22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਖਿਡਾਰੀਆਂ ਦੇ ਟੁੱਟੇ ਸੁਪਨਿਆਂ ਨੂੰ ਮੁੜ ਉਡਾਣ ਦੇ ਰਿਹਾ ਹੈ ਲੁਧਿਆਣਾ ਤੇ ਮਲੇਰਕੋਟਲਾ ਜ਼ਿਲ੍ਹੇ ਦਾ ਇਹ ਪਹਿਲਾ ‘ਸਪੋਰਟਸ ਇੰਜਰੀ ਕਲੀਨਿਕ’

ਅਜੀਤ ਡੈਸਕ 01-07-2026
ਲੁਧਿਆਣਾ, 30 ਜੂਨ- ਹਰ ਸਾਲ 1 ਜੁਲਾਈ ਨੂੰ ਦੇਸ਼ ਭਰ ਵਿਚ ‘ਨੈਸ਼ਨਲ ਡਾਕਟਰ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਨ ਸਮਾਜ ਵਿਚ ਡਾਕਟਰਾਂ ਦੇ ਯੋਗਦਾਨ ਅਤੇ ਉਨ੍ਹਾਂ ਦੀ ਨਿਰਸਵਾਰਥ ਸੇਵਾ ਨੂੰ ਸਲਾਮ ਕਰਨ ਦਾ ਦਿਨ ਹੈ, ਜਿੱਥੇ ਆਮ ਤੌਰ ’ਤੇ ਡਾਕਟਰਾਂ ਨੂੰ ਜ਼ਿੰਦਗੀ ਬਚਾਉਣ ਲਈ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਉਥੇ ਹੀ ਇਕ ‘ਸਪੋਰਟਸ ਇੰਜਰੀ ਸਰਜਨ’ (ਖੇਡਾਂ ਦੀਆਂ ਸੱਟਾਂ ਦੇ ਮਾਹਿਰ) ਖਿਡਾਰੀਆਂ ਦੇ ਡੁੱਬਦੇ ਕਰੀਅਰ ਅਤੇ ਉਨ੍ਹਾਂ ਦੇ ਖੇਡਣ ਦੇ ਸੁਪਨਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਨ। ਖੇਡ ਦੇ ਮੈਦਾਨ ਵਿਚ ਇਕ ਛੋਟੀ ਜਿਹੀ ਸੱਟ ਜਿਵੇਂ ਗੋਡੇ ਦਾ ਲਿਗਾਮੈਂਟ ਟੁੱਟਣਾ ਜਾਂ ਮੋਢਾ ਉਤਰਨਾ ਕਈ ਵਾਰ ਚੰਗੇ-ਭਲੇ ਖਿਡਾਰੀ ਦੇ ਕਰੀਅਰ ’ਤੇ ਹਮੇਸ਼ਾ ਲਈ ਬ੍ਰੇਕ ਲਗਾ ਦਿੰਦੀ ਹੈ। ਅਜਿਹੇ ਨਿਰਾਸ਼ਾ ਦੇ ਦੌਰ ਵਿਚ ਲੁਧਿਆਣਾ ਅਤੇ ਅਹਿਮਦਗੜ੍ਹ ਵਿਖੇ ਮਲੇਰਕੋਟਲਾ ਜ਼ਿਲ੍ਹੇ ਦਾ ਪਹਿਲਾ ਅਤੇ ਵਿਸ਼ੇਸ਼ ‘ਸਪੋਰਟਸ ਇੰਜਰੀ ਕਲੀਨਿਕ’ ਖਿਡਾਰੀਆਂ ਲਈ ਇਕ ਵਰਦਾਨ ਸਾਬਤ ਹੋ ਰਿਹਾ ਹੈ।
ਡਾਕਟਰਜ਼ ਦਿਵਸ ’ਤੇ ਡਾ. ਮੋਹਿਤ ਦਾ ਸੰਕਲਪ: ‘ਕੋਈ ਖਿਡਾਰੀ ਸੱਟ ਕਾਰਨ ਮੈਦਾਨ ਨਾ ਛੱਡੇ’
ਕਲੀਨਿਕ ਦੇ ਮੁੱਖ ਸਪੋਰਟਸ ਇੰਜਰੀ ਸਰਜਨ ਡਾ. ਮੋਹਿਤ ਸਿੰਗਲਾ, ਜੋ ਕਿ ਆਰਥਰੋਸਕੋਪੀ (ਦੂਰਬੀਨ ਸਰਜਰੀ) ਦੇ ਮੰਨੇ-ਪ੍ਰਮੰਨੇ ਮਾਹਿਰ ਹਨ, ਨੇ ਇਸ ਖ਼ਾਸ ਦਿਨ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਕ ਸਰਜਨ ਵਜੋਂ ਮੇਰੇ ਲਈ ਸਭ ਤੋਂ ਵੱਡਾ ਪੁਰਸਕਾਰ ਓਦੋਂ ਹੁੰਦਾ ਹੈ, ਜਦੋਂ ਕੋਈ ਖਿਡਾਰੀ ਗੋਡੇ ਜਾਂ ਮੋਢੇ ਦੀ ਗੰਭੀਰ ਸੱਟ ਤੋਂ ਬਾਅਦ ਮੁੜ ਪੂਰੀ ਫਿਟਨੈੱਸ ਨਾਲ ਮੈਦਾਨ ਵਿਚ ਉਤਰਦਾ ਹੈ ਅਤੇ ਮੈਡਲ ਜਿੱਤਦਾ ਹੈ। ਸਾਡਾ ਮਕਸਦ ਸਿਰਫ਼ ਇਲਾਜ ਕਰਨਾ ਨਹੀਂ, ਬਲਕਿ ਖਿਡਾਰੀ ਦੀ ਖੇਡ ਪ੍ਰਤੀ ਉਮੀਦ ਨੂੰ ਜਿਊਂਦਾ ਰੱਖਣਾ ਹੈ। ਪਹਿਲਾਂ ਪੰਜਾਬ ਦੇ ਖਿਡਾਰੀਆਂ ਨੂੰ ਐਡਵਾਂਸਡ ਲਿਗਾਮੈਂਟ ਸਰਜਰੀ ਲਈ ਦਿੱਲੀ, ਮੁੰਬਈ ਜਾਂ ਹੋਰ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ, ਪਰ ਹੁਣ ਲੁਧਿਆਣਾ ਅਤੇ ਸੰਗਰੂਰ ਜ਼ਿਲ੍ਹੇ ਦੇ ਅਹਿਮਦਗੜ੍ਹ ਵਿਖੇ ਇਸ ਪਹਿਲੇ ਸਮਰਪਿਤ ਸੈਂਟਰ ਵਿਚ ਵਿਸ਼ਵ-ਪੱਧਰੀ ਸਹੂਲਤਾਂ ਉਪਲਬਧ ਹਨ। ਡਾਕਟਰ ਸਾਹਿਬ ਨੇ ਦੱਸਿਆ ਕਿ ਹੁਣ ਦੂਰਬੀਨ ਰਾਹੀਂ ਬਹੁਤ ਛੋਟੇ ਸੁਰਾਖ਼ ਨਾਲ ਜੋੜਾਂ ਦਾ ਆਪ੍ਰੇਸ਼ਨ ਕੀਤਾ ਜਾਂਦਾ ਹੈ, ਜਿਸ ਵਿਚ ਕੋਈ ਵੱਡਾ ਚੀਰਾ ਨਹੀਂ ਆਉਂਦਾ। ਇਸ ਆਧੁਨਿਕ ਤਕਨੀਕ ਸਦਕਾ ਖਿਡਾਰੀ ਬਹੁਤ ਜਲਦੀ ਅਤੇ ਬਿਨਾਂ ਦਰਦ ਦੇ ਦੁਬਾਰਾ ਆਪਣੀ ਟਰੇਨਿੰਗ ਸ਼ੁਰੂ ਕਰ ਸਕਦੇ ਹਨ।
ਸਿਰਫ਼ ਅਥਲੀਟ ਹੀ ਨਹੀਂ, ਆਮ ਲੋਕਾਂ ਲਈ ਵੀ ਆਸ ਦੀ ਕਿਰਨ
ਇਹ ਕਲੀਨਿਕ ਨਾ ਸਿਰਫ਼ ਪੇਸ਼ੇਵਰ ਕਬੱਡੀ, ਕ੍ਰਿਕਟ ਜਾਂ ਫੁੱਟਬਾਲ ਖਿਡਾਰੀਆਂ ਲਈ ਸੇਵਾਵਾਂ ਦੇ ਰਿਹਾ ਹੈ, ਬਲਕਿ ਰੋਜ਼ਾਨਾ ਜ਼ਿੰਦਗੀ ਵਿਚ, ਸੜਕ ਹਾਦਸਿਆਂ ਜਾਂ ਜਿੰਮ ਦੌਰਾਨ ਜੋੜਾਂ ਦੀ ਸੱਟ ਦਾ ਸ਼ਿਕਾਰ ਹੋਣ ਵਾਲੇ ਆਮ ਲੋਕਾਂ ਅਤੇ ਨੌਜਵਾਨਾਂ ਲਈ ਵੀ ਬਰਾਬਰ ਮਦਦਗਾਰ ਹੈ।
-ਡਾ. ਤਰਲੋਚਨ ਸਿੰਘ
ਪਿਛਲੀ ਖ਼ਬਰ ਫਾਰਮ ਸਟੇਅ ਨੀਤੀ-2026 ਨੂੰ ਲੈ ਕੇ ਜਾਗਰੂਕਤਾ ਵਰਕਸ਼ਾਪ ’ਚ ਵਧ ਚੜ੍ਹ ਕੇ ਕਿਸਾਨਾਂ ਨੇ ਲਿਆ ਹਿੱਸਾ ਅਗਲੀ ਖ਼ਬਰ ਸ਼ੱਕੀ ਹਾਲਾਤ ’ਚ ਮਾਂ-ਧੀ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।