11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਲੁਧਿਆਣਾ ਵਲੋਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਜੀਤ ਡੈਸਕ 25-07-2026
ਲੁਧਿਆਣਾ, 24 ਜੁਲਾਈ (ਡਾ. ਤਰਲੋਚਨ ਸਿੰਘ)-ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਲੁਧਿਆਣਾ ਵਲੋਂ ਪੰਜਾਬ ਸਰਕਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਲੜੀਵਾਰ ਧਰਨਿਆਂ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਅੱਜ ਲੁਧਿਆਣਾ ਹੈੱਡ ਆਫ਼ਿਸ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਲ ਦੇ ਪ੍ਰਧਾਨ ਸੁਰਿੰਦਰ ਸਿੰਘ ਹੁਸ਼ਿਆਰਪੁਰ, ਸਰਕਲ ਸਕੱਤਰ ਜਗਤਾਰ ਸਿੰਘ ਗੁਰਦਾਸਪੁਰ, ਕੇਂਦਰੀ ਕਮੇਟੀ ਮੈਂਬਰ ਜਸਵੀਰ ਸਿੰਘ ਤਰਨਤਾਰਨ, ਸਰਕਲ ਖ਼ਜ਼ਾਨਚੀ ਕੁਲਦੀਪ ਸਿੰਘ ਸਹੋਤਾ ਕਪੂਰਥਲਾ, ਜਗਦੱਤ ਡਵੀਜ਼ਨ ਸਕੱਤਰ ਚੰਡੀਗੜ੍ਹ, ਕੁਲਦੀਪ ਸਿੰਘ ਲੋਹੀਆਂ ਪ੍ਰਧਾਨ ਕਪੂਰਥਲਾ ਡਵੀਜ਼ਨ, ਆਲ ਇੰਡੀਆ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਕਲ ਸਕੱਤਰ ਨਿਰੰਜਨ ਸਿੰਘ ਧੀਰ, ਕੇਂਦਰੀ ਕਮੇਟੀ ਮੈਂਬਰ ਕਾਮਰੇਡ ਲਛਮਣ ਸਿੰਘ ਕੂੰਮਕਲਾਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਡਵੀਜ਼ਨ ਸਕੱਤਰ ਡਾ. ਅਜੈਬ ਸਿੰਘ ਧੂਲਕੋਟ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਮੰਗਾਂ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਸਾਨੂੰ ਡਾਕ ਪ੍ਰਸ਼ਾਸਨ ਵਲੋਂ ਨਾਜਾਇਜ਼ ਟਾਰਗੈਟ ਦੇ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਏ.ਬੀ.ਐਮ. ਤੋਂ ਵਾਧੂ ਕੰਮ ਕਰਵਾਇਆ ਜਾ ਰਿਹਾ ਹੈ, ਜੀ.ਡੀ.ਐੱਸ. ਦੀਆਂ ਪੋਸਟਾਂ ਤੋੜੀਆਂ ਗਈਆਂ ਹਨ, ਬੀ.ਪੀ.ਐਮ. ਨੂੰ ਬੀ.ਓ. ਬੰਦ ਕਰਨ ਦੇ ਨੋਟਿਸ ਭੇਜੇ ਜਾ ਰਹੇ ਹਨ। ਇਸ ਮੌਕੇ ਸਰਕਲ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਅਸੀਂ 3 ਜੁਲਾਈ 2026 ਤੋਂ ਲਗਾਤਾਰ ਡਾਕ ਪ੍ਰਸ਼ਾਸਨ ਦੀਆਂ ਵਧੀਕੀਆਂ ਵਿਰੁੱਧ ਧਰਨੇ ਲਾ ਰਹੇ ਹਾਂ, ਪਰ ਇਨ੍ਹਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਅਸੀਂ ਉਚ ਅਧਿਕਾਰੀਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਗਰ ਡਾਕ ਪ੍ਰਸ਼ਾਸਨ ਵਲੋਂ ਜੀ.ਡੀ.ਐੱਸ. ਸਾਥੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਅਗਰ ਸਾਨੂੰ ਇਨ੍ਹਾਂ ਦੇ ਘਰ ਘੇਰਨੇ ਪਏ ਤਾਂ ਘੇਰਾਂਗੇ। ਇਸ ਧਰਨੇ ਵਿਚ ਕੁਲਦੀਪ ਸਿੰਘ ਸਹੋਤਾ, ਜਸਵਿੰਦਰ ਕੌਰ ਹੁਸ਼ਿਆਰਪੁਰ, ਲਛਮਣ ਸਿੰਘ ਕੂੰਮਕਲਾਂ, ਨਰਿੰਜਨ ਸਿੰਘ ਧੀਰ, ਸੁਰਿੰਦਰ ਸਿੰਘ ਹੁਸ਼ਿਆਰਪੁਰ, ਜ਼ੋਰਾ ਸਿੰਘ ਮਾਣਕੀ, ਸਰਬਜੀਤ ਕੌਰ ਗੁਰਮ, ਨਿਰਭੈ ਸਿੰਘ ਦਾਖਾ, ਕੁਲਦੀਪ ਸਿੰਘ ਨੱਥੋਵਾਲ, ਅਵਤਾਰ ਸਿੰਘ ਘੁੰਗਰਾਲੀ ਰਾਜਪੂਤਾਂ, ਅਵਤਾਰ ਸਿੰਘ ਭੈਣੀ, ਹਮੀਰ ਸਿੰਘ ਸਵਾਜਪੁਰ, ਹਰਪਾਲ ਸਿੰਘ ਨਾਗਰਾ, ਨਵਜੋਤ ਕੌਰ ਅਤੇ ਰਣਜੀਤ ਸਿੰਘ ਜੀਤੇ ਆਦਿ ਨੇ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ, ਗੁਰਚਰਨ ਕੌਰ, ਸੁਖਚਰਨਜੀਤ ਕੌਰ, ਪਵਿੱਤਰ ਸਿੰਘ ਭਾਗਪੁਰ, ਕਮਲਜੀਤ ਸਿੰਘ ਮਹੇਰਨਾਂ, ਕੁਲਦੀਪ ਸਿੰਘ ਡੱਲਾ, ਮਨਜੀਤ ਸਿੰਘ ਬੁਰਜ, ਹਰਮੇਲ ਸਿੰਘ ਹੀਰਾਂ, ਜਸਵਿੰਦਰ ਸਿੰਘ ਜਲੰਧਰ, ਸ਼ਗਨ ਲਾਲ ਫ਼ਿਰੋਜ਼ਪੁਰ, ਅਮਰਜੀਤ ਪੰਜੇਟਾ, ਭੀਮ ਸਿੰਘ ਤੱਖਰ, ਗੁਰਮੀਤ ਸਿੰਘ ਖੇੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਥੀ ਸ਼ਾਮਿਲ ਸਨ।
ਪਿਛਲੀ ਖ਼ਬਰ ਲੁਧਿਆਣਾ ਜ਼ਿਲ੍ਹੇ ਦੇ 60 ਤੋਂ 65 ਚੋਣ ਹਲਕਿਆਂ ਦੇ ਪੋਲਿੰਗ ਬੂਥਾਂ ’ਤੇ 26 ਜੁਲਾਈ ਐਤਵਾਰ ਨੂੰ ਲੱਗਣਗੇ ਵਿਸ਼ੇਸ਼ ਕੈਂਪ-ਜ... ਅਗਲੀ ਖ਼ਬਰ ਲਾਡੋਵਾਲ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਦੀ ਅਣਗਹਿਲੀ ਦਾ ਲੋਕ ਭੁਗਤ ਰਹੇ ਹਨ ਖਮਿਆਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।