25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਏ.ਟੀ.ਐਮ. ਕਾਰਡ ਬਦਲ ਕੇ ਠੱਗੀ ਕਰਨ ਵਾਲਾ ਨੌਜਵਾਨ ਲੋਕਾਂ ਨੇ ਕੀਤਾ ਕਾਬੂ, 30 ਕਾਰਡ ਤੇ ਚਾਕੂ ਬਰਾਮਦ <br/>

ਅਜੀਤ ਡੈਸਕ 11-06-2026
ਲੁਧਿਆਣਾ, 10 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਾਬਾ ਇਲਾਕੇ 'ਚ ਏ.ਟੀ.ਐਮ. ਕਾਰਡ ਬਦਲ ਕੇ ਲੋਕਾਂ ਨਾਲ ਠੱਗੀਆਂ ਕਰਨ ਵਾਲੇ ਇਕ ਨੌਜਵਾਨ ਨੂੰ ਲੋਕਾਂ ਨੇ ਕੁਟਾਪਾ ਚਾੜ੍ਹਨ ਉਪਰੰਤ ਪੁਲਿਸ ਹਵਾਲੇ ਕਰ ਦਿੱਤਾ ਹੈ | ਪੁਲਿਸ ਵਲੋਂ ਉਸ ਦੇ ਕਬਜ਼ੇ 'ਚੋਂ 30 ਕਾਰਡ ਤੇ ਇਕ ਚਾਕੂ ਬਰਾਮਦ ਕੀਤਾ ਗਿਆ | ਜਾਣਕਾਰੀ ਮੁਤਾਬਕ ਰਾਜੇਸ਼ ਕੁਮਾਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਏਟੀਐਮਾਂ ਦੇ ਬਾਹਰ ਘੁੰਮਦਾ ਰਹਿੰਦਾ ਸੀ ਅਤੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਜਿਨ੍ਹਾਂ ਨੂੰ ਏਟੀਐਮ ਚਲਾਉਣ 'ਚ ਮੁਸ਼ਕਿਲ ਆਉਂਦੀ ਸੀ | ਜਦੋਂ ਕੋਈ ਵਿਅਕਤੀ ਪੈਸੇ ਕਢਵਾਉਣ ਲਈ ਏਟੀਐਮ 'ਤੇ ਆਉਂਦਾ ਅਤੇ ਕਾਰਡ ਮਸ਼ੀਨ ਵਿਚ ਨਹੀਂ ਲੱਗਦਾ ਸੀ, ਤਾਂ ਮੁਲਜ਼ਮ ਮਦਦ ਦੇ ਬਹਾਨੇ ਕਾਰਡ ਆਪਣੇ ਹੱਥ ਵਿਚ ਲੈ ਲੈਂਦਾ ਸੀ | ਇਸ ਦੌਰਾਨ ਉਹ ਚਲਾਕੀ ਨਾਲ ਅਸਲੀ ਕਾਰਡ ਬਦਲ ਕੇ ਦੂਜਾ ਕਾਰਡ ਦੇ ਦਿੰਦਾ ਅਤੇ ਬਾਅਦ ਵਿਚ ਖਾਤੇ 'ਚੋਂ ਪੈਸੇ ਕੱਢ ਲੈਂਦਾ ਸੀ | ਅੱਜ ਵੀ ਉਹ ਇਕ ਵਿਅਕਤੀ ਨਾਲ ਉਹ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਵਿਅਕਤੀ ਨੇ ਉੱਥੇ ਰੌਲਾ ਪਾ ਦਿੱਤਾ | ਰੌਲੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ, ਲੋਕਾਂ ਨੇ ਤੁਰੰਤ ਉਸ ਨੂੰ ਘੇਰ ਕੇ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ 30 ਵੱਖ-ਵੱਖ ਬੈਂਕਾਂ ਦੇ ਏਟੀਐਮ ਕਾਰਡ, ਕਈ ਵਾਹਨਾਂ ਦੇ ਦਸਤਾਵੇਜ਼ ਅਤੇ ਚਾਕੂ ਬਰਾਮਦ ਕੀਤਾ ਗਿਆ ਹੈ | ਗੁੱਸੇ 'ਚ ਆਏ ਲੋਕਾਂ ਨੇ ਪਹਿਲਾਂ ਮੁਲਜ਼ਮ ਦੀ ਛਿੱਤਰ-ਪਰੇਡ ਕੀਤੀ ਅਤੇ ਬਾਅਦ ਵਿਚ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ | ਥਾਣਾ ਡਾਬਾ ਪੁਲਿਸ ਨੇ ਮੁਲਜ਼ਮ ਤੋਂ ਮੋਟਰਸਾਈਕਲ, ਚਾਕੂ ਅਤੇ ਏਟੀਐਮ ਕਾਰਡ ਜ਼ਬਤ ਕਰ ਲਏ ਹਨ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਜ਼ਿਲ੍ਹਾ ਲੁਧਿਆਣਾ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਸੰਬੰਧੀ ਕੈਂਪ ਜਾਰੀ ਅਗਲੀ ਖ਼ਬਰ ਬੱਸ ਚੋਰੀ ਕਰਨ ਦੇ ਮਾਮਲੇ 'ਚ 5 ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।