22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਵਿਖੇ ਗੁਰਮਤਿ ਕੈਂਪ ਦੀ ਸ਼ੁਰੂਆਤ <br/>

ਅਜੀਤ ਡੈਸਕ 12-06-2026
ਲੁਧਿਆਣਾ, 11 ਜੂਨ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਅਤੇ ਸਿੱਖ ਮਿਸ਼ਨਰੀ ਕਾਲਜ ਪੱਖੋਵਾਲ ਸਰਕਲ ਲੁਧਿਆਣਾ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਗੁਰਮਤਿ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 14 ਜੂਨ ਦਿਨ ਐਤਵਾਰ ਤੱਕ ਚੱਲੇਗਾ, ਜਿਸ ਵਿਚ ਗੁਰਬਾਣੀ ਕੰਠ, ਸਿੱਖ ਇਤਿਹਾਸ, ਦਸਤਾਰ ਸਿਖਲਾਈ, ਕੀਰਤਨ ਸਿਖਲਾਈ, ਗੱਤਕਾ ਸਿਖਲਾਈ ਦੀ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ | ਕੈਂਪ ਵਿਚ ਬੱਚਿਆਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਵਿਚ ਪਹਿਲੀ ਕਲਾਸ ਤੋਂ ਲੈ ਕੇ ਕਾਲਜ ਤੱਕ ਦੇ ਵਿਦਿਆਰਥੀ ਨੇ ਹਿੱਸਾ ਲਿਆ | ਕੀਰਤਨ ਸਿਖਲਾਈ ਬੀਬੀ ਤੇਜਿੰਦਰ ਕੌਰ ਅਤੇ ਰਣਧੀਰ ਸਿੰਘ, ਗੁਰਬਾਣੀ ਸਿਖਲਾਈ ਬੀਬੀ ਪਰਮਜੀਤ ਕੌਰ, ਸਿੱਖ ਇਤਿਹਾਸ ਪਰਵਿੰਦਰ ਸਿੰਘ, ਦਸਤਾਰ ਅਤੇ ਦੁਮਾਲਾ ਸਿਖਲਾਈ, ਗੱਤਕਾ ਸਿਖਲਾਈ ਸੁਖਵਿੰਦਰ ਸਿੰਘ ਅਤੇ ਦਸਤਾਰ ਸਿਖਲਾਈ ਜਗਦੀਪ ਸਿੰਘ, ਬੱਚਿਆਂ ਨੂੰ ਸਿਖਲਾਈ ਸ਼ਾਮ 4 ਵਜੇ ਤੋਂ 6 ਵਜੇ ਤੱਕ ਦਿੱਤੀ | ਇਸ ਤਰ੍ਹਾਂ ਬੱਚਿਆਂ ਨੂੰ ਗੁਰਬਾਣੀ ਕੀਰਤਨ ਅਤੇ ਗੱਤਕੇ ਜੋੜਨ ਦਾ ਇਕ ਵਧੀਆ ਉਪਰਾਲਾ ਕੀਤਾ | ਬੱਚਿਆਂ ਨੇ ਗੁਰਬਾਣੀ, ਕੀਰਤਨ ਵਿਚ ਹਿੱਸਾ ਲਿਆ | ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਬੱਚੇ ਵਧਾਈ ਦੇ ਪਾਤਰ ਹਨ | ਉਨ੍ਹਾਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦੀਆਂ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ, ਕੀਰਤਨ ਅਤੇ ਸਿੱਖ ਇਤਿਹਾਸ ਨਾਲ ਜੋੜਨ |

ਪਿਛਲੀ ਖ਼ਬਰ ਮਾਂ ਬਗਲਾ ਮੁਖੀ ਧਾਮ ਦੇ ਮੁਖੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਨੂੰ ਲੈ ਕੇ ਧਾਮ ਪ੍ਰਬੰਧਕਾਂ ਵਲੋਂ ਪੁਲਿ... ਅਗਲੀ ਖ਼ਬਰ ਦੇਸ਼ ਦੇ ਉਘੇ ਅਨਾਜ ਸੰਭਾਲ ਮਾਹਿਰ ਨੇ ਪੀ.ਏ.ਯੂ. ਵਿਖੇ ਵਿਸ਼ੇਸ਼ ਭਾਸ਼ਨ ਦਿੱਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।