10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਿਸ਼ਨ ਕਲੀਨ ਪੰਜਾਬ ਤਹਿਤ ਨਿਗਮ ਕਮਿਸ਼ਨਰ ਦਾ ਤੀਜੇ ਦਿਨ ਵੀ ਐਕਸ਼ਨ ਮੋਡ <br/>

ਅਜੀਤ ਡੈਸਕ 11-06-2026
ਲੁਧਿਆਣਾ, 10 ਜੂਨ (ਭੁਪਿੰਦਰ ਸਿੰਘ ਬੈਂਸ)-ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚੱਲ ਰਹੇ ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਨਿਗਮ ਕਮਿਸ਼ਨਰ ਡਾ. ਨੀਤੂ ਕਤਿਆਲ ਗੁਪਤਾ ਨੇ ਬੁੱਧਵਾਰ ਨੰੂ ਲਗਾਤਾਰ ਤੀਜੇ ਦਿਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਚਨਚੇਤ ਜਾਂਚ ਕੀਤੀ | ਜਾਂਚ ਦੌਰਾਨ ਕਮਿਸ਼ਨਰ ਨੇ ਸੜਕਾਂ ਅਤੇ ਗ੍ਰੀਨ ਬੈਲਟਾਂ ਦੇ ਕਿਨਾਰਿਆਂ ਤੇ ਪਿਆ ਮਲਵਾ ਤੁਰੰਤ ਹਟਾਉਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ | ਇਸ ਦੇ ਨਾਲ ਹੀ ਸ਼ਹਿਰ ਭਰ 'ਚ ਬਣੇ ਸਟੈਟਿਕ ਕੰਪੈਕਟਰ ਸਾਈਟਾਂ ਦੇ ਸੁਚਾਰੂ ਸੰਚਾਲਨ ਨੰੂ ਯਕੀਨੀ ਬਣਾਉਣ ਲਈ ਵੀ ਅਧਿਕਾਰੀਆਂ ਨੰੂ ਹਦਾਇਤਾਂ ਦਿੱਤੀਆਂ ਗਈਆਂ | ਬੁੱਧਵਾਰ ਨੰੂ ਪਵੇਲੀਅਨ ਮਾਲ ਨੇੜੇ, ਬਿੰਦਰਾਬਨ ਰੋਡ, ਚੰਦਰ ਨਗਰ, ਉਪਕਾਰ ਨਗਰ, ਮੰਨਾ ਸਿੰਘ ਨਗਰ, ਕੈਲਾਸ਼ ਚੌਕ ਅਤੇ ਚਾਂਦ ਸਿਨੇਮਾ ਇਲਾਕੇ ਵਿਚ ਅਚਨਚੇਤ ਨਿਰੀਖਣ ਕੀਤਾ ਗਿਆ | ਇਸ ਤੋ ਇਲਾਵਾ ਨਿਗਮ ਕਮਿਸ਼ਨਰ ਨੇ ਚੰਦਰ ਨਗਰ ਨੇੜੇ ਬੁੱਢਾ ਦਰਿਆ ਦੀ ਚੱਲ ਰਹੀ ਡੀ-ਸਿਸਟਿੰਗ ਦੇ ਕੰਮ ਦਾ ਵੀ ਜਾਇਜ਼ਾ ਲਿਆ ਅਤੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ | ਇਸ ਮੌਕੇ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਕਿਹਾ ਕਿ ਸਫ਼ਾਈ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮਿਸ਼ਨ ਕਲੀਨ ਪੰਜਾਬ ਤਹਿਤ ਚੱਲ ਰਹੀਆਂ ਮੁਹਿੰਮਾਂ ਦੀ ਖੁਦ ਮੰਤਰੀ ਹਰਜੋਤ ਸਿੰਘ ਬੈਂਸ ਨਿਗਰਾਨੀ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਅਚਨਚੇਤ ਜਾਂਚਾਂ ਦਾ ਸਿਲਸਿਲਾ ਜਾਰੀ ਰਹੇਗਾ |

ਪਿਛਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਕਰਿਕੁਲਮ ਇੰਪਲੀਮੈਂਟੇਸ਼ਨ ਸਪੋਰਟ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਮਾਰਕੀਟ ਕਮੇਟੀ, ਲੁਧਿਆਣਾ ਵਲੋਂ 2026-27 ਦਾ ਬਜਟ ਪੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।