25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਵਿਸ਼ਵ ਪਲਾਸਟਿਕ ਸਰਜਰੀ ਦਿਵਸ ਮੌਕੇ ਐਸ.ਪੀ.ਐਸ. ਹਸਪਤਾਲ ਵਲੋਂ ਐਡਵਾਂਸਡ ਪਲਾਸਟਿਕ ਸਰਜਰੀ ਕਲੀਨਿਕ ਦੀ ਸ਼ੁਰੂਆਤ

ਅਜੀਤ ਡੈਸਕ 16-07-2026
ਲੁਧਿਆਣਾ, 15 ਜੁਲਾਈ (ਡਾ. ਤਰਲੋਚਨ ਸਿੰਘ)-ਵਿਸ਼ਵ ਪਲਾਸਟਿਕ ਸਰਜਰੀ ਦਿਵਸ ਦੇ ਮੌਕੇ ’ਤੇ ਐਸ.ਪੀ.ਐਸ. ਹਸਪਤਾਲ ਵਲੋਂ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਹਸਪਤਾਲ ਵਲੋਂ ਆਪਣੇ ਐਡਵਾਂਸਡ ਪਲਾਸਟਿਕ ਸਰਜਰੀ ਕਲੀਨਿਕ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ। ਇਸ ਕਲੀਨਿਕ ਰਾਹੀਂ ਹੁਣ ਮਰੀਜ਼ਾਂ ਨੂੰ ਪਲਾਸਟਿਕ, ਰੀਕੰਸਟਰਕਟਿਵ ਅਤੇ ਐਸਥੈਟਿਕ ਸਰਜਰੀ ਨਾਲ ਸੰਬੰਧਿਤ ਆਧੁਨਿਕ ਅਤੇ ਮਾਹਿਰ ਸੇਵਾਵਾਂ ਇਕੋ ਛੱਤ ਹੇਠ ਉਪਲਬਧ ਹੋਣਗੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਸਪਤਾਲ ਦੇ ਸੀ.ਸੀ.ਓ ਯੋਗੇਂਦਰ ਅਵਧਿਆ, ਡਾਇਰੈਕਟਰ ਪਲਾਸਟਿਕ ਸਰਜਰੀ ਡਾ. ਅਜੈ ਅਬਰੋਲ ਅਤੇ ਡਿਪਟੀ ਡਾਇਰੈਕਟਰ ਪਲਾਸਟਿਕ ਸਰਜਰੀ ਡਾ. ਸੰਦੀਪ ਕੌਰ ਵਲੋਂ ਪਲਾਸਟਿਕ ਸਰਜਰੀ ਦੇ ਖੇਤਰ ਵਿਚ ਹੋ ਰਹੀਆਂ ਤਰੱਕੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਡਾ. ਅਬਰੋਲ ਨੇ ਕਿਹਾ ਕਿ ਪਲਾਸਟਿਕ ਸਰਜਰੀ ਸਿਰਫ਼ ਸੁੰਦਰਤਾ ਲਈ ਨਹੀਂ, ਸਗੋਂ ਜ਼ਿੰਦਗੀ ਨੂੰ ਮੁੜ ਸਾਧਾਰਨ ਬਣਾਉਣ ਲਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਬਹੁਤ ਸਾਰੇ ਲੋਕ ਪਲਾਸਟਿਕ ਸਰਜਰੀ ਨੂੰ ਕੇਵਲ ਕਾਸਮੈਟਿਕ ਸਰਜਰੀ ਨਾਲ ਜੋੜ ਕੇ ਦੇਖਦੇ ਹਨ, ਜਦਕਿ ਇਹ ਮੈਡੀਕਲ ਸਾਇੰਸ ਦੀ ਇਕ ਅਜਿਹੀ ਵਿਸ਼ੇਸ਼ ਸ਼ਾਖਾ ਹੈ, ਜੋ ਹਾਦਸਿਆਂ ਵਿਚ ਜ਼ਖ਼ਮੀ ਹੋਏ ਮਰੀਜ਼ਾਂ, ਅੱਗ ਨਾਲ ਜਲੇ ਹੋਏ ਲੋਕਾਂ, ਜਨਮ ਤੋਂ ਮੌਜੂਦ ਵਿਕਾਰਾਂ, ਕੈਂਸਰ ਦੀ ਸਰਜਰੀ ਤੋਂ ਬਾਅਦ ਸਰੀਰ ਦੇ ਮੁੜ ਨਿਰਮਾਣ, ਹੱਥਾਂ ਅਤੇ ਚਿਹਰੇ ਦੀਆਂ ਗੰਭੀਰ ਸੱਟਾਂ, ਡਾਇਬੀਟਿਕ ਫੁੱਟ ਅਤੇ ਜਟਿਲ ਜ਼ਖ਼ਮਾਂ ਦੇ ਇਲਾਜ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਐਸ.ਪੀ.ਐਸ ਹਸਪਤਾਲ ਵਿਚ ਅਤਿਆਧੁਨਿਕ ਮਾਈਕ੍ਰੋਸਰਜਰੀ ਤਕਨੀਕ, ਆਧੁਨਿਕ ਆਪ੍ਰੇਸ਼ਨ ਥੀਏਟਰ ਅਤੇ ਤਜਰਬੇਕਾਰ ਮਾਹਿਰਾਂ ਦੀ ਟੀਮ ਰਾਹੀਂ ਮਰੀਜ਼ਾਂ ਨੂੰ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਸੰਦੀਪ ਕੌਰ ਨੇ ਕਿਹਾ ਕਿ ਸਮੇਂ ਸਿਰ ਇਲਾਜ ਨਾਲ ਬਿਹਤਰ ਨਤੀਜੇ ਮਿਲਦੇ ਹਨ। ਅੱਜ ਦੀਆਂ ਆਧੁਨਿਕ ਤਕਨੀਕਾਂ ਨਾਲ ਕਈ ਅਜਿਹੀਆਂ ਸਮੱਸਿਆਵਾਂ ਦਾ ਸਫਲ ਇਲਾਜ ਸੰਭਵ ਹੈ। ਸੀ.ਸੀ.ਓ ਯੋਗੇਂਦਰ ਅਵਧਿਆ ਨੇ ਕਿਹਾ ਵਿਸ਼ਵ-ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਾਡੀ ਵਚਨਬੱਧਤਾ ਹੈ। ਉਨ੍ਹਾਂ ਕਿਹਾ ਕਿ ਐਸ.ਪੀ.ਐਸ ਹਸਪਤਾਲ ਦਾ ਉਦੇਸ਼ ਪੰਜਾਬ ਅਤੇ ਨੇੜਲੇ ਰਾਜਾਂ ਦੇ ਲੋਕਾਂ ਨੂੰ ਵਿਸ਼ਵ-ਪੱਧਰੀ ਸੁਪਰ ਸਪੈਸ਼ਲਿਟੀ ਸਿਹਤ ਸੇਵਾਵਾਂ ਉਨ੍ਹਾਂ ਦੇ ਆਪਣੇ ਸ਼ਹਿਰ ਵਿਚ ਹੀ ਉਪਲਬਧ ਕਰਵਾਉਣਾ ਹੈ।
ਪਿਛਲੀ ਖ਼ਬਰ ਮਾਹਿਲਪੁਰ ਦੀ ਜੰਮਪਲ ਨੀਤੀ ਪਾਲ ਦਾ ਲੰਡਨ ’ਚ ਕੌਮਾਂਤਰੀ ਬਿਜ਼ਨਸ ਐਵਾਰਡ ਨਾਲ ਸਨਮਾਨ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ 29 ਨੌਜਵਾਨ ਲੇਖਕਾਂ ਦੀਆਂ 40 ਕਿਤਾਬਾਂ ਪ੍ਰਕਾਸ਼ਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।