27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜਗਰਾਉਂ ਇਲਾਕੇ ਦੇ ਕਈ ਕਿਸਾਨ ਪਰਿਵਾਰ ਬਸਪਾ 'ਚ ਸ਼ਾਮਿਲ

ਬਹੁਜਨ ਸਮਾਜ ਪਾਰਟੀ 'ਚ ਸ਼ਾਮਿਲ ਹੋਏ ਕਿਸਾਨ ਪਰਿਵਾਰਾਂ ਨੂੰ ਸਨਮਾਨਿਤ ਕਰਨ ਸਮੇਂ ਸੀਨੀਅਰ ਆਗੂ | ਤਸਵੀਰ: ਭੁਪਿੰਦਰ ਸਿੰਘ ਮੁਰਲੀ <br/> 11-06-2026
ਜਗਰਾਉਂ, 10 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਇਲਾਕੇ 'ਚ ਅੱਜ ਉਸ ਵਕਤ ਬਹੁਜਨ ਸਮਾਜ ਪਾਰਟੀ ਨੂੰ ਤਕੜਾ ਬੱਲ ਮਿਲਿਆ, ਜਦੋਂ ਕਈ ਕਿਸਾਨ ਪਰਿਵਾਰਾਂ ਵਲੋਂ ਵੱਖ-ਵੱਖ ਪਾਰਟੀਆਂ ਛੱਡ ਕੇ ਬਹੁਜਨ ਸਮਾਜ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ | ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਇੰਚਾਰਜ ਸੁਖਜੀਤ ਸਿੰਘ ਸਲੇਮਪੁਰੀ ਦੀ ਹਾਜ਼ਰੀ ਵਿਚ ਕਿਸਾਨ ਆਗੂ ਹਰਜਿੰਦਰ ਸਿੰਘ ਘੁਮਾਣ, ਡਾ. ਸੁਖਦੇਵ ਸਿੰਘ, ਪ੍ਰਦੀਪ ਸਿੰਘ ਚਕਰ, ਹਰਜਿੰਦਰ ਸਿੰਘ ਦੇਹੜਕਾ, ਨਵਜੋਤ ਸਿੰਘ ਚਕਰ, ਬਾਬਾ ਜਗਜੀਵਨ ਸਿੰਘ ਸ਼ੇਰਪੁਰ, ਗੁਰਿੰਦਰ ਸਿੰਘ ਢਿੱਲੋਂ ਸਲੇਮਪੁਰਾ, ਬਲਵਿੰਦਰ ਸਿੰਘ ਬਰਸਾਲ, ਸੁਖਵਿੰਦਰ ਸਿੰਘ ਕੋਠੇ ਸ਼ੇਰਜੰਗ, ਪਰਮਿੰਦਰ ਸਿੰਘ ਪੰਚ, ਸੁਖਵਿੰਦਰ ਸਿੰਘ ਸਵੱਦੀ ਨੇ ਕਿਹਾ ਦੇਸ਼ ਅਜਾਦ ਹੋਏ ਨੂੰ ਅੱਜ ਅੱਸੀ ਸਾਲ ਹੋਣ ਵਾਲੇ ਹਨ, ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਕਿਸਾਨ ਅਤੇ ਮਜ਼ਦੂਰ ਬਾਰੇ ਰੱਤੀ ਭਰ ਵੀ ਨਹੀਂ ਸੋਚਿਆ | ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਅਕਾਲੀ ਦਲ, ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੂੰ ਅਜ਼ਮਾ ਕੇ ਵੇਖ ਲਿਆ ਹੈ | ਇਨ੍ਹਾਂ ਸਾਰੀਆਂ ਪਾਰਟੀਆਂ ਨੇ ਸਵਾਏ ਲਾਰਿਆਂ ਦੇ ਸਾਡੇ ਪੱਲੇ ਕੁਝ ਵੀ ਨਹੀਂ ਪਾਇਆ, ਹੁਣ ਜਦੋਂ ਅਸੀਂ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਬਾਰੇ ਜਾਣਿਆ, ਵਿਚਾਰਿਆ ਅਤੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰਪ੍ਰਦੇਸ਼ 'ਚ ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ਵਾਲੀ ਬਸਪਾ ਸਰਕਾਰ ਵਲੋਂ ਲੋਕ ਹਿੱਤਾਂ ਲਈ ਕੀਤੇ ਗਏ ਬੇਅਥਾਹ ਕੰਮਾਂ ਬਾਰੇ ਜਾਣਕਾਰੀ ਤੋਂ ਬਾਅਦ ਸਪੱਸ਼ਟ ਹੋਇਆ ਕਿ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਏ ਤੋਂ ਬਿਨਾਂ ਪੰਜਾਬ ਦੇ ਲੋਕਾਂ ਦਾ ਭਲਾ ਹੋਣ ਵਾਲਾ ਨਹੀਂ, ਉਨ੍ਹਾਂ ਕਿਹਾ ਕਿ ਅਸੀਂ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਲੋਂ ਦਿਨ-ਰਾਤ ਕੀਤੀਆਂ ਜਾ ਰਹੀਆਂ ਸਰਗਰਮੀਆਂ ਤੋਂ ਪ੍ਰਭਾਵਿਤ ਹਾਂ, ਹੁਣ ਅਸੀਂ ਵੀ ਬਹੁਜਨ ਸਮਾਜ ਪਾਰਟੀ 'ਚ ਸ਼ਾਮਿਲ ਹੋ ਕੇ ਬਸਪਾ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਵਾਂਗੇ ਤੇ 2027 'ਚ ਬਸਪਾ ਦੀ ਸਰਕਾਰ ਬਨਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ | ਇਸ ਮੌਕੇ ਸੁਖਜੀਤ ਸਿੰਘ ਸਲੇਮਪੁਰੀ ਅਤੇ ਡਾ. ਜਗਜੀਤ ਸਿੰਘ ਰਾਊਵਾਲ ਨੇ ਬਸਪਾ ਵਿਚ ਸ਼ਾਮਿਲ ਹੋਣ ਵਾਲੇ ਕਿਸਾਨ ਪਰਿਵਾਰਾਂ ਨੂੰ ਯਕੀਨ ਦੁਆਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ | ਇਸ ਸਮੇਂ ਜਸਵਿੰਦਰ ਸਿੰਘ ਬਰਸਾਲ, ਬਾਬਾ ਗੁਰਬਖਸ਼ ਸਿੰਘ ਸਲੇਮਪੁਰ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਮੱਖਣ ਅਤੇ ਬਾਜਰੇ ਆਧਾਰਤ ਭੋਜਨ ਉਤਪਾਦਾਂ ਨੂੰ ਲਾਂਚ ਕਰਨ ਲਈ ਉਦਮੀਆਂ ਵਲੋਂ ਪੀ.ਏ.ਯੂ. ਦਾ ਦੌਰਾ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 3 ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।