03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੀ . ਏ . ਯੂ . ਨੇ ਰਾਵੇ ਪ੍ਰੋਗਰਾਮ ਅਧੀਨ ਵੱਖ - ਵੱਖ ਸਮਾਰੋਹ ਕਰਵਾਏ

ਲੁਧਿਆਣਾ, 2 ਅਕਤੂਬਰ (ਜਸਵਿੰਦਰ ਸਿੰਘ)-ਪੀ. ਏ.

ਅਜੀਤ ਡੈਸਕ 03-10-2026
ਲੁਧਿਆਣਾ, 2 ਅਕਤੂਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਦੇ ਮਾਹਿਰਾਂ ਨੇ ਵਿਦਿਆਰਥੀਆਂ ਸਮੇਤ ਰਾਵੇ ਪ੍ਰੋਗਰਾਮ ਅਧੀਨ ਪੇਂਡੂ ਖੇਤਰਾਂ ਵਿਚ ਜਾ ਕੇ ਵੱਖ-ਵੱਖ ਤਰ੍ਹਾਂ ਦੀ ਜਾਗਰੂਕਤਾ ਅਤੇ ਵਿਗਿਆਨਕ ਖੇਤੀ ਦੇ ਨਾਲ-ਨਾਲ ਖੇਡ ਗਤੀਵਿਧੀਆਂ ਦਾ ਪਸਾਰ ਕੀਤਾ। ਇਸੇ ਪ੍ਰਕਿਰਿਆ ਤਹਿਤ ਪਿੰਡ ਪਮਾਲ ਵਿਖੇ ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਲਈ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਪੇਂਡੂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਪੀ.ਏ.ਯੂ. ਵਲੋਂ ਸਿਫ਼ਾਰਸ਼ ਕੀਤੀਆਂ ਜਾਣ ਵਾਲੀਆਂ ਮਸ਼ੀਨਾਂ ਬਾਰੇ ਦੱਸਿਆ। ਨਾਲ ਹੀ ਉਨ੍ਹਾਂ ਨੇ ਮਿੱਟੀ ਦੀ ਸਿਹਤ ਸੁਧਾਰਨ ਅਤੇ ਜੈਵਿਕ ਮਾਦੇ ਦੀ ਭਰਪੂਰਤਾ ਲਈ ਪਰਾਲੀ ਨੂੰ ਹਰ ਹੀਲੇ ਖੇਤ ਵਿਚ ਵਾਹੁਣ ਦੀ ਤਜਵੀਜ਼ ਕਿਸਾਨਾਂ ਨੂੰ ਕੀਤੀ। ਖੇਤੀ ਵਿਕਾਸ ਅਧਿਕਾਰੀ ਕੁਮਾਰੀ ਵੀਰਪਾਲ ਨੇ ਇਸ ਮੌਕੇ ਵੱਖ-ਵੱਖ ਸਰਕਾਰੀ ਯੋਜਨਾਵਾਂ ਬਾਰੇ ਭਰਪੂਰ ਰੂਪ ਵਿਚ ਜਾਣਕਾਰੀ ਦਿੱਤੀ। ਪੀ.ਏ.ਯੂ. ਦੇ ਪਸਾਰ ਮਾਹਿਰ ਡਾ. ਲੋਪਾਮੁਦਰਾ ਮੋਹਪਾਤਰਾ ਨੇ ਇਸ ਮੌਕੇ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਕਿਸਾਨਾਂ ਨੂੰ ਲਗਾਤਾਰ ਪੀ.ਏ.ਯੂ. ਨਾਲ ਜੁੜੇ ਰਹਿਣ ਦੀ ਊਰਜਾ ਦਿੱਤੀ। ਪਸਾਰ ਸਿੱਖਿਆ ਵਿਭਾਗ ਵਲੋਂ ਹੀ ਕੀਤੇ ਜਾਣ ਵਾਲੇ ਇਕ ਹੋਰ ਸਮਾਰੋਹ ਤਹਿਤ ਵਿਸ਼ਵ ਦਿਲ ਦਿਹਾੜੇ ਮੌਕੇ ਸਰਕਾਰੀ ਹਾਈ ਸਕੂਲ ਹਰਨਾਮਪੁਰਾ ਵਿਖੇ ਰਨ ਫ਼ਾਰ ਹੈਲਥ ਦੌੜ ਦਾ ਆਯੋਜਨ ਕੀਤਾ ਗਿਆ। ਡਾ. ਦਵਿੰਦਰ ਸਿੰਘ ਦੀ ਨਿਰਦੇਸ਼ਨਾਂ ਹੇਠ ਹੋਏ ਇਸ ਸਮਾਗਮ ਵਿਚ ਰਾਵੇ ਦੇ ਵਿਦਿਆਰਥੀਆਂ ਨੇ ਸਰੀਰਕ ਗਤੀਵਿਧੀਆਂ ਬਾਰੇ ਪੇਂਡੂ ਲੋਕਾਂ ਨੂੰ ਜਾਗਰੂਕ ਕਰਵਾਇਆ। ਗੁਰਪ੍ਰੀਤ ਕੌਰ ਅਤੇ ਹਰਮੇਲ ਸਿੰਘ ਨੇ ਸਰਕਾਰੀ ਹਾਈ ਸਕੂਲ ਹਰਨਾਮਪੁਰਾ ਦੇ ਅਧਿਆਪਕਾਂ ਦੇ ਤੌਰ ’ਤੇ ਪੀ.ਏ.ਯੂ. ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਵਿਪਨ ਰਾਮਪਾਲ ਨੇ ਵੱਖ-ਵੱਖ ਪਸਾਰ ਮਾਹਿਰਾਂ ਦੇ ਇਹਨਾਂ ਯਤਨਾਂ ਨੂੰ ਮੁੱਲਵਾਨ ਅਤੇ ਸ਼ਲਾਘਾਯੋਗ ਕਿਹਾ।
ਪਿਛਲੀ ਖ਼ਬਰ ਗੁਰੂ ਸਹਾਇ ਕਾਨਵੈਂਟ ਸਕੂਲ ਵਿਚ ਗਾਂਧੀ ਜੈਅੰਤੀ ਮੌਕੇ ਹਾਊਸ ਵਾਈਜ਼ ਭਾਸ਼ਣ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ ਜਸ਼ਨ - ਏ - ਤਾਰੁਫ਼ ’ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।