14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਵਿਵਾਦਿਤ ਵਾਇਰਲ ਵੀਡੀਓ� ਮਾਮਲੇ ’ਚ ਅਸਤੀਫ਼ਾ ਦੇਣ ਮੁੱਖ ਮੰਤਰੀ ਭਗਵੰਤ ਮਾਨ

ਅਜੀਤ ਡੈਸਕ 18-06-2026

ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਵਿਵਾਦਿਤ ਵਾਇਰਲ ਵੀਡੀਓ� ਮਾਮਲੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ । ਪਾਰਟੀ ਆਗੂਆਂ ਵਲੋਂ ਜ਼ਿਲ੍ਹਾ ਮਾਲ ਅਫ਼ਸਰ ਨੂੰ ਇਸ ਸਬੰਧੀ ਇਕ ਰਾਜਪਾਲ ਦੇ ਨਾਂਅ ‘ਤੇ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਪਾਰਟੀ ਦੇ ਵਰਕਰਾਂ ਵਲੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਣ ਤੋਂ ਪਹਿਲਾਂ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ, ਜਥੇਦਾਰ ਜਸਵੰਤ ਸਿੰਘ ਚੀਮਾ ਅਤੇ ਸੰਦੀਪ ਸਿੰਘ ਰਪਾਲੋਂ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ, ਜਿਹੜਾ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ, ਪੰਜਾਬ ਦੇ ਲੋਕਾਂ ‘ਤੇ ਵਿਸ਼ਵਾਸ ਅਤੇ ਸੰਵਿਧਾਨਿਕ ਜਵਾਬਦੇਹੀ ਨਾਲ ਜੁੜਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਗੁਰੂ ਸਾਹਿਬਾਨ ਪ੍ਰਤੀ ਅਜਿਹੇ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਦੇ ਰਾਜਪਾਲ ਤੋਂ ਮੁੱਖ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੇਸ ਦਰਜ ਦੀ ਮੰਗ ਕੀਤੀ। ਇਸ ਮੌਕੇ ਪੰਜ ਮੈਂਬਰੀ ਕਾਰਜਕਾਰਨੀ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਚੰਦੀ, ਅਜੀਤ ਸਿੰਘ ਬੱਲ ਅਤੇ ਹਰਭਜਨ ਸਿੰਘ ਇਆਲੀ ਮਹਿਲਾ ਵਿੰਗ ਦੀ ਕੌਮੀ ਜਨਰਲ ਸਕੱਤਰ ਸਾਜੀਆ ਪ੍ਰਵੀਨ, ਜਥੇਦਾਰ ਜਸਵੰਤ ਸਿੰਘ ਚੀਮਾ, ਰਾਜੀਵ ਕੁਮਾਰ ਲਵਲੀ, ਸੰਦੀਪ ਸਿੰਘ ਰੁਪਾਲੋਂ, ਐਡਵੋਕੇਟ ਇੰਦਰਜੀਤ ਸਿੰਘ, ਇਸਤਰੀ ਵਿੰਗ ਦੀ ਜੁਆਇੰਟ ਸਕੱਤਰ ਬੀਬੀ ਹਰਪ੍ਰੀਤ ਕੌਰ ਅਕਾਲਗੜ੍ਹ, ਜ਼ਿਲ੍ਹਾ ਲੁਧਿਆਣਾ ਦਿਹਾਤੀ ਜਗਰਾਉਂ ਦੀ ਪੰਜ ਮੈਂਬਰੀ ਕਾਰਜਕਾਰਨੀ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਚੰਦੀ, ਹਰਭਜਨ ਸਿੰਘ ਇਆਲੀ, ਮਲਕੀਤ ਸਿੰਘ ਬੱਲ, ਸ਼ਮਸ਼ੇਰ ਸਿੰਘ ਲਾਡੋਵਾਲ, ਭੋਲਾ ਸਿੰਘ ਮੰਗਲੀ, ਬਲਵਿੰਦਰ ਸਿੰਘ ਭਿੰਦਾ, ਤਲਵਿੰਦਰ ਸਿੰਘ ਮਾਛੀਆ, ਗੋਪੀ ਕਨੇਜਾ, ਕੁਲਦੀਪ ਸਿੰਘ ਮੰਗਲੀ, ਕੁਲਦੀਪ ਸਿੰਘ ਤਲਵੰਡੀ, ਬਲਾਕ ਜਗਰਾਉਂ ਕਮੇਟੀ ਦੇ ਤਜਿੰਦਰਪਾਲ ਸਿੰਘ ਤੇਜ਼ੀ, ਜਗਤਾਰ ਸਿੰਘ ਹੰਬੜਾਂ, ਪਰਮਜੀਤ ਸਿੰਘ ਹੰਬੜਾਂ, ਲਖਵਿੰਦਰ ਸਿੰਘ ਹੰਬੜਾਂ, ਹਰਜੀਤ ਸਿੰਘ ਬਾਬਾ ਰਾਏਕੋਟ, ਮਹਿਬੂਬ ਸਟੂਡੀ� ਵਾਲੇ, ਬਲਾਕ ਸਿਧਵਾਂ ਬੇਟ ਕਮੇਟੀ ਮੈਂਬਰ ਜਸਪਾਲ ਸਿੰਘ ਜੱਸ ਸਿਧਵਾਂ, ਚੌਧਰੀ ਅਵਤਾਰ ਸਿੰਘ ਲੱਡੂ ਜਗਰਾਉਂ, ਸੁਖਵਿੰਦਰ ਸਿੰਘ ਖਾਲਸਾ ਰਾਊਵਾਲ, ਜਸਵੀਰ ਸਿੰਘ ਜੱਸੀ ਜਗਰਾਉਂ, ਜਸਪ੍ਰੀਤ ਸਿੰਘ ਜੱਸੀ ਢਿੱਲੋਂ, ਸਾਬਕਾ ਸਰਪੰਚ ਬਲਦੇਵ ਸਿੰਘ ਸਲੇਮਪੁਰਾ ਟਿੱਬਾ, ਮਨਜੀਤ ਸਿੰਘ ਮੰਡ ਬੰਗਸੀਪੁਰਾ, ਜਰਨੈਲ ਸਿੰਘ ਕੁਰਸ਼ੈਦਪੁਰਾ, ਜਗਦੀਸ਼ ਸਿੰਘ ਗਗੜਾ, ਰਣਜੀਤ ਸਿੰਘ ਸੋਨੂੰ, ਗੁਰਦੀਪ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਸਿੰਘ ਕਾਉਂਕੇ, ਖਾਲਸਾ ਬੋਹੜ ਸਿੰਘ ਕਾਉਂਕੇ, ਸ਼ਮਸ਼ੇਰ ਸਿੰਘ ਖਾਲਸਾ ਜਗਰਾਉਂ, ਰਣਜੋਧ ਸਿੰਘ ਖਾਲਸਾ, ਜਸਵੀਰ ਸਿੰਘ ਖਾਲਸਾ, ਇੰਦਰਜੀਤ ਸਿੰਘ ਖਾਲਸਾ ਸਮੇਤ ਕਈ ਆਗੂ ਹਾਜ਼ਰ ਸਨ ।

ਪਿਛਲੀ ਖ਼ਬਰ ਮਾਮਲਾ ਪਤੀ ਵਲੋਂ ਦੂਜੀ�ਔਰਤ ਨਾਲ ਵਿਆਹ ਕਰਵਾਉਣ ਦਾ- ਬੱਗਾ ਖ਼ੁਰਦ ਵਿਖੇ 200 ਫੁੱਟ ਉੱਚੇ ਟਾਵਰ ’ਤੇ ਜਾ ਚੜ੍ਹੀ ਪ੍ਰਵਾਸੀ... ਅਗਲੀ ਖ਼ਬਰ ਮਾਮਲਾ ਸਰਪੰਚ ’ਤੇ ਹੋਏ ਹਮਲੇ ’ਤੇ ਢੁਕਵੀਂ ਕਾਰਵਾਈ ਨਾ ਹੋਣ ਦਾ ਪਿੰਡ ਗੋਬਿੰਦਗੜ੍ਹ ਦੇ ਸਰਪੰਚ ਦੀ ਕੁੱਟਮਾਰ ਕਰਨ ਦੇ ਰੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।