14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਨਗਰ ਨਿਗਮ ਨੂੰ ਵੱਡਾ ਝਟਕਾ, ਕੋਰਟ ਵਲੋਂ 120 ਸਿਟੀ ਬੱਸਾਂ ਦੀ ਕੁਰਕੀ

ਅਜੀਤ ਡੈਸਕ 18-06-2026

ਲੁਧਿਆਣਾ, 17 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਅਦਾਲਤ ਵਲੋਂ ਨਿਗਮ ਦੀਆਂ ਕਰੀਬ 120 ਸਿਟੀ ਬੱਸਾਂ ਦੀ ਕੁਰਕੀ ਅਤੇ ਨਿਲਾਮੀ ਦੇ ਹੁਕਮ ਜਾਰੀ ਕਰ ਦਿੱਤੇ ਗਏ। ਅਦਾਲਤੀ ਹੁਕਮ ਦੀ ਕਾਪੀ ਅਦਾਲਤੀ ਕਰਮਚਾਰੀ ਵਲੋਂ ਨਗਰ ਨਿਗਮ ਦੇ ਕਮਰਾ ਨੰਬਰ 50 ਦੇ ਬਾਹਰ ਚਿਪਕਾ ਦਿੱਤੀ ਗਈ ਹੈ। ਹੁਕਮਾਂ ਅਨੁਸਾਰ ਉਕਤ ਬੱਸਾਂ ਦੀ ਨਿਲਾਮੀ 2 ਜੁਲਾਈ ਨੂੰ ਕੀਤੀ ਜਾਣੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਸਿਟੀ ਬੱਸ ਸੇਵਾ ਚਲਾਉਣ ਲਈ ਨਗਰ ਨਿਗਮ ਵਲੋਂ ਇਕ ਨਿੱਜੀ ਕੰਪਨੀ ਨਾਲ ਠੇਕਾ ਕੀਤਾ ਗਿਆ ਸੀ। ਠੇਕੇ ਦੀ ਮਿਆਦ ਦੌਰਾਨ ਡੀਜ਼ਲ ਅਤੇ ਹੋਰ ਖ਼ਰਚਿਆਂ ਵਿਚ ਵਾਧਾ ਹੋਣ ਕਾਰਨ ਨਿੱਜੀ ਕੰਪਨੀ ਨੇ ਨਿਗਮ ਕੋਲ ਠੇਕੇ ਦੀਆਂ ਸ਼ਰਤਾਂ ਅਨੁਸਾਰ ਵਾਧੂ ਲਾਭ, ਮੁਆਵਜ਼ੇ ਦੀ ਮੰਗ ਕੀਤੀ। ਮਾਮਲਾ ਸਹਿਮਤੀ ਨਾਲ ਨਾ ਸੁਲਝਣ ਕਾਰਨ ਆਰਬਿਟ੍ਰੇਸ਼ਨ ਤਕ ਪਹੁੰਚ ਗਿਆ। ਆਰਬਿਟ੍ਰੇਸ਼ਨ ਅਥਾਰਟੀ ਵਲੋਂ ਨਗਰ ਨਿਗਮ ਨੂੰ ਨਿੱਜੀ ਕੰਪਨੀ ਦੇ ਹੱਕ ਵਿਚ ਕਰੀਬ 5 ਕਰੋੜ 88 ਲੱਖ ਰੁਪਏ ਜਮਾਂ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵਲੋਂ ਨਿਰਧਾਰਿਤ ਸਮੇਂ ਵਿਚ ਇਹ ਰਕਮ ਜਮਾਂ ਨਹੀਂ ਕਰਵਾਈ ਗਈ, ਜਿਸਤੋਂ ਬਾਅਦ ਕੋਰਟ ਨੇ ਸਖ਼ਤ ਰੁੱਖ ਅਪਣਾਉਂਦਿਆਂ 120 ਦੇ ਕਰੀਬ ਸਿਟੀ ਬੱਸਾਂ ਦੀ ਨਿਲਾਮੀ ਦੇ ਹੁਕਮ ਜਾਰੀ ਕਰ ਦਿੱਤੇ।

ਪਿਛਲੀ ਖ਼ਬਰ ਡਾ. ਅੰਬੇਡਕਰ ਨਗਰ ‘ਚ ਨੌਜਵਾਨਾਂ ਵਲੋਂ ਚਲਾਈਆਂ ਗੋਲੀਆਂ ਕਾਰਨ ਦਹਿਸ਼ਤ ਫੈਲੀ, ਕਈ ਵਾਹਨਾਂ ਦੀ ਕੀਤੀ ਭੰਨਤੋੜ ਅਗਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਵਾਉਣ ’ਚ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਅਸਮਰੱਥ !

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।