12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੰਜਾਬ ਵਿਕਾਸ ਮੰਚ ਅਤੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਰਾਜ ਸਭਾ ਮੈਂਬਰ ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 17-07-2026
ਲੁਧਿਆਣਾ, 16 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਵਿਕਾਸ ਮੰਚ ਅਤੇ ਨਿਸ਼ਕਾਮ ਨਾਮ ਸਿਮਰਨ ਸੁਸਾਇਟੀ ਵਲੋਂ ਰਾਜ ਸਭਾ ਮੈਂਬਰ ਪਦਮ ਸ਼੍ਰੀ ਡਾ. ਵਿਕਰਮ ਜੀਤ ਸਿੰਘ ਸਾਹਨੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਸਮੇਂ ਬੋਲਦੇ ਹੋਏ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਸ. ਜਤਿੰਦਰ ਪਾਲ ਸਿੰਘ ਸਲੂਜਾ ਨੇ ਕਿਹਾ ਕਿ ਜਿੱਥੇ ਸਮੇਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਪੰਜਾਬ ਵਿਚ ਰੋਜ਼ਗਾਰ ਨਹੀਂ ਦੇ ਸਕੀਆਂ, ਜਿਸ ਕਰਕੇ ਉਹ ਪੰਜਾਬ ਛੱਡ ਕੇ ਬਾਹਰ ਭੱਜ ਰਹੇ ਹਨ ਉੱਥੇ ਸ. ਸਾਹਨੀ ਜੋ ਕਿ ਲੰਬੇ ਸਮੇਂ ਤੋਂ ਸਨ ਫਾਊਂਡੇਸ਼ਨ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਮੁਫ਼ਤ ਕਿਤਾ ਮੁੱਖੀ ਕੋਰਸ ਕਰਵਾ ਕੇ ਨੌਕਰੀਆਂ ਦਿਵਾ ਰਹੇ ਹਨ ਤਾਂ ਕਿ ਉਹ ਆਪਣੇ ਪੈਰ੍ਹਾਂ ’ਤੇ ਖੜ੍ਹੇ ਹੋ ਕੇ ਪੰਜਾਬ ਵਿਚ ਰਹਿ ਕੇ ਹੀ ਆਪਣੀ ਜ਼ਿੰਦਗੀ ਬਸਰ ਕਰ ਸਕਣ ਜੋ ਕਿ ਬਹੁਤ ਵੱਡਾ ਉਪਰਾਲਾ ਹੈ ਤੇ ਨੌਜਵਾਨਾਂ ’ਤੇ ਬਹੁਤ ਵੱਡਾ ਪਰਉਪਕਾਰ ਹੈ| ਸਲੂਜਾ ਨੇ ਕਿਹਾ ਕੇ ਏਥੇ ਹੀ ਵ¾ਸ ਨਹੀਂ ਕਰੋਨਾ ਸਮੇਂ ਹਜ਼ਾਰਾਂ ਆਕਸੀਜ਼ਨ ਸਿਲੰਡਰ ਤੇ ਦਵਾਈਂਆਂ ਵੀ ਲੋੜਵੰਦ ਮਰੀਜ਼ਾਂ ਨੂੰ ਮੁਹਈਆ ਕਾਰਵਾਈਆਂ| ਪਿਛਲੇ ਸਾਲ ਪੰਜਾਬ ਵਿਚ ਆਏ ਹੜਾਂ ਸਮੇਂ ਵੀ ਸ. ਸਾਹਨੀ ਨੇ ਤੇ ਉਨ੍ਹਾਂ ਦੀ ਟੀਮ ਨੇ ਆਪ ਹੜ੍ਹ ਮਾਰੇ ਇਲਾਕਿਆਂ ਵਿਚ ਜਾ ਕੇ ਜਿੱਥੇ ਪੰਜਾਬੀਆਂ ਦੀ ਬਾਂਹ ਫੜੀ, ਰਾਸ਼ਨ ਤੇ ਹੋਰ ਜ਼ਰੂਰਤ ਦੀਆਂ ਵਸਤੂਆਂ ਪ੍ਰਦਾਨ ਕੀਤੀਆਂ ਉੱਥੇ ਲੋੜਵੰਦਾਂ ਦੇ ਡਿੱਗ ਚੁੱਕੇ ਮਕਾਨ ਵੀ ਮੁਰੰਮਤ ਕਰਵਾਏ ਤੇ ਨਵੇਂ ਬਣਵਾਏ| ਇਸ ਸਮੇਂ ਸ. ਭੁਪਿੰਦਰ ਸਿੰਘ ਮਨੀ ਜਿਊਲਰ, ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ|
ਪਿਛਲੀ ਖ਼ਬਰ 80 ਸਾਲਾ ਅੰਗਦਾਤਾ ਦੀ ਕਿਡਨੀ ਨਾਲ 63 ਸਾਲਾ ਮਰੀਜ਼ ਨੂੰ ਇਕਾਈ ਹਸਪਤਾਲ ਵਿਚ ਮਿਲੀ ਨਵੀਂ ਜ਼ਿੰਦਗੀ ਅਗਲੀ ਖ਼ਬਰ ਸਾਉਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾਪੂਰਵਕ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।