11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਦੁਵੱਲੇ ਵਪਾਰ ਸਮਝੌਤੇ ਦੇ ਨਾਂਅ ’ਤੇ ਪੰਜਾਬ ਦੀ ਪਿੱਠ ’ਤੇ ਇਕ ਹੋਰ ਵਾਰ-ਸ਼ਿਵਾਲਿਕ

ਅਜੀਤ ਡੈਸਕ 17-07-2026
ਇਆਲੀ/ਥਰੀਕੇ, 16 ਜੁਲਾਈ (ਮਨਜੀਤ ਸਿੰਘ ਦੁੱਗਰੀ)-ਭਾਰਤ ਅਤੇ ਅਮਰੀਕਾ ਵਿਚਕਾਰ ਹੋ ਰਿਹਾ ਦੁਵੱਲਾ ਵਪਾਰ ਸਮਝੌਤਾ ਪੰਜਾਬ ਦੇ ਕਿਸਾਨ, ਡੇਅਰੀ ਪਾਲਕ ਅਤੇ ਛੋਟੇ ਉਦਯੋਗਪਤੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਅਮਰੀਕਾ ਵਰਗੇ ਸੰਪੰਨ ਦੇਸ਼ ਜਿੱਥੇ ਖੇਤੀ ਉਦਯੋਗ ਅਤੇ ਛੋਟੇ ਉਦਯੋਗਪਤੀਆਂ ਨੂੰ ਭਾਰਤ ਨਾਲੋਂ ਕਈ ਗੁਣਾਂ ਵੱਧ ਸਬਸਿਡੀ ਮਿਲਣ ਕਾਰਨ ਉੱਥੋਂ ਦਾ ਕਿਸਾਨ ਅਤੇ ਛੋਟਾ ਉਦਯੋਗਪਤੀ ਖ਼ੁਸ਼ਹਾਲ ਹੈ, ਜਦਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਖੇਤੀ ਸੰਕਟ, ਘਟਦੇ ਭੂ-ਜਲ, ਵਧਦੇ ਕਰਜ਼ੇ ਅਤੇ ਬੇਰੁਜ਼ਗਾਰੀ ਕਾਰਨ ਆਪਣੀ ਫ਼ਸਲ ਦੀ ਲਾਗਤ ਪੂਰੀ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਸਨਅਤੀ ਸ਼ਹਿਰ ਲੁਧਿਆਣਾ ਦਾ ਸਾਈਕਲ, ਹੌਜ਼ਰੀ, ਮਸ਼ੀਨ ਟੂਲ ਉਦਯੋਗ ਦੇ ਛੋਟੇ ਨਿਰਮਾਤਾ ਵੀ ਚਿੰਤਤ ਹਨ। ਜੇ ਸਸਤਾ ਆਯਾਤ ਵਧਦਾ ਹੈ ਤਾਂ ਪਹਿਲਾਂ ਹੀ ਮਹਿੰਗੀ ਬਿਜਲੀ, ਕਰਾਂ ਅਤੇ ਕੱਚੇ ਮਾਲ ਦੀਆਂ ਵਧੀਆਂ ਕੀਮਤਾਂ ਨਾਲ ਜੂਝ ਰਹੇ ਇਹ ਉਦਯੋਗ ਹੋਰ ਦਬਾਅ ਹੇਠ ਆ ਸਕਦੇ ਹਨ। ਵਪਾਰ ਸਮਝੌਤੇ ਦੇਸ਼ ਦੇ ਹਿਤ ਵਿਚ ਹੋਣੇ ਚਾਹੀਦੇ ਹਨ, ਪਰ ਕਿਸੇ ਇਕ ਖੇਤਰ ਦੀ ਕੁਰਬਾਨੀ ਦੇ ਕੇ ਨਹੀਂ। ਜੇ ਪੰਜਾਬ ਦੀ ਖੇਤੀ, ਡੇਅਰੀ ਅਤੇ ਉਦਯੋਗ ਨੂੰ ਨੁਕਸਾਨ ਪਹੁੰਚਿਆ ਤਾਂ ਇਸ ਦੀ ਕੀਮਤ ਸਿਰਫ਼ ਪੰਜਾਬ ਨਹੀਂ, ਸਾਰਾ ਦੇਸ਼ ਚੁਕਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਲਕਾ ਗਿੱਲ ਤੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸੀਨੀ. ਆਗੂ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਹਲਕਾ ਗਿੱਲ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਇਕ ਪੱਤਰਕਾਰ ਵਾਰਤਾ ਦੌਰਾਨ ਕਰਦਿਆਂ ਕਿਹਾ ਕਿ ਵਿਕਾਸ ਦਾ ਅਰਥ ਇਹ ਨਹੀਂ ਕਿ ਵੱਡੇ ਬਾਜ਼ਾਰ ਖੁੱਲ ਜਾਣ, ਵਿਕਾਸ ਉਹ ਹੈ ਜਿਸ ਵਿਚ ਖੇਤ ਵੀ ਬਚਣ, ਫ਼ੈਕਟਰੀ ਵੀ ਚੱਲੇ ਅਤੇ ਕਿਸਾਨ ਤੇ ਮਜ਼ਦੂਰ ਦਾ ਚੁੱਲ੍ਹਾ ਵੀ ਜਲਦਾ ਰਹੇ। ਇਸ ਲਈ ਕੇਂਦਰ ਦੀ ਸਰਕਾਰ ਨੂੰ ਕੋਈ ਵੀ ਵਪਾਰਕ ਸਮਝੌਤਾ ਕਰਨ ਤੋਂ ਪਹਿਲਾ ਪੰਜਾਬ ਵਰਗੇ ਖੇਤੀ-ਪ੍ਰਧਾਨ ਸੂਬਿਆਂ ਦੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਉਨ੍ਹਾਂ ਵਪਾਰ ਸਮਝੌਤੇ ਦਾ ਤਿੱਖਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਉਹ ਅਜਿਹਾ ਕਰਦੀ ਹੈ ਤਾਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪੰਜਾਬ ਦੇ ਕਿਸਾਨਾਂ ਅਤੇ ਛੋਟੇ ਉਦਯੋਗਪਤੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੱਢੇਗਾ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਮੌਕੇ ਕੀਰਤਨ ਤੇ ਜਪ ਤਪ ਸ... ਅਗਲੀ ਖ਼ਬਰ ਜਵੱਦੀ ਟਕਸਾਲ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸੰਬੰਧੀ ਵਿਸ਼ੇਸ਼ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।