11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸੜਕ ਕੰਢੇ ਪਏ ਬਿਜਲੀ ਦੇ ਖੰਭੇ ਬਣ ਸਕਦੇ ਨੇ ਵੱਡੇ ਸੜਕੀ ਹਾਦਸੇ ਦਾ ਕਾਰਨ

ਅਜੀਤ ਡੈਸਕ 17-07-2026
ਫੁੱਲਾਂਵਾਲ, 16 ਜੁਲਾਈ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਿਵੀਜ਼ਨ ਲਲਤੋਂ ਕਲਾਂ ਦੇ ਸਾਹਮਣੇ ਸੜਕ ਦੇ ਕੰਢੇ ਦੋਨੋਂ ਪਾਸੇ ਪਏ ਬਿਜਲੀ ਦੇ ਸੀਮੈਂਟ ਵਾਲੇ ਖੰਬੇ ਕਿਸੇ ਸਮੇਂ ਵੀ ਵੱਡੇ ਸੜਕੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਸੜਕ ਦੇ ਦੋਨੋਂ ਪਾਸੇ ਪਏ ਇਹ ਖੰਬੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੀ ਵੱਡੀ ਲਾਪਰਵਾਹੀ ਦੀ ਮਿਸਾਲ ਪੇਸ਼ ਕਰਦੇ ਹਨ। ਜ਼ਿਕਰਯੋਗ ਹੈ ਕਿ ਭਾਈ ਬਾਲਾ ਚੌਕ ਫ਼ਿਰੋਜ਼ਪੁਰ ਮਾਰਗ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭੇ ਤੋਂ ਹੋ ਕੇ ਰਾਏਕੋਟ, ਹਲਵਾਰਾ ਅਤੇ ਪੱਖੋਵਾਲ ਨੂੰ ਜਾਣ ਲਈ ਇਹ ਮੇਨ ਰਸਤਾ ਹੋਣ ਕਰਕੇ ਇਸ ’ਤੇ ਆਵਾਜਾਈ ਦੀ ਦਿਨ ਰਾਤ ਭਰਮਾਰ ਰਹਿੰਦੀ ਹੈ, ਉੱਥੇ ਹੀ ਹਲਵਾਰਾ ਏਅਰਪੋਰਟ ’ਤੇ ਜਾਣ ਵਾਲੇ ਯਾਤਰੀ ਵੀ ਇਸ ਰਸਤੇ ਰਾਹੀਂ ਜਾਂਦੇ ਹਨ। ਹੁਣ ਦੇਖਣਾ ਇਹ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ, ਜੋ ਰੋਜ਼ਾਨਾ ਹੀ ਦਫ਼ਤਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇੱਥੋਂ ਹੀ ਲੰਘ ਕੇ ਜਾਂਦੇ ਹਨ, ਇਸ ਪਾਸੇ ਕੋਈ ਧਿਆਨ ਦਿੰਦੇ ਹਨ ਜਾਂ ਕਿਸੇ ਵੱਡੇ ਸੜਕੀ ਹਾਦਸੇ ਦੇ ਵਾਪਰਨ ਤੋਂ ਬਾਅਦ ਹੀ ਕੁੰਭ ਕਰਨੀ ਨੀਂਦ ਤੋਂ ਜਾਗਣਗੇ।
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰਕ ਸਮਝੌਤੇ ਨਾਲ ਉਦਯੋਗ ਲਈ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ ਅਗਲੀ ਖ਼ਬਰ ਗੁਰਦੁਆਰਾ ਬਾਬਾ ਸੱਜਣ ਦਾ ਖੂਹ ਟਾਹਲੀਆਣਾ ਸਾਹਿਬ ਵਿਖੇ ਮੱਸਿਆ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।