27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਉਪ-ਕੁਲਪਤੀ ਨੇ ਨਿਯੁਕਤ ਕੀਤੇ ਗਏ ਮੱਛੀ ਪਾਲਣ ਅਧਿਕਾਰੀਆਂ ਨੂੰ ਦਿੱਤੀ ਵਧਾਈ <br/>

ਅਜੀਤ ਡੈਸਕ 11-06-2026
ਲੁਧਿਆਣਾ, 10 ਜੂਨ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫਿਸ਼ਰੀਜ਼ ਕਾਲਜ ਤੋਂ ਪਾਸ ਹੋਏ 20 ਮੱਛੀ ਪਾਲਣ ਗੇ੍ਰਜੂਏਟਾਂ ਨੂੰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਮੁਕਾਬਲੇ ਵਾਲੀ ਭਰਤੀ ਰਾਹੀਂ ਮੱਛੀ ਪਾਲਣ ਵਿਭਾਗ, ਪੰਜਾਬ 'ਚ ਮੱਛੀ ਪਾਲਣ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਨੂੰ ਨਿਯੁਕਤੀ ਪੱਤਰ ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ ਨੇ ਚੰਡੀਗੜ੍ਹ ਵਿਖੇ ਇਕ ਰਾਜ ਪੱਧਰੀ ਸਮਾਰੋਹ ਦੌਰਾਨ ਆਪਣੇ ਕਰ ਕਮਲਾਂ ਨਾਲ ਪ੍ਰਦਾਨ ਕੀਤੇ | ਗੁਰਮੀਤ ਸਿੰਘ ਖੁੱਡੀਆਂ, ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਅਤੇ ਡਾਇਰੈਕਟਰ ਅਤੇ ਵਾਰਡਨ ਫਿਸ਼ਰੀਜ਼ ਪੰਜਾਬ ਨੇ ਵੀ ਮੌਜੂਦ ਸਨ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ ਕੁਲਪਤੀ ਨੇ ਅਧਿਕਾਰੀ ਬਣੇ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਨਿਯੁਕਤੀ 'ਤੇ ਵਧਾਈ ਦਿੰਦੇ ਹੋਏ, ਮੱਛੀ ਪਾਲਣ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ | ਹੁਨਰਮੰਦ ਸਾਬਕਾ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਡਾ. ਮੀਰਾ ਡੀ. ਆਂਸਲ, ਡੀਨ, ਕਾਲਜ ਆਫ਼ ਫਿਸ਼ਰੀਜ਼ ਨੇ ਨਿਯੁਕਤ ਅਧਿਕਾਰੀਆਂ ਵਿਚ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਅਧਿਕਾਰੀ ਰਾਜ ਵਿਚ ਉਪਲਬਧ ਜਲ ਸਰੋਤਾਂ ਦੀ ਢੁਕਵੀਂ ਵਰਤੋਂ ਨਾਲ ਸੰਭਾਵੀ ਮੱਛੀ ਪਾਲਣ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ 'ਚ ਇਕ ਕੀਮਤੀ ਸਰੋਤ ਵਜੋਂ ਸੇਵਾ ਕਰਨਗੇ |

ਪਿਛਲੀ ਖ਼ਬਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਮੌਕੇ ਭਾਜਪਾ ਆਗੂਆਂ ਵਲੋਂ ਅਰਦਾਸ ਸਮਾਗਮ <br/> ਅਗਲੀ ਖ਼ਬਰ ਫੋਰਟਿਸ ਲੁਧਿਆਣਾ ਵਲੋਂ ਵਧੀ ਹੋਈ ਪ੍ਰੋਸਟੇਟ ਗ੍ਰੰਥੀ ਲਈ ਆਧੁਨਿਕ ਰੇਜ਼ੂਮ ਥੈਰੇਪੀ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।