25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜ਼ਿਲ੍ਹਾ ਲੁਧਿਆਣਾ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਸੰਬੰਧੀ ਕੈਂਪ ਜਾਰੀ

ਅਜੀਤ ਡੈਸਕ 11-06-2026
ਫ਼ਤਹਿਗੜ੍ਹ ਸਾਹਿਬ, 10 ਜੂਨ (ਬਲਜਿੰਦਰ ਸਿੰਘ)-ਸਕਿਉਰਿਟੀ ਸਕਿੱਲ ਕਾਊਾਸਿਲੰਗ (ਇੰਡੀਆ) ਲਿਮਟਿਡ ਵਲੋਂ ਭਾਰਤ ਸਰਕਾਰ ਦੇ ਪਸਾਰਾ ਐਕਟ 2005 ਤਹਿਤ ਜ਼ਿਲ੍ਹਾ ਫਿਰੋਜ਼ਪੁਰ 'ਚ ਸੁਰੱਖਿਆ ਜਵਾਨਾਂ, ਸੁਰੱਖਿਆ ਸੁਪਰਵਾਈਜ਼ਰਾਂ ਅਤੇ ਸੁਰੱਖਿਆ ਅਧਿਕਾਰੀਆਂ ਦੀ ਭਰਤੀ ਸੰਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੌਰਾਨ ਚੁਣੇ ਗਏ ਨੌਜਵਾਨਾਂ ਦੀ ਸਕਿਉਰਿਟੀ ਐਂਡ ਇੰਟੈਲੀਜੈਂਸ ਇੰਡੀਆ ਲਿਮਟਿਡ 'ਚ 65 ਸਾਲ ਤੱਕ ਸਥਾਈ ਨਿਯੁਕਤੀ ਕੀਤੀ ਜਾਵੇਗੀ | ਇਸ ਸੰਬੰਧੀ ਸਰਹਿੰਦ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਅਸਿਸਟੈਂਟ ਕਮਾਡੈਂਟ ਉਂਕਾਰ ਚੰਦ ਨੇ ਦੱਸਿਆ ਕਿ 11 ਜੂਨ ਨੂੰ ਮਲੌਦ, 12 ਨੂੰ ਲੁਧਿਆਣਾ-1, 15 ਨੂੰ ਲੁਧਿਆਣਾ -2, 16 ਨੂੰ ਜਗਰਾਉਂ, 17 ਨੂੰ ਮਾਛੀਵਾੜਾ, 18 ਨੂੰ ਖੰਨਾ, 19 ਨੂੰ ਦੋਰਾਹਾ, 23 ਨੂੰ ਸਿੱਧਵਾਂ ਬੇਟ, 24 ਨੂੰ ਰਾਏਕੋਟ ਅਤੇ 25 ਜੂਨ ਨੂੰ ਕੁਮਕਲਾਂ (ਸਾਰੇ ਬੀ.ਡੀ.ਪੀ.ਓ. ਦਫ਼ਤਰਾਂ ਵਿਚ) ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਕੈਂਪ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਭਰਤੀ ਪ੍ਰਕਿਰਿਆ 'ਚ ਸ਼ਾਮਿਲ ਹੋਣ ਵਾਲੇ ਨੌਜਵਾਨ 10ਵੀਂ ਪਾਸ, ਉਮਰ 19 ਤੋਂ 40 ਸਾਲ ਅਤੇ ਕੱਦ 168 ਸੈਂ.ਮੀ. ਹੋਣਾ ਚਾਹੀਦਾ ਹੈ | ਉਮੀਦਵਾਰ ਵਿੱਦਿਅਕ ਯੋਗਤਾ, ਪਾਸਪੋਰਟ ਸਾਈਜ਼ ਦੀਆਂ ਤਸਵੀਰਾਂ ਅਤੇ ਅਰਜ਼ੀ ਪੱਤਰ ਸਮੇਤ 350 ਰੁਪਏ ਫ਼ੀਸ ਨਾਲ ਭਾਗ ਲੈ ਸਕਦੇ ਹਨ |

ਪਿਛਲੀ ਖ਼ਬਰ ਕੇਂਦਰ ਸਰਕਾਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲਵੇ-ਲੱਖੋਵਾਲ <br/> ਅਗਲੀ ਖ਼ਬਰ ਏ.ਟੀ.ਐਮ. ਕਾਰਡ ਬਦਲ ਕੇ ਠੱਗੀ ਕਰਨ ਵਾਲਾ ਨੌਜਵਾਨ ਲੋਕਾਂ ਨੇ ਕੀਤਾ ਕਾਬੂ, 30 ਕਾਰਡ ਤੇ ਚਾਕੂ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।