23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

‘ਦੇਸ਼ ਬਚਾਓ ਮੋਰਚੇ’ ਨੇ ਭਾਰਤ-ਅਮਰੀਕਾ ਵਪਾਰਕ ਸਮਝੌਤੇ ਨੂੰ ਲੈ ਕੇ ਕੱਢਿਆ ਮੋਟਰਸਾਈਕਲ ਮਾਰਚ

ਅਜੀਤ ਡੈਸਕ 16-07-2026
ਲੁਧਿਆਣਾ, 15 ਜੁਲਾਈ (ਜਤਿੰਦਰ ਭੰਬੀ)- ਭਾਰਤ-ਅਮਰੀਕਾ ਵਪਾਰਕ ਸਮਝੌਤੇ ਨੂੰ ਲੈ ਕੇ ਭਾਰਤ ਦੀਆਂ 23 ਜਥੇਬੰਦੀਆਂ ਨੇ ਇਕੱਠੇ ਹੋ ਕੇ ਇਕ ‘ਦੇਸ਼ ਬਚਾਓ ਮੋਰਚੇ’ ਦਾ ਗਠਨ ਕੀਤਾ ਹੈ। ਮੋਰਚੇ ਦੇ ਸੱਦੇ ਤੇ ਅੱਜ ਜਿੱਥੇ ਪੂਰੇ ਭਾਰਤ ਵਿਚ ਮੋਟਰਸਾਈਕਲ ਮਾਰਚ ਕੱਢਿਆ ਗਿਆ, ਉਥੇ ਹੀ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ। ਮੋਰਚੇ ਵਲੋਂ ਕੇਂਦਰ ਸਰਕਾਰ ਵਲੋਂ ਕੀਤੇ ਗਏ ਵਪਾਰਕ ਸਮਝੌਤੇ ਦੀ ਵਿਰੋਧਤਾ ਕਰਦਿਆਂ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਹਿਤਾਂ ਲਈ ਅਤੇ ਕਿਸਾਨੀ ਬਚਾਉਣ ਲਈ, ਜਿੱਥੇ ਕਿਸਾਨ ਜਥੇਬੰਦੀਆਂ ਸਰਕਾਰ ਦੀ ਵਿਰੋਧਤਾ ਕਰਦੀਆਂ ਹੋਈਆਂ ਸੜਕਾਂ ਤੇ ਉਤਰ ਆਈਆਂ ਹਨ, ਉਥੇ ਹੀ ਹਰ ਵਰਗ ਦੇ ਲੋਕਾਂ ਨੂੰ ਇਸ ਸੰਘਰਸ਼ ਵਿਚ ਕੁੱਦਣਾ ਪੈਣਾ ਹੈ। ਕਿਸਾਨ ਆਗੂ ਦਿਲਬਾਗ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੋਰਚੇ ਵਲੋਂ ਦਿੱਤੀ ਗਈ ਦੂਜੀ ਕਾਲ ਤਹਿਤ 21 ਤਰੀਕ ਨੂੰ ਕਿਸਾਨ ਘਾਟ ਤੇ ਪੂਰੇ ਭਾਰਤ ਦੇ ਕਿਸਾਨ ਇਕੱਠੇ ਹੋਣਗੇ ਅਤੇ ਭਾਰਤ ਸਰਕਾਰ ਦੇ ਚੱਲ ਰਹੇ ਸੈਸ਼ਨ ਦਾ ਵਿਰੋਧ ਕਰਨਗੇ। ਇਸੇ ਤਹਿਤ ਭਾਰਤੀ ਕਿਸਾਨ ਮਜਦੂਰ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਚੜੂੰਨੀ ਵਲੋਂ ਮੱਤੇਵਾੜਾ ਦਾਣਾ ਮੰਡੀ ‘ਚ ਇਕ ਇਕੱਠ ਕੀਤਾ ਗਿਆ, ਉਥੋਂ ਮੋਟਰਸਾਈਕਲ ਮਾਰਚ ਕੱਢ ਕੇ ਬਸਤੀ ਜੋਧੇਵਾਲ ਤੇ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਹ ਵਪਾਰਕ ਸਮਝੌਤਾ ਲਾਗੂ ਹੁੰਦਾ ਹੈ ਤਾਂ ਇਸਦਾ ਸਭ ਤੋਂ ਵੱਧ ਨੁਕਸਾਨ ਦੇਸ਼ ਦੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ ਝੱਲਣਾ ਪਵੇਗਾ। ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿਦੇਸ਼ੀ ਕੰਪਨੀਆਂ ਦੇ ਆਉਣ ਨਾਲ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੋਵੇਗੀ ਅਤੇ ਛੋਟੇ ਕਾਰੋਬਾਰ ਬੰਦ ਹੋ ਕੇ ਰਹਿ ਜਾਣਗੇ, ਜਿਸ ਨਾਲ ਦੇਸ਼ ਅੰਦਰ ਬੇਰੁਜ਼ਗਾਰੀ ‘ਚ ਹੋਰ ਵਾਧਾ ਹੋਵੇਗਾ, ਜਦ ਕਿ ਨੌਜਵਾਨ ਰੁਜ਼ਗਾਰ ਲੈਣ ਲਈ ਦਰ-ਦਰ ਭਟਕ ਰਹੇ ਹਨ। ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਜਿਵੇਂ ਲੈਂਡ ਪੂਲਿੰਗ ਨੂੰ ਵਾਪਸ ਲਿਆ ਜਾਵੇ, ਭਾਰਤ-ਅਮਰੀਕਾ ਵਪਾਰਕ ਸਮਝੌਤਾ ਰੱਦ ਕੀਤਾ ਜਾਵੇ, ਸ਼ਹਿਰ ‘ਚ ਰੇੜ੍ਹੀਆਂ ਫੜ੍ਹੀਆਂ ਨਾਲ ਲੱਗਣ ਵਾਲੇ ਜਾਮ ਦਾ ਕੋਈ ਪੱਕਾ ਹੱਲ ਕੀਤਾ ਜਾਵੇ। ਇਸ ਮੌਕੇ ਧਰਨੇ ਵਾਲੀ ਥਾਂ ਤੇ ਪੂਰਬੀ ਦੇ ਐਸ.ਡੀ.ਐਮ ਜਸਲੀਨ ਕੌਰ ਭੁੱਲਰ ਪਹੁੰਚੇ, ਜਿਨ੍ਹਾਂ ਨਾਲ ਐਸ.ਐਸ.ਪੀ., ਨਗਰ ਨਿਗਮ ਦੇ ਜੇਈ, ਐਸ.ਡੀ.ਓ ਤੇ ਜਲ ਸਪਲਾਈ ਸੈਨੀਟੇਸ਼ਨ ਦੇ ਜੇਈ, ਐਸ.ਡੀ.ਓ ਤੇ ਐਕਸੀਅਨ ਵੀ ਮੌਜੂਦ ਸਨ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ 27 ਜੁਲਾਈ ਨੂੰ ਬਚਤ ਭਵਨ ਵਿਖੇ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਕਿਸਾਨਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਕੇ ਕੋਈ ਹੱਲ ਕੱਢਿਆ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਹ ਇਸੇ ਤਰ੍ਹਾ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।
ਪਿਛਲੀ ਖ਼ਬਰ ਲਾਡੋਵਾਲ ਟੋਲ ਪਲਾਜ਼ਾ ਦੇ ਟੋਲ ਦਰਾਂ ਵਿਚ ਹੋਇਆ ਵਾਧਾ ਅਗਲੀ ਖ਼ਬਰ ਭਗਵੰਤ ਮਾਨ ਕਾਂਗਰਸ ਬਾਰੇ ਝੂਠ ਫੈਲਾਅ ਰਹੇ-ਵੜਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।