22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗੁਰਮਤਿ ਸੰਗੀਤ ਕਾਰਜਸ਼ਾਲਾ ਜਵੱਦੀ ਟਕਸਾਲ ਦੇ ਦੂਜੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਨੇ ਭਰੀ ਹਾਜ਼ਰੀ <br/>

ਅਜੀਤ ਡੈਸਕ 12-06-2026
ਲੁਧਿਆਣਾ, 11 ਜੂਨ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਲੋਂ ਆਰੰਭੀ ਗੁਰਮਤਿ ਪ੍ਰਚਾਰ ਪਸਾਰ ਲਹਿਰ ਤਹਿਤ ਮÏਜੂਦਾ ਮੁਖੀ ਸੰਤ ਅਮੀਰ ਸਿੰਘ ਵਲੋਂ ਕਰਵਾਈ ਜਾ ਰਹੀ ਗੁਰਮਤਿ ਸੰਗੀਤ ਕਾਰਜਸ਼ਾਲਾ 2026 ਦੇ ਦੂਜੇ ਦਿਨ ਸੰਗੀਤ ਕਲਾ ਨਾਲ ਸਬੰਧਿਤ ਉਸਤਾਦ ਸਤਨਿੰਦਰ ਸਿੰਘ ਬੋਦਲ, ਡਾ: ਜਤਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਪ੍ਰੋ: ਇਕਬਾਲ ਸਿੰਘ ਜਮਾਲਪੁਰ, ਉਸਤਾਦ ਦੀਪਿਨ ਰਾਜ ਅਤੇ ਭਾਈ ਜਸਪ੍ਰੀਤ ਸਿੰਘ ਗੋਨਿਆਣਾ ਮੰਡੀ ਆਦਿ ਮਾਹਿਰਾਂ ਨੇ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਨੂੰ ਗੁਰਮਤਿ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ¢ ਪੰਥ ਪ੍ਰਸਿੱਧ ਉਸਤਾਦ ਕੀਰਤਨੀਏ ਭਾਈ ਸਤਨਿੰਦਰ ਸਿੰਘ ਬੋਦਲ ਨੇ ਜੁੜੇ ਸੰਗੀਤ ਪ੍ਰੇਮੀਆਂ ਨੂੰ ਬਾਰੀਕੀਆਂ ਸਮਝਾਈਆਂ ¢ ਉਸਤਾਦ ਦੀਪਿਨ ਰਾਜ ਨੇ ਕਿਹਾ ਕਿ ਰਾਗ ਦਾ ਸੰਬੰਧ ਗਾਇਨ ਨਾਲ ਹੈ, ਪਰ ਇਹ ਨਿਰਾ ਗਾਈਨ ਨਹੀਂ, ਨਿਰਾ ਸੰਗੀਤ ਨਹੀਂ¢ ਇਹ ਗਾਇਨ ਤੋਂ ਬਹੁਤ ਉੱਚਾ ਹੈ ਕਿਉਂਕਿ ਇਹ ਇਸ ਵਿਚ ਪ੍ਰੇਮ ਪ੍ਰਮੁੱਖ ਹੈ¢ ਰਾਗ ਅਤੇ ਪ੍ਰੇਮ ਅਨਿੱਖੜ ਹਨ¢ ਡਾ: ਜਤਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਦੱਸਿਆ ਕਿ ਗੁਰਮਤਿ ਅਨੁਸਾਰ ਰਾਗ ਵਿਚ ਪ੍ਰੇਮ ਪ੍ਰਮੁੱਖ ਹੈ ਅਤੇ ਗਾਇਨ ਗÏਣ ਰੂਪ ਵਿਚ ਆਉਂਦਾ ਹੈ¢ ਉਸਤਾਦ ਗੋਬਿੰਦਰ ਸਿੰਘ ਆਲਮਪੁਰੀ, ਉਸਤਾਦ ਜਤਿੰਦਰਪਾਲ ਸਿੰਘ ਜੀ, ਉਸਤਾਦ ਇੰਦਰਜੀਤ ਸਿੰਘ ਬਿੰਦੂ, ਉਸਤਾਦ ਮਨਿੰਦਰ ਸਿੰਘ ਨਾਮਧਾਰੀ, ਪੰਡਿਤ ਰਮਾ ਕਾਂਤ ਆਦਿ ਸ਼ਖ਼ਸੀਅਤਾਂ ਨੇ ਸਾਂਝੇ ਰੂਪ 'ਚ ਕਿਹਾ ਕਿ ਜਵੱਦੀ ਟਕਸਾਲ ਵਲੋਂ ਸੀਮਤ ਸਾਧਨਾਂ ਦੇ ਬਾਵਜੂਦ ਹਰ ਵਰ੍ਹੇ ਅਦੁੱਤੀ ਗੁਰਮਤਿ ਸੰਗੀਤ ਸਮਾਗਮ, ਸਾਲਾਨਾ ਗੁਰਮਤਿ ਸੰਗੀਤ ਵਰਕਸ਼ਾਪ, ਵਿਸ਼ੇਸ਼ ਸੈਮੀਨਾਰ ਆਦਿ ਵਰਗੇ ਵੱਡੇ ਸਮਾਗਮ ਕਰਵਾਉਣ ਦੀ ਤਾਰੀਫ਼ ਕੀਤੀ¢

ਪਿਛਲੀ ਖ਼ਬਰ ਦੇਸ਼ ਦੇ ਉਘੇ ਅਨਾਜ ਸੰਭਾਲ ਮਾਹਿਰ ਨੇ ਪੀ.ਏ.ਯੂ. ਵਿਖੇ ਵਿਸ਼ੇਸ਼ ਭਾਸ਼ਨ ਦਿੱਤਾ <br/> ਅਗਲੀ ਖ਼ਬਰ ਚੋਰੀ ਦੇ ਸ਼ੱਕ 'ਚ ਲੋਕਾਂ ਵਲੋਂ ਨੌਜਵਾਨ ਦੀ ਕੁੱਟਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।