27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨਸ਼ੀਲੀਆਂ ਗੋਲੀਆਂ ਸਮੇਤ 3 ਮੁਲਜ਼ਮ ਕਾਬੂ

ਅਜੀਤ ਡੈਸਕ 11-06-2026
ਹਠੂਰ, 10 ਜੂਨ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਦੇ ਮੁੱਖ ਅਫ਼ਸਰ ਐੱਸ.ਆਈ. ਗੁਰਸੇਵਕ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਇਲਾਕੇ ਦੀ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਗਸ਼ਤ ਦੌਰਾਨ ਪਿੰਡ ਹਠੂ੍ਰ ਵਿਖੇ ਰਾਮਾ ਰੋਡ 'ਤੇ ਬਣੀ ਜਠੇਰਿਆ ਦੀ ਜਗ੍ਹਾ ਕੋਲ ਪਿ੍ਤਪਾਲ ਸਿੰਘ ਉਰਫ਼ ਪਿ੍ਤਾ ਪੁੱਤਰ ਹਰਦੇਵ ਸਿੰਘ ਵਾਸੀ ਚਕਰ, ਪਰਦੀਪ ਸਿੰਘ ਉਰਫ਼ ਡਿੰਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਣਧੀਰਗੜ ਅਤੇ ਨਰਿੰਦਰ ਸਿੰਘ ਨਿੰਦੀ ਪੁੱਤਰ ਨਾਥੀ ਰਾਮ ਵਾਸੀ ਭੰਮੀਪੁਰਾ ਕਲਾਂ ਨੂੰ ਸਮੇਤ ਨਸ਼ੀਲ਼ੀਆ ਗੋਲੀਆਂ ਦੇ ਕਾਬੂ ਕੀਤਾ | ਜਿਨ੍ਹਾਂ 'ਤੇ ਮੁਕੱਦਮਾ ਨੰਬਰ 96 ਮਿਤੀ 08.06.2026 ਅ/ਧ 22,27-61-85 ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਗਿਆ |
ਪਿਛਲੀ ਖ਼ਬਰ ਜਗਰਾਉਂ ਇਲਾਕੇ ਦੇ ਕਈ ਕਿਸਾਨ ਪਰਿਵਾਰ ਬਸਪਾ 'ਚ ਸ਼ਾਮਿਲ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਨੌਜਵਾਨਾਂ ਦਾ ਭਵਿੱਖ ਸਵਾਰਨ ਲਈ ਨੌਕਰੀਆਂ ਤੇ ਤਕਨੀਕੀ ਸੈਕਟਰ ਮਜ਼ਬੂਤ ਬਣਾਇਆ-ਚੇਅਰਮੈਨ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।