27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਇਯਾਲੀ ਦੇ ਵਾਰਿਸ ਪੰਜਾਬ ਦੇ ਪਾਰਟੀ 'ਚ ਸ਼ਾਮਿਲ ਹੋਣ ਨਾਲ ਪਾਰਟੀ ਸੂਬੇ 'ਚ ਹੋਰ ਮਜ਼ਬੂਤ ਹੋਵੇਗੀ-ਗਿੱਲ ਕੋਟਲੀ

ਅਜੀਤ ਡੈਸਕ 11-06-2026
ਹੰਬੜਾਂ, 10 ਜੂਨ (ਮੇਜਰ ਹੰਬੜਾਂ)-ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ 'ਚ ਸ਼ਾਮਿਲ ਹੋਣ ਨਾਲ ਪਾਰਟੀ ਸੂਬੇ 'ਚ ਹੋਰ ਮਜ਼ਬੂਤ ਹੋਵੇਗੀ | ਇਹ ਪ੍ਰਗਟਾਵਾ ਸਾਬਕਾ ਸਰਪੰਚ ਮਨਮੋਹਨ ਸਿੰਘ ਗਿੱਲ ਕੋਟਲੀ ਨੇ ਸ. ਇਯਾਲੀ ਦੇ ਪੰਥਕ ਸੋਚ ਰੱਖਣ ਵਾਲੀ ਪਾਰਟੀ ਦਾ ਹਿੱਸਾ ਬਣਨ 'ਤੇ ਖੁਸ਼ੀ ਸ਼ਾਂਝੀ ਕਰਦਿਆਂ ਕੀਤਾ | ਸ. ਗਿੱਲ ਕੋਟਲੀ ਨੇ ਹੋਰ ਕਿਹਾ ਕਿ ਹਲਕਾ ਦਾਖਾ 'ਚ ਵਰਕਰ ਸ. ਇਯਾਲੀ ਨਾਲ ਚੱਟਾਨ ਵਾਂਗ ਖੜ੍ਹੇ ਹਨ ਤੇ ਵਾਰਿਸ਼ ਪੰਜਾਬ ਦੇ ਪਾਰਟੀ ਨੂੰ ਕਾਮਯਾਬ ਕਰਨ ਲਈ ਪੱਬਾਂ ਭਾਰ ਹਨ ਤੇ ਲੋਕ ਵਿਧਾਇਕ ਇਯਾਲੀ ਦੇ ਫ਼ੈਸਲੇ ਦਾ ਭਰਵਾਂ ਸਵਾਗਤ ਕਰ ਰਹੇ ਕਿਉਂਕਿ ਵਾਰਿਸ਼ ਪੰਜਾਬ ਦੇ ਪੰਥਕ ਪਾਰਟੀ ਹੋਣ ਕਰਕੇ ਲੋਕਾਂ ਦਾ ਪਾਰਟੀ'ਚ ਵੱਡਾ ਭਰੋਸਾ ਬਣਿਆ ਹੈ ਤੇ ਲੋਕਾਂ ਨੂੰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਦੀ ਰਿਹਾਈ ਦੇ ਨਾਲ ਐੱਮ.ਪੀ. ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਲਿਉਣ ਦਾ ਰਾਹ ਪੱਧਰਾ ਹੋਵੇਗਾ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ'ਚ ਨਵਾਂ ਇਤਿਹਾਸ ਸਿਰੇਗੀ | ਸਾਬਕਾ ਸਰਪੰਚ ਗਿੱਲ ਕੋਟਲੀ ਨੇ ਕਿਹਾ ਕਿ ਪਿੰਡ ਕੋਟਲੀ ਦੇ ਗਿੱਲ ਫਾਰਮ ਹਾਊਸ 'ਤੇ ਅਗਲੇ ਦਿਨਾਂ 'ਚ ਸ਼੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਵਰਕਰਾਂ ਦਾ ਵੱਡਾ ਇਕੱਠ ਕਰਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ |
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਨੌਜਵਾਨਾਂ ਦਾ ਭਵਿੱਖ ਸਵਾਰਨ ਲਈ ਨੌਕਰੀਆਂ ਤੇ ਤਕਨੀਕੀ ਸੈਕਟਰ ਮਜ਼ਬੂਤ ਬਣਾਇਆ-ਚੇਅਰਮੈਨ ਗਿੱਲ ਅਗਲੀ ਖ਼ਬਰ ਬਾਬਾ ਮੁਹੱਬਤਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਲੜੀਵਾਰ ਕਥਾ ਦੀ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।