15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਦੋਸਤਾਂ ਨਾਲ ਨਹਾਉਣ ਗਿਆ ਨੌਜਵਾਨ ਨਹਿਰ ’ਚ ਡੁੱਬਿਆ

ਅਜੀਤ ਡੈਸਕ 30-06-2026
ਲੁਧਿਆਣਾ, 29 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਾਬਾ ਇਲਾਕੇ ਨੇੜੇ ਜਾਂਦੀ ਸਿੱਧਵਾਂ ਨਹਿਰ ਵਿਚ ਦੋਸਤਾਂ ਨਾਲ ਨਹਾਉਣ ਗਏ ਇਕ ਨੌਜਵਾਨ ਦੇ ਨਹਿਰ ਵਿਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਐਤਵਾਰ ਦੇਰ ਸ਼ਾਮ ਲੋਹਾਰਾ ਦੇ ਨਿਊ ਸਤਿਗੁਰੂ ਨਗਰ ਦੇ ਰਹਿਣ ਵਾਲੇ ਦੀਪਕ ਕੁਮਾਰ ਦਾ 14 ਸਾਲ ਦਾ ਲੜਕਾ ਅਨਮੋਲ ਕੁਮਾਰ ਆਪਣੇ ਦੋਸਤਾਂ ਨਾਲ ਨਹਿਰ ਵਿਚ ਨਹਾਉਣ ਗਿਆ ਸੀ। ਨਹਾਉਣ ਸਮੇਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿਚ ਡਿਗ ਪਿਆ। ਉਸ ਦੇ ਦੋਸਤਾਂ ਵਲੋਂ ਉੱਥੇ ਰੋਲਾ ਵੀ ਪਾਇਆ ਗਿਆ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਜਲਦ ਹੀ ਉੱਥੇ ਡੁੱਬ ਗਿਆ। ਇਸ ਦੀ ਸੂਚਨਾ ਉਸ ਦੇ ਦੋਸਤਾਂ ਵਲੋਂ ਅਨਮੋਲ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ. ਪਰਮਵੀਰ ਨੇ ਦੱਸਿਆ ਕਿ ਪੁਲਿਸ ਵਲੋਂ ਸਵੇਰ ਤੋਂ ਹੀ ਅਨਮੋਲ ਦੀ ਭਾਲ ਕੀਤੀ ਜਾ ਰਹੀ ਸੀ, ਪਰ ਹਾਲ ਦੀ ਘੜੀ ਉਸ ਦਾ ਕੁੱਝ ਪਤਾ ਨਹੀਂ ਲੱਗਾ ਹੈ। ਉਨ੍ਹਾਂ ਦੱਸਿਆ ਕਿ ਗੋਤਾ ਖੋਰਾਂ ਵਲੋਂ ਲਗਾਤਾਰ ਉਸ ਦੀ ਭਾਲ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਐਕਟਿਵਾ ਸਵਾਰ ਦੀ ਮੌਤ ਅਗਲੀ ਖ਼ਬਰ ਸੜਕ ਹਾਦਸੇ ਦੇ ਮਾਮਲੇ ’ਚ ਪੁਲਿਸ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਲੋਕਾਂ ਨੇ ਥਾਣੇ ਦੇ ਬਾਹਰ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।