14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

8 ਤੋਂ 10 ਘੰਟੇ ਤੱਕ ਲੱਗਣ ਵਾਲੇ ਅਣ- ਐਲਾਨੇ ਬਿਜਲੀ ਕੱਟਾਂ ਤੋਂ ਦੁਖੀ ਲੋਕ ਪਾਵਰਕਾਮ ਖ਼ਿਲਾਫ਼ ਕਰਨ ਲੱਗੇ ਪ੍ਰਦਰਸ਼ਨ

ਅਜੀਤ ਡੈਸਕ 30-06-2026
ਲੁਧਿਆਣਾ, 29 ਜੂਨ (ਜਤਿੰਦਰ ਭੰਬੀ)- ਪੰਜਾਬ ਭਰ ਵਿਚ ਵੱਧ ਰਹੀ ਬਿਜਲੀ ਦੀ ਮੰਗ ਨੂੰ ਲੈ ਕੇ ਪਾਵਰਕਾਮ ਦੇ ਹੱਥ ਖੜ੍ਹੇ ਹੁੰਦੇ ਦਿਖਾਈ ਦੇ ਰਹੇ ਹਨ, ਜੋ ਕਿ 16500 ਮੈਗਾਵਾਟ ਤੱਕ ਪੁੱਜ ਗਈ ਹੈ ਅਤੇ ਪਾਵਰਕਾਮ ਵਿਭਾਗ ਵਲੋਂ ਅਣ-ਐਲਾਨੇ ਕੱਟ ਲਗਾਏ ਜਾ ਰਹੇ ਹਨ, ਜਿਸ ਨੂੰ ਲੈ ਕੇ ਲੋਕਾਂ ਵਿਚ ਹਾਹਾਕਾਰ ਮਚੀ ਪਈ ਹੈ, ਕਿਉਂਕਿ ਬੀਤੇ ਕਈ ਦਿਨਾਂ ਤੋਂ ਵੱਧ ਰਹੀ ਗਰਮੀ ਨੂੰ ਲੈ ਕੇ ਸ਼ਹਿਰ ਵਿਚ ਲੱਗਣ ਵਾਲੇ ਬਿਜਲੀ ਕੱਟਾਂ ਦੇ ਚੱਲਦਿਆਂ ਘਰੇਲੂ ਖਪਤਕਾਰ ਤੋਂ ਲੈ ਕੇ ਕਿਸਾਨ ਅਤੇ ਕਾਰੋਬਾਰੀ ਵੀ ਬੇਹੱਦ ਦੁਖੀ ਦਿਖਾਈ ਦੇ ਰਹੇ ਹਨ, ਜੋ ਕਿ ਬਿਜਲੀ ਵਿਗਾਗ ਦੀ ਕਾਰਗੁਜ਼ਾਰੀ ਤੋਂ ਬੇਹੱਦ ਦੁਖੀ ਹਨ। ਜੇਕਰ ਖੇਤੀਬਾੜੀ ਖੇਤਰ ਦੀ ਗੱਲ ਕੀਤੀ ਜਾਵੇ ਤਾਂ 8 ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ ਕਰਕੇ ਬੀਤੀ ਰਾਤ ਰਾਹੋਂ ਰੋਡ ’ਤੇ ਸਥਿਤ ਆਸਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਗੌਂਸਗੜ ਗਰਿੱਡ ਨੂੰ ਘੇਰ ਕੇ ਪਾਵਰਕਾਮ ਵਿਭਾਗ ਖਿਲਾਫ਼ ਦੇਰ ਰਾਤ ਤੱਕ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਅਤੇ ਸਬੰਧਿਤ ਵਿਭਾਗ ਦੀ ਮਾੜੀ ਕਾਰਜਗੁਜਾਰੀ ਕਰਕੇ ਮਜ਼ਬੂਰਨ ਸੜਕਾਂ ’ਤੇ ਆਏ ਹਾਂ। ਉਨ੍ਹਾਂ ਸਰਕਾਰ ਅਤੇ ਪਾਵਰਕਾਮ ਖਿਲਾਫ਼ ਰੋਸ ਜਤਾਉਂਦੇ ਹੋਏ ਕਿਹਾ ਕਿ ਝੋਨੇ ਦੀ ਬਿਜਾਈ ਅਤੇ ਸਿੰਚਾਈ ਨੂੰ ਲੈ ਕੇ ਸਾਨੂੰ ਕਈ ਕਿਸਮ ਦੀਆਂ ਸਮੱਸਿਆਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਬੰਧਿਤ ਵਿਭਾਗ ਵਲੋਂ ਸਾਡੇ ਫੋਨ ਤੱਕ ਨਹੀਂ ਚੁੱਕੇ ਜਾਂਦੇ। ਬਿਜਲੀ ਦੇ ਕੱਟਾਂ ਤੋਂ ਦੁੱਖੀ ਹੋਏ ਰਾਜੀਵ ਗਾਂਧੀ ਕਾਲੋਨੀ ਅਤੇ ਸੰਜੈ ਕਾਲੋਨੀ ਦੇ ਲੋਕਾਂ ਨੇ ਬੀਤੇ ਰਾਤ ਪਾਵਰਕਾਮ ਅਤੇ ਸਰਕਾਰ ਖਿਲਾਫ਼ ਰੋਸ ਮਾਰਚ ਕੱਢਿਆ। ਉਨ੍ਹਾਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਕਰਨ ਇੱਕ ਮਿੰਟ ਵੀ ਬਿਜਲੀ ਤੋਂ ਵਗੈਰ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ, ਪਰ ਸੰਬੰਧਿਤ ਵਿਭਾਗ ਵਲੋਂ 8 ਤੋਂ 10 ਘੰਟੇ ਬਿਜਲੀ ਦੇ ਕੱਟ ਲਗਾ ਕੇ ਸਾਡਾ ਖੂਨ ਚੁਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਫੋਕਲ ਪੁਆਇੰਟ ਵਿਖੇ ਵੀ ਬਿਜਲੀ ਕੱਟਾਂ ਤੋਂ ਦੁਖੀ ਕਾਰੋਬਾਰੀਆਂ ਵਲੋਂ ਰਾਤ ਭਰ ਪ੍ਰਦਰਸ਼ਨ ਕੀਤਾ ਗਿਆ
ਪਿਛਲੀ ਖ਼ਬਰ 92 ਲੱਖ ਦੀ ਲਾਗਤ ਨਾਲ ਬਣੀ ਸੜਕ ਦੀ 5 ਦਿਨਾਂ ’ਚ ਹੀ ਖੁੱਲ੍ਹੀ ਪੋਲ-ਪਰਤਾਂ ਝੜਨ ਲੱਗੀਆਂ ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਇੰਟਰ-ਸਕੂਲ ਜੰਬਲ ਟੇਬਲ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।