25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਦਿਆਨੰਦ ਹਸਪਤਾਲ ਵਿਖੇ ਕਰਿਕੁਲਮ ਇੰਪਲੀਮੈਂਟੇਸ਼ਨ ਸਪੋਰਟ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 11-06-2026
ਲੁਧਿਆਣਾ, 10 ਜੂਨ (ਡਾ. ਤਰਲੋਚਨ ਸਿੰਘ)-ਕਰਿਕੁਲਮ ਕਮੇਟੀ ਦਿਆਨੰਦ ਹਸਪਤਾਲ, ਲੁਧਿਆਣਾ ਵਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਭਾਰਤ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਚ ਦੋ ਦਿਨਾਂ ਕਰਿਕੁਲਮ ਇੰਪਲੀਮੈਂਟੇਸ਼ਨ ਸਪੋਰਟ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਦੀਆਂ ਯੋਗਤਾਵਾਂ ਨੂੰ ਮਜ਼ਬੂਤ ਕਰਨਾ ਅਤੇ ਕੰਪੀਟੈਂਸੀ ਬੇਸਡ ਮੈਡੀਕਲ ਐਜੂਕੇਸ਼ਨ ਕਰਿਕੁਲਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਉਨ੍ਹਾਂ ਨੂੰ ਤਿਆਰ ਕਰਨਾ ਸੀ | ਇਸ ਪ੍ਰੋਗਰਾਮ ਵਿਚ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦੇ 30 ਅਧਿਆਪਕਾਂ ਨੇ ਭਾਗ ਲਿਆ | ਕਰਿਕੁਲਮ ਕਮੇਟੀ ਵਲੋਂ ਕਰਵਾਈ ਗਈ ਇਸ ਵਰਕਸ਼ਾਪ ਵਿਚ ਨਵੀਆਂ ਪੜ੍ਹਾਉਣ-ਸਿੱਖਣ ਤਕਨੀਕਾਂ, ਮੁਲਾਂਕਣ ਪ੍ਰਣਾਲੀਆਂ, ਕਰਿਕੁਲਮ ਯੋਜਨਾ ਅਤੇ ਮੈਡੀਕਲ ਸਿੱਖਿਆ ਨਾਲ ਸੰਬੰਧਿਤ ਆਧੁਨਿਕ ਧਾਰਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਅੰਡਰ ਗੈ੍ਰਜੂਏਟ ਮੈਡੀਕਲ ਸਿੱਖਿਆ ਦੀ ਗੁਣਵੱਤਾ ਹੋਰ ਬਿਹਤਰ ਬਣਾਈ ਜਾ ਸਕੇ | ਨੈਸ਼ਨਲ ਮੈਡੀਕਲ ਕਮਿਸ਼ਨ ਵਲੋਂ ਸੀ.ਐਮ.ਸੀ. ਲੁਧਿਆਣਾ ਦੇ ਵਾਈਸ ਪਿ੍ੰਸੀਪਲ, ਮੈਡੀਕਲ ਐਜੂਕੇਸ਼ਨ ਅਤੇ ਫਾਰਮਾਕੋਲੋਜੀ ਵਿਭਾਗ ਦੇ ਮੁਖੀ ਡਾ. ਦਿਨੇਸ਼ ਕੇ. ਬਦਿਆਲ ਨੂੰ ਇਸ ਪ੍ਰੋਗਰਾਮ ਲਈ ਅਧਿਕਾਰਕ ਨਿਰੀਖਕ ਨਿਯੁਕਤ ਕੀਤਾ ਗਿਆ ਸੀ | ਉਦਘਾਟਨੀ ਸਮਾਰੋਹ ਵਿਚ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ, ਪਿ੍ੰਸੀਪਲ ਡਾ. ਜੀ.ਐਸ. ਵਾਂਡਰ, ਡਾ. ਸੰਦੀਪ ਕÏਸ਼ਲ, ਡਾ. ਦਿਨੇਸ਼ ਕੇ. ਬਦਿਆਲ ਅਤੇ ਹੋਰ ਅਧਿਆਪਕ ਹਾਜ਼ਰ ਸਨ¢ ਇਸ ਮÏਕੇ ਬਿਪਿਨ ਗੁਪਤਾ ਨੇ ਕਿਹਾ ਕਿ ਅਧਿਆਪਕਾਂ ਦਾ ਨਿਰੰਤਰ ਵਿਕਾਸ ਗੁਣਵੱਤਾ ਵਾਲੀ ਮੈਡੀਕਲ ਸਿੱਖਿਆ ਦੀ ਬੁਨਿਆਦ ਹੈ¢ ਸੀ.ਆਈ.ਐਸ.ਪੀ. ਵਰਗੇ ਪ੍ਰੋਗਰਾਮ ਅਧਿਆਪਕਾਂ ਨੂੰ ਆਧੁਨਿਕ ਸਿੱਖਿਅਕ ਤਰੀਕਿਆਂ ਨਾਲ ਜਾਣੂ ਕਰਵਾਉਂਦੇ ਹਨ ਅਤੇ ਵਿਦਿਆਰਥੀਆਂ ਨੂੰ ਸਿਹਤ ਸੇਵਾਵਾਂ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਬਿਹਤਰ ਸਿੱਖਿਆ ਪ੍ਰਦਾਨ ਕਰਨ ਵਿਚ ਮਦਦ ਕਰਦੇ ਹਨ |

ਪਿਛਲੀ ਖ਼ਬਰ ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਤਹਿਤ ਨਿਗਮ ਕਮਿਸ਼ਨਰ ਦਾ ਤੀਜੇ ਦਿਨ ਵੀ ਐਕਸ਼ਨ ਮੋਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।