13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਘਰੇਲੂ ਗੈਸ ਖਪਤਕਾਰਾਂ ਨੂੰ ਮਿਲੀ ਰਾਹਤ ਗੈਸ ਕਨੈਕਸ਼ਨ ਦੀ ਬੁਕਿੰਗ ਸ਼ੁਰੂ-ਪ੍ਰਧਾਨ ਮਨਜੀਤ ਸਿੰਘ

ਅਜੀਤ ਡੈਸਕ 13-07-2026
ਲੁਧਿਆਣਾ, 12 ਜੁਲਾਈ (ਜਤਿੰਦਰ ਭੰਬੀ)-ਅਮਰੀਕਾ-ਇਜਰਾਇਲ ਅਤੇ ਇਰਾਨ ਵਿਚਕਾਰ ਲੱਗੇ ਯੁੱਧ ਤੋਂ ਬਾਅਦ ਭਾਰਤ ਭਰ ਵਿਚ ਆਈ ਗੈਸ ਦੀ ਕਿੱਲਤ ਤੋਂ ਬਾਅਦ ਘਰੇਲੂ ਖਪਤਕਾਰਾਂ ਨੂੰ ਜਿਥੇ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਤਾਂ ਕਰਨਾ ਪਿਆ ਉਥੇ ਹੀ ਗੈਸ ਕੰਪਨੀਆਂ ‘ਚ ਲੱਗੀ ਭੀੜ ਨੇ ਵੀ ਗੈਸ ਕੰਪਨੀਆਂ ਦੇ ਨੱਕ ਵਿਚ ਦਮ ਕਰਕੇ ਰੱਖ ਦਿੱਤਾ ਸੀ, ਕਿਉਂਕਿ ਜਿਥੇ ਖਪਤਕਾਰਾਂ ਵਲੋਂ ਗੈਸ ਦੀ ਬੁੰਕਿੰਗ ਨੂੰ ਲੈ ਕੇ ਗੈਸ ਕੰਪਨੀਆਂ ਵਿਚ ਲੋਕਾਂ ਦੀ ਭੀੜ ਆਏ ਦਿਨ ਵੱਧ ਰਹੀ ਸੀ ਉਥੇ ਹੀ ਨਵੇਂ ਗੈਸ ਕਨੈਕਸ਼ਨ ਵਾਲਿਆਂ ਦਾ ਵੀ ਗੈਸ ਕੰਪਨੀਆਂ ਵਿਚ ਤਾਂਤਾ ਲੱਗਿਆ ਹੋਇਆ ਸੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਐਲ.ਪੀ.ਜੀ. ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਬੁਕਿੰਗ ਦੇ ਅਧਾਰ ਤੇ ਹੀ ਗੈਸ ਕਨੈਕਸ਼ਨ ਦਿੱਤੇ ਜਾਣੇ ਹਨ, ਜਿਹੜਾ ਵਿਅਕਤੀ ਪਹਿਲਾਂ ਬੁਕਿੰਗ ਕਰਵਾਏਗਾ ਉਸ ਨੂੰ ਪਹਿਲਾਂ ਕਨੈਕਸ਼ਨ ਮਿਲੇਗਾ। ਉਨ੍ਹਾਂ ਦੱਸਿਆ ਕਿ ਕਾਗਜ਼ੀ ਕਾਰਵਾਈ ਪੂਰੀ ਕਰਨ ਉਪਰੰਤ ਕਾਪੀ ਟਰਾਂਸਫਾਰ ਕਰਨ ਆਦਿ ਦਾ ਕੰਮ ਪਹਿਲਾਂ ਵਾਂਗ ਹੀ ਨਿਰੰਤਰ ਜਾਰੀ ਕਰ ਦਿੱਤੇ ਗਏ ਹਨ।
ਪਿਛਲੀ ਖ਼ਬਰ ਪੰਜਾਬ ਵਿਕਾਸ ਮੰਚ ਵਲੋਂ ਸਵ: ਜਗਦੀਸ਼ ਕੌਰ ਦੂਆ ਦੇ ਜਨਮ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਵੈਟਰਨਰੀ ਅਤੇ ਲਾਈਵ ਸਟਾਕ ਇਨੋਵੇਸ਼ਨ ਅਤੇ ਇਨਕਿਉਬੇਸ਼ਨ ਫਾਊਂਡੇਸ਼ਨ ਨੇ ਪਰੋਡੈਂਸ ਟੈਕਨਾਲੋਜ਼ੀਜ਼ ਪ੍ਰਾ. ਲਿਮ. ਨਾਲ ਕੀਤਾ ਇਕਰਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।