14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਮਾਮਲਾ ਪਤੀ ਵਲੋਂ ਦੂਜੀ�ਔਰਤ ਨਾਲ ਵਿਆਹ ਕਰਵਾਉਣ ਦਾ- ਬੱਗਾ ਖ਼ੁਰਦ ਵਿਖੇ 200 ਫੁੱਟ ਉੱਚੇ ਟਾਵਰ ’ਤੇ ਜਾ ਚੜ੍ਹੀ ਪ੍ਰਵਾਸੀ ਮਹਿਲਾ

ਅਜੀਤ ਡੈਸਕ 18-06-2026

ਲਾਡੋਵਾਲ, 17 ਜੂਨ (ਬਲਬੀਰ ਸਿੰਘ ਰਾਣਾ)-ਹਲਕਾ ਗਿੱਲ ਅਤੇ ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਬੱਗਾ ਖ਼ੁਰਦ ਵਿਚ ਇਕ ਪ੍ਰਵਾਸੀ ਮਹਿਲਾ ਨੇ ਆਪਣੇ ਹੀ ਪਤੀ ਵਲੋਂ ਦੂਜਾ ਵਿਆਹ ਕਰਾਉਣ ਦੇ ਵਿਰੋਧ ਵਿਚ ਕਰੀਬ 200 ਫੁੱਟ ਉਚੇ ਮੋਬਾਈਲ ਟਾਵਰ ‘ਤੇ ਜਾ ਚੜ੍ਹੀ ਅਤੇ ਇਨਸਾਫ਼ ਦੀ ਮੰਗ ਲਈ ਸ਼ੋਰ ਮਚਾਉਣ ਲੱਗੀ। ਇਸ ਸੰਬੰਧੀ ਪਿੰਡ ਵਾਸੀਆਂ ਵਲੋਂ ਲਾਡੋਵਾਲ ਪੁਲਿਸ ਨੂੰ ਮਿਲੀ ਸੂਚਨਾ ‘ਤੇ ਥਾਣੇਦਾਰ ਮੇਜਰ ਸਿੰਘ ਅਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਕੇ ਮਾਮਲੇ ਸਬੰਧੀ ਜਾਂਚ ਵਿਚ ਜੁੱਟ ਗਈ। ਜਦ ਇਸ ਸਬੰਧੀ ਕੁੱਝ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪ੍ਰਵਾਸੀ ਮਹਿਲਾ ਤੇ ਉਸ ਦੇ ਪਤੀ ਵਿਚਕਾਰ ਦੂਜੇ ਵਿਆਹ ਨੂੰ ਲੈ ਕੇ ਘਰੇਲੂ ਝਗੜਾ ਚੱਲ ਰਿਹਾ ਸੀ, ਜਿਸ ਦੇ ਮੱਦੇਨਜ਼ਰ ਪ੍ਰਵਾਸੀ ਮਹਿਲਾ ਸਵੇਰੇ ਕਰੀਬ 6 ਵਜੇ ਤੋਂ ਇਸ ਮੋਬਾਈਲ ਫ਼ੋਨ ਦੇ ਟਾਵਰ ‘ਤੇ ਚੜ੍ਹੀ ਹੋਈ ਹੈ। ਇਸ ਸਬੰਧੀ ਜਦ ਜਾਂਚ ਅਧਿਕਾਰੀ ਥਾਣੇਦਾਰ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮਿਲੀ ਸੂਚਨਾ ਮੁਤਾਬਿਕ ਅਸੀਂ ਪਿੰਡ ਬੱਗਾ ਖ਼ੁਰਦ ਸਥਿਤ ਮੋਬਾਈਲ ਫ਼ੋਨ ਟਾਵਰ ਵਾਲੀ ਜਗ੍ਹਾ ਪਹੁੰਚੇ, ਜਿੱਥੇ ਮਹਿਲਾ ਟਾਵਰ ‘ਤੇ ਚੜ੍ਹੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਦੋਂ ਉਸ ਪ੍ਰਵਾਸੀ ਮਹਿਲਾ ਨੂੰ ਟਾਵਰ ਤੋਂ ਥੱਲੇ ਆਉਣ ਲਈ ਕਿਹਾ ਤਾਂ ਉਸ ਨੇ ਆਪਣੇ ਪਤੀ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੇਰੇ ਪਤੀ ਨੇ ਮੈਨੂੰ ਬਿਨਾਂ ਤਲਾਕ ਦਿੱਤਿਆਂ ਦੂਸਰਾ ਵਿਆਹ ਕਿਸੇ ਹੋਰ �ਰਤ ਨਾਲ ਕਰਵਾ ਲਿਆ ਹੈ, ਜਿਸ ਨੂੰ ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਪੀੜਤ ਮਹਿਲਾ ਗਮਗਮੀ ਦੇਵੀ ਮੁਤਾਬਿਕ ਜਦੋਂ ਉਹ ਆਪਣੇ ਪਤੀ ਦੇ ਖ਼ਿਲਾਫ਼ ਬੋਲੀ ਤਾਂ ਅੱਗੋਂ ਉਸ ਦੇ ਪਤੀ ਨੇ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਕਰਕੇ ਮੈਂ ਟਾਵਰ ‘ਤੇ ਚੜ੍ਹ ਕੇ ਜਾਨ ਦੇ ਦੇਣੀ ਮੁਨਾਸਬ ਸਮਝੀ। ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਹਿਲਾ ਨੂੰ ਮੋਬਾਈਲ ਫ਼ੋਨ ਟਾਵਰ ਤੋਂ ਉਤਾਰ ਲਿਆ ਹੈ, ਜਦ ਕਿ ਉਸ ਦੇ ਪਤੀ ਪਲਟੂ ਮੰਡਲ ਨੂੰ ਲਾਡੋਵਾਲ ਥਾਣੇ ਵਿਚ ਲਿਆਂਦਾ ਗਿਆ ਹੈ। ਜਾਂਚ ਅਧਿਕਾਰੀ ਮੁਤਾਬਿਕ ਖ਼ਬਰ ਲਿਖਣ ਤੱਕ ਪੜਤਾਲ ਜਾਰੀ ਹੈ, ਦੋਹਾਂ ਧਿਰਾਂ ਦੇ ਅਸਲ ਪੱਖ ਜਾਣਨ ਤੋਂ ਬਾਅਦ ਲੋੜੀਂਦੀ ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਕਾਲਜ ਰੋਡ ’ਤੇ ਬਿਨਾਂ ਚੌਕਸੀ ਖੁਦਾਈ ਪਈ ਮਹਿੰਗੀ ਅਗਲੀ ਖ਼ਬਰ ਵਿਵਾਦਿਤ ਵਾਇਰਲ ਵੀਡੀਓ� ਮਾਮਲੇ ’ਚ ਅਸਤੀਫ਼ਾ ਦੇਣ ਮੁੱਖ ਮੰਤਰੀ ਭਗਵੰਤ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।