13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪੰਜਾਬ ਵਿਕਾਸ ਮੰਚ ਵਲੋਂ ਸਵ: ਜਗਦੀਸ਼ ਕੌਰ ਦੂਆ ਦੇ ਜਨਮ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ

ਅਜੀਤ ਡੈਸਕ 13-07-2026
ਲੁਧਿਆਣਾ, 12 ਜੁਲਾਈ (ਡਾ. ਤਰਲੋਚਨ ਸਿੰਘ)-ਪੰਜਾਬ ਵਿਕਾਸ ਮੰਚ ਦੇ ਪ੍ਰਧਾਨ ਜਸਬੀਰ ਸਿੰਘ ਦੂਆ ਦੀ ਪਤਨੀ ਸਵ: ਜਗਦੀਸ਼ ਕੌਰ ਦੂਆ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਯਾਦ ਵਿਚ ਮੰਚ ਵਲੋਂ ਪਹਿਲਾ ਮੁਫ਼ਤ ਮੈਡੀਕਲ ਕੈਂਪ ਖੁੱਡ ਮੁਹੱਲਾ ਸਥਿਤ ਬਾਬਾ ਸ਼੍ਰੀ ਚੰਦ ਗੁਰਦੁਆਰਾ ਸਾਹਿਬ ਵਿਖੇ ਬਾਬਾ ਓਂਕਾਰ ਦਾਸ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਕੇਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਕਸ਼ਿਸ਼ ਰਤੜਾ, ਗੁਰਦੀਪ ਸਿੰਘ ਗੋਸ਼ਾ, ਬਿੱਟੂ ਨਵਕਾਰ, ਅਮਿਤ ਗੋਸਾਈਂ, ਹਰਪ੍ਰੀਤ ਸਿੰਘ ਡੰਗ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਨਾ, ਸਾਬਕਾ ਕੌਂਸਲਰ ਜਸਬੀਰ ਸਿੰਘ ਚੱਢਾ, ਬਲਜੀਤ ਸਿੰਘ ਦੁਖੀਆ, ਕੌਂਸਲਰ ਮਨਪ੍ਰੀਤ ਸਿੰਘ ਮੰਨਾ, ਚਰਨਪ੍ਰੀਤ ਸਿੰਘ ਦੂਆ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈਆਂ। ਇਸ ਮੌਕੇ ’ਤੇ ਪਹੁੰਚੇ ਸਮੂਹ ਮਹਿਮਾਨਾਂ ਨੂੰ ਜਸਬੀਰ ਸਿੰਘ ਦੂਆ, ਮਨੀ ਦੂਆ, ਕਰਨ ਦੂਆ ਅਤੇ ਬਾਬਾ ਸ਼੍ਰੀ ਚੰਦ ਗੁਰਦੁਆਰਾ ਸਾਹਿਬ ਦੇ ਬਾਬਾ ਓਂਕਾਰ ਦਾਸ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੋਰਟਿਸ ਹਸਪਤਾਲ ਦੇ ਨਿਊਰੋਲੋਜੀ ਦੇ ਮਾਹਿਰ ਡਾ. ਸੌਰਵ ਅਗਰਵਾਲ, ਨਿਊਰੋਲੋਜਿਸਟ ਡਾ. ਗੌਰਵ ਮਿੱਤਲ, ਇੰਟਰਨਲ ਮੈਡੀਸਨ ਦੇ ਮਾਹਿਰ ਡਾ. ਪਿਯੂਸ਼ ਹਰਚੰਦ ਅਤੇ ਡਾ. ਸੁਸ਼ੀਲ ਕੁਮਾਰ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਮੌਕੇ ’ਤੇ ਹੀ ਮਰੀਜ਼ਾਂ ਨੂੰ ਇਲਾਜ ਸੰਬੰਧੀ ਸਲਾਹ ਵੀ ਦਿੱਤੀ। ਸਵ: ਜਗਦੀਸ਼ ਕੌਰ ਦੂਆ ਦੇ ਜਨਮ ਦਿਵਸ ਮੌਕੇ ਲਗਾਏ ਇਸ ਮੁਫ਼ਤ ਮੈਡੀਕਲ ਕੈਂਪ ਵਿਚ ਈਸੀਜੀ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਟੈਸਟ ਵੀ ਮੁਫ਼ਤ ਕੀਤੇ ਗਏ। ਅੰਤ ਵਿਚ ਪੰਜਾਬ ਵਿਕਾਸ ਮੰਚ ਦੇ ਪ੍ਰਧਾਨ ਜਸਬੀਰ ਸਿੰਘ ਦੂਆ, ਕਰਨ ਦੂਆ ਅਤੇ ਮਨੀ ਦੂਆ ਨੇ ਇਸ ਕੈਂਪ ਦੇ ਸਫਲ ਆਯੋਜਨ ਲਈ ਹਾਜ਼ਰ ਸਮੂਹ ਮਹਿਮਾਨਾਂ ਅਤੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਲੈਂਡ ਪੂਲਿੰਗ ਪਾਲਿਸੀ ਅਤੇ ਪਾਣੀਆਂ ਦੇ ਮਸਲੇ ’ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਖਿੱਚੀ ਤਿਆਰੀ ਅਗਲੀ ਖ਼ਬਰ ਘਰੇਲੂ ਗੈਸ ਖਪਤਕਾਰਾਂ ਨੂੰ ਮਿਲੀ ਰਾਹਤ ਗੈਸ ਕਨੈਕਸ਼ਨ ਦੀ ਬੁਕਿੰਗ ਸ਼ੁਰੂ-ਪ੍ਰਧਾਨ ਮਨਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।