ਪ੍ਰਾਪਰਟੀ ਡੀਲਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ 3 ਲੱਖ ਦੀ ਨਕਦੀ ਚੋਰੀ
ਅਜੀਤ ਡੈਸਕ
31-07-2026
ਲੁਧਿਆਣਾ, 30 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਲਾਡਾ ਦਫ਼ਤਰ ਦੇ ਬਾਹਰੋਂ ਅੱਜ ਸ਼ਾਮ ਇਕ ਪ੍ਰਾਪਰਟੀ ਡੀਲਰ ਦੀ ਕਾਰ ਵਿਚੋਂ ਚੋਰ ਸ਼ੀਸ਼ਾ ਤੋੜ ਕੇ 3 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਅੱਜ ਸ਼ਾਮ ਉਸ ਵਕਤ ਵਾਪਰੀ, ਜਦੋਂ ਵਿਜੇ ਕੁਮਾਰ ਨਾਮੀ ਪ੍ਰਾਪਰਟੀ ਡੀਲਰ ਕੰਮ ਕਾਜ ਦੇ ਸਿਲਸਿਲੇ ਵਿਚ ਗਲਾਡਾ ਦਫ਼ਤਰ ਆਇਆ ਸੀ। ਕੁੱਝ ਦੇਰ ਕੰਮ ਕਰਵਾਉਣ ਉਪਰੰਤ ਜਦੋਂ ਉਹ ਵਾਪਸ ਆਇਆ ਤਾਂ ਉਸ ਦੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਅਤੇ ਕਾਰ ਵਿਚ ਪਈ ਤਿੰਨ ਲੱਖ ਦੀ ਨਗਦੀ ਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਹੈ, ਜਿਸ ‘ਤੇ ਉਸਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ । ਪੁਲਿਸ ਵਲੋਂ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਚੈਕ ਕੀਤੀ ਗਈ ਤਾਂ ਜੋ ਚੋਰਾਂ ਦਾ ਸੁਰਾਗ ਲਗਾਇਆ ਜਾ ਸਕੇ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।