09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਵਿਧਾਇਕ ਗਰੇਵਾਲ ਵਲੋਂ 5 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਉਦਘਾਟਨ

ਅਜੀਤ ਡੈਸਕ 27-07-2026
ਲੁਧਿਆਣਾ, 26 ਜੁਲਾਈ (ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਅੱਜ ਭਾਮੀਆਂ ਰੋਡ ਫੁੱਟਬਾਲ ਗਰਾਊਂਡ ਵਿਖੇ ਕਰੀਬ 5 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ’ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਜੋ ਵੀ ਗਰੰਟੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਦਿੱਤੀਆਂ ਗਰੰਟੀਆਂ ਨੂੰ 100 ਫ਼ੀਸਦੀ ਪੂਰਾ ਕਰਕੇ ਸੂਬੇ ’ਚ ਇਕ ਨਵਾਂ ਇਤਿਹਾਸ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਹੀ ਲੜੀ ਤਹਿਤ ਹਲਕਾ ਪੂਰਬੀ ਅੰਦਰ ਵਿਕਾਸ ਕਾਰਜ ਕਰੀਬ 90 ਫ਼ੀਸਦੀ ਪਹਿਲਾਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸੇ ਹੀ ਵਿਕਾਸ ਦੀ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਜ ਹਲਕਾ ਪੂਰਬੀ ਦੇ ਭਾਮੀਆਂ ਰੋਡ ਫੁੱਟਬਾਲ ਗਰਾਊਂਡ ਵਿਖੇ ਨਵੇਂ ਸਟੇਡੀਅਮ ਬਣਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ’ਤੇ ਕਰੀਬ ਪੰਜ ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਸਟੇਡੀਅਮ ਦੇ ਮੁਕੰਮਲ ਹੋਣ ਨਾਲ ਬੱਚਿਆਂ, ਵਿਦਿਆਰਥੀਆਂ ਤੋਂ ਇਲਾਵਾ ਹੋਰ ਨੌਜਵਾਨਾਂ ਨੂੰ ਵੀ ਖੇਡਾਂ ’ਚ ਆਪਣਾ ਹੁਨਰ ਦਿਖਾਉਣ ਲਈ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਨਵੇਂ ਸਟੇਡੀਅਮ ਦੇ ਬਣਨ ਨਾਲ ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਇਨਡੋਰ ਜਿੰਮ, ਕ੍ਰਿਕਟ ਗਰਾਊਂਡ ਤੋਂ ਇਲਾਵਾ ਲਾਇਬਰੇਰੀ ਵੀ ਬਣਾਈ ਜਾਵੇਗੀ, ਜਿਸ ਦੇ ਬਣਨ ਨਾਲ ਖੇਡਾਂ ’ਚ ਰੁਚੀ ਰੱਖਣ ਵਾਲੇ ਬੱਚਿਆਂ, ਵਿਦਿਆਰਥੀਆਂ ਤੋਂ ਇਲਾਵਾ ਨੌਜਵਾਨਾਂ ਨੂੰ ਹੌਂਸਲਾ ਅਫਜਾਈ ਮਿਲੇਗੀ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਬੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ’ਚ ਵਿਕਾਸ ਦੇ ਨਵੇਂ ਹੋਰ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਅੰਕੁਰ ਗੁਲਾਟੀ, ਕੌਂਸਲਰ ਅਸ਼ਵਨੀ ਸ਼ਰਮਾ, ਕੌਂਸਲਰ ਜਸਪਾਲ ਗਰੇਵਾਲ, ਕੌਂਸਲਰ ਸੁਖਮੇਲ ਗਰੇਵਾਲ, ਰਾਜ ਗਰੇਵਾਲ, ਕੁਲਵਿੰਦਰ ਗਰੇਵਾਲ, ਰਾਜੂ ਗਰੇਵਾਲ, ਮਨਵੀਰ ਸੰਧੂ, ਪਰਵਿੰਦਰ ਗਿੰਦਰਾ, ਲਖਵਿੰਦਰ ਲੱਖਾ, ਨਸੀਬ ਸਿੰਘ, ਅਮਨਿੰਦਰ ਗਰੇਵਾਲ, ਕਾਕਾ, ਚਿਰਾਗ ਗੁਲਾਟੀ, ਕਰਨਪ੍ਰੀਤ ਸਿੰਘ, ਭਿੰਦਾ, ਰਿੰਕੂ, ਮਨੋਹਰ ਸੂਦ, ਮੋਹਨ ਲਾਲ, ਨੰਦ ਕਿਸ਼ੋਰ, ਅਮਨਦੀਪ, ਆਸ਼ਾ, ਮਨਵੀਰ ਗਾਂਧੀ, ਮਹਾਂਵੀਰ ਸਿੰਘ, ਮਹਾਂਦੀਪ, ਆਸ਼ਾ, ਮਨਵੀਰ ਸਿੰਘ, ਸੁਰੇਸ਼ ਜੀ, ਨੀਰਜ, ਜਗਬੀਰ, ਕਰਨਪ੍ਰੀਤ ਸਿੰਘ, ਗੋਵਿੰਦ, ਵਰੁਣ ਸ਼ਰਮਾ, ਮਨਮੋਹਨ ਸਿੰਘ, ਤਰਲੋਚਨ ਸਿੰਘ, ਸੁਖਵਿੰਦਰ ਸੁੱਖਾ, ਬਾਜ਼ ਸਿੱਧੂ, ਅਮਿਤ ਸਿੰਗਲਾ, ਬਲਦੇਵ ਸਿੰਘ, ਸੁਭਾਸ਼ ਬਿਸ਼ਨੋਈ, ਪਵਨ ਸ਼ਰਮਾ, ਐਮ.ਡੀ. ਯੂਸਫ, ਨੰਨੂ, ਹਰਜਿੰਦਰ ਸਿੰਘ, ਲਵੀ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਰਟੀ ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਨਗਰ ’ਚ ਮੀਂਹ ਦੌਰਾਨ ਸੜਕਾਂ ਦੀ ਰੀ-ਕਾਰਪੈਂਟਿੰਗ ਅਗਲੀ ਖ਼ਬਰ ਧਰਮਿੰਦਰ ਪ੍ਰਧਾਨ ਦੀ ਤਰਜ਼ ’ਤੇ ਪੰਜਾਬ ਸਰਕਾਰ ਬੈਂਸ ਦਾ ਅਸਤੀਫ਼ਾ ਵੀ ਲਵੇ-ਵਿੱਕੀ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।