ੍ਰਜੈਕਟ ਮੈਨੇਜਰ ਇੰਜੀਨੀਅਰ ਗੁਰਵਿੰਦਰ ਪਾਲ ਸਿੰਘ ਅਤੇ ਕਾਰਜਕਾਰੀ ਇੰਜੀਨੀਅਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਵਫ਼ਦ ਨੰੂ ਪੋ੍ਰਜੈਕਟ ਦੀ ਤਰੱਕੀ, ਗੁਣਵੱਤਾ, ਨਿਯੰਤਰਨ ਪ੍ਰਣਾਲੀਆਂ ਅਤੇ ਵਾਤਾਵਰਨ ਤੇ ਸਮਾਜਿਕ ਪ੍ਰਬੰਧਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪੋ੍ਰਜੈਕਟ ਨੰੂ ਅਮਲ ਵਿਚ ਲਿਆ ਰਹੀ ਏਜੰਸੀ ਦੇ ਪੋ੍ਰਜੈਕਟ ਡਾਇਰੈਕਟਰ ਬਿ੍ਗੇਡੀਅਰ ਇੰਦਿਵਰ ਸ਼ਰਮਾ, ਪੋ੍ਰਜੈਕਟ ਮੈਨੇਜਰ ਅਮਿਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਕਰੋੜਾਂ ਰੁਪਏ ਦੇ ਟੈਂਡਰ ਆਪਣੇ ਚਹੇਤੇ ਠੇਕੇਦਾਰ ਨੂੰ ਦੇ ਕੇ ਨਿਗਮ ਅਧਿਕਾਰੀ ਨਗਰ ਨਿਗਮ ਦਾ ਕਰਨ ਲੱਗੇ ਵਿੱਤੀ ਨੁਕਸਾਨ-ਬ... ਅਗਲੀ ਖ਼ਬਰ ਕੂੜਾ ਚੁੱਕਣ ਤੱਕ ਸੀਮਤ ਨਗਰ ਨਿਗਮ, ਫੁੱਟਪਾਥਾਂ 'ਤੇ ਕਬਜ਼ਿਆਂ ਵਲੋਂ ਮੋੜੀਆਂ ਅੱਖਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।