14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

92 ਲੱਖ ਦੀ ਲਾਗਤ ਨਾਲ ਬਣੀ ਸੜਕ ਦੀ 5 ਦਿਨਾਂ ’ਚ ਹੀ ਖੁੱਲ੍ਹੀ ਪੋਲ-ਪਰਤਾਂ ਝੜਨ ਲੱਗੀਆਂ

ਅਜੀਤ ਡੈਸਕ 30-06-2026
ਲੁਧਿਆਣਾ, 29 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਵਿਕਾਸ ਕਾਰਜ ਇਮਾਨਦਾਰੀ ਨਾਲ ਕਰਵਾਉਣ ਦੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਤਸਵੀਰ ਪੇਸ਼ ਕਰ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਵਾਰਡ ਨੰਬਰ 20 ਵਿਚ ਸਾਹਮਣੇ ਆਈ ਹੈ, ਜਿੱਥੇ ਕਰੀਬ 92 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਬਣੀ ਸੜਕ ਸਿਰਫ਼ 5 ਦਿਨਾਂ ਵਿਚ ਹੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਇਲਾਕਾ ਕੌਂਸਲਰ ਕਮਲ ਅਰੋੜਾ ਨੇ ਦੱਸਿਆ ਕਿ ਇਲਾਕੇ ਦੀ 27 ਫੁੱਟ ਰੋਡ ਹਾਲੇ 5 ਦਿਨ ਪਹਿਲਾਂ ਹੀ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਆਪਣੀ ਟੀਮ ਨਾਲ ਸੜਕ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਮੌਕੇ ’ਤੇ ਪੁੱਜੇ ਤਾਂ ਸੜਕ ਦੀ ਪਰਤ ਆਸਾਨੀ ਨਾਲ ਉਖੜ ਰਹੀ ਸੀ, ਜਿਸ ਨਾਲ ਨਿਰਮਾਣ ਕਾਰਜ ਦੀ ਗੁਣਵੱਤਾ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਸੜਕ ’ਤੇ ਕਈ ਥਾਵਾਂ ’ਤੇ ਪਹਿਲਾਂ ਹੀ ਟੋਏ ਪੈ ਗਏ ਹਨ। ਉਨ੍ਹਾਂ ਮੁਤਾਬਿਕ ਜਿੱਥੇ 27 ਫੁੱਟ ਚੌੜੀ ਸੜਕ ਬਣਨੀ ਸੀ, ਉਥੇ ਕਿਤੇ 12, 13 ਤੇ 14 ਫੁੱਟ ਹੀ ਸੜਕ ਬਣਾਈ ਗਈ ਹੈ। ਇਸ ਤੋਂ ਇਲਾਵਾ ਸੜਕ ’ਤੇ 2-2 ਇੰਚ ਦੀਆਂ ਦੋ ਪਰਤਾਂ ਪਾਈਆਂ ਜਾਣੀਆਂ ਸਨ, ਪਰ ਮੌਕੇ ’ਤੇ ਕੇਵਲ ਲਗਭਗ 1 ਇੰਚ ਦੀ ਪਰਤ ਹੀ ਪਾਈ ਗਈ ਦਿਖਾਈ ਦਿੱਤੀ। ਕਮਲ ਅਰੋੜਾ ਨੇ ਇਹ ਵੀ ਦੋਸ਼ ਲਗਾਇਆ ਕਿ ਜਿਸ ਠੇਕੇਦਾਰ ਨੂੰ ਇਸ ਸੜਕ ਦਾ ਠੇਕਾ ਦਿੱਤਾ ਗਿਆ ਹੈ, ਉਹ ਨਗਰ ਨਿਗਮ ਦੇ ਸਬੰਧਿਤ ਵਿਭਾਗ ਦੇ ਉਚ ਅਧਿਕਾਰੀ ਦਾ ਰਿਸ਼ਤੇਦਾਰ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ, ਵਿਜੀਲੈਂਸ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਦੇ ਕੇ ਜਾਂਚ ਦੀ ਮੰਗ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਾਰਡ ਨੰਬਰ 82 ਵਿਚ ਵੀ ਸੜਕ ਨਿਰਮਾਣ ਦੌਰਾਨ ਕਥਿਤ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਵਾਰਡ ਨੰਬਰ 20 ਦਾ ਇਹ ਮਾਮਲਾ ਵੀ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪਿਛਲੀ ਖ਼ਬਰ ਸਵਰਨਕਾਰ ਪਾਸੋਂ ਲੱਖਾਂ ਦੇ ਗਹਿਣੇ ਲੁੱਟਣ ਵਾਲਾ ਨੌਜਵਾਨ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਅਗਲੀ ਖ਼ਬਰ 8 ਤੋਂ 10 ਘੰਟੇ ਤੱਕ ਲੱਗਣ ਵਾਲੇ ਅਣ- ਐਲਾਨੇ ਬਿਜਲੀ ਕੱਟਾਂ ਤੋਂ ਦੁਖੀ ਲੋਕ ਪਾਵਰਕਾਮ ਖ਼ਿਲਾਫ਼ ਕਰਨ ਲੱਗੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।