ਲੁਧਿਆਣਾ, 17 ਜੂਨ (ਭੁਪਿੰਦਰ ਸਿੰਘ ਬੈਂਸ)- ਵਿਸ਼ਵ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਲਈ ਪੰਜਾਬ ਦੇ ਇਤਿਹਾਸਕ ਪਿੰਡ ਸੰਘੋਲ ਤੋਂ ਲੇਹ ਲਦਾਖ ਤੱਕ ਕੱਢੀ ਜਾ ਰਹੀ ਵਿਸ਼ੇਸ਼ ਧੰਮ ਯਾਤਰਾ ਦੇ ਲੁਧਿਆਣਾ ਪਹੁੰਚਣ ‘ਤੇ ਬਹੁਜਨ ਸਮਾਜ ਪਾਰਟੀ ਸਮੇਤ ਵੱਖ-ਵੱਖ ਅੰਬੇਡਕਰਵਾਦੀ ਸੰਸਥਾਵਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਤਰਕਸ਼ੀਲ ਬੁੱਧ ਮਹਾ ਬਿਹਾਰ ਵਲੋਂ ਕਰਵਾਈ ਜਾ ਰਹੀ ਇਸ ਇਤਿਹਾਸਕ ਯਾਤਰਾ ਵਿਚ ਥਾਈਲੈਂਡ ਤੋਂ ਪਹੁੰਚੇ ਭਿਖਸ਼ੂ ਸੰਘ ਵਲੋਂ ਪੈਦਲ ਮਾਰਚ ਕੀਤਾ ਜਾ ਰਿਹਾ ਹੈ। ਲਗਭਗ 2000 ਸਾਲਾਂ ਬਾਅਦ ਇਸ ਤਰ੍ਹਾਂ ਦੀ ਧੰਮ ਯਾਤਰਾ ਦੁਬਾਰਾ ਦੇਖਣ ਨੂੰ ਮਿਲ ਰਹੀ ਹੈ। ਲੁਧਿਆਣਾ ਪਹੁੰਚਣ ‘ਤੇ ਬਸਪਾ ਦੀ ਸੀਨੀਅਰ ਲੀਡਰਸ਼ਿਪ ਨੇ ਯਾਤਰਾ ਦੀ ਅਗਵਾਈ ਕਰਦਿਆਂ ਭਿਖਸ਼ੂ ਸੰਘ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪੰਜਾਬ ਬਸਪਾ ਦੇ ਜਨਰਲ ਸਕੱਤਰ ਬਲਵਿੰਦਰ ਬਿੱਟਾ, ਪ੍ਰਗਟ ਮਿਲਗਾ ਅਤੇ ਅਮਨਦੀਪ ਸਿੰਘ ਸਮੇਤ ਕਈ ਆਗੂ ਮੌਜੂਦ ਰਹੇ। ਇਸ ਮੌਕੇ ਬਲਵਿੰਦਰ ਜੱਸੀ, ਰਾਜ ਕੁਮਾਰ, ਸੋਨੂੰ, ਅੰਗਰੇਜ, ਬਿਟੂ ਸ਼ੇਰਪੁਰੀਆ ਆਦਿ ਵੀ ਮੌਜੂਦ ਸਨ।
ਵਿਸ਼ਵ ਸ਼ਾਂਤੀ ਲਈ ਨਿਕਲੀ ਧੰਮ ਯਾਤਰਾ ਦਾ ਲੁਧਿਆਣਾ ’ਚ ਭਰਵਾਂ ਸਵਾਗਤ
ਅਜੀਤ ਡੈਸਕ
18-06-2026