02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪ੍ਰਿਤਪਾਲ ਮੁਕੰਦਪੁਰ ਸ਼੍ਰੋਮਣੀ ਅਕਾਲੀ ਦਲ (ਅ) ਯੂਥ ਵਿੰਗ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 01-08-2026
ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਿੱਤਾ ਨਿਯੁਕਤੀ ਪੱਤਰ
ਲੁਧਿਆਣਾ, 30 ਜੁਲਾਈ (ਡਾ. ਤਰਲੋਚਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਵਲੋਂ ਨਿਯੁਕਤ ਕੀਤੇ ਗਏ ਲੁਧਿਆਣਾ ਸ਼ਹਿਰੀ ਦੇ ਯੂਥ ਪ੍ਰਧਾਨ ਪ੍ਰਿਤਪਾਲ ਸਿੰਘ ਮੁਕੰਦਪੁਰ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਮੌਕੇ ਪ੍ਰੀਤਮ ਸਿੰਘ ਮਾਨਗੜ੍ਹ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ, ਬਲਜਿੰਦਰ ਸਿੰਘ ਪਾਂਗਲੀ ਤੇ ਅਮਰਿੰਦਰ ਸਿੰਘ ਜੋਰਾ ਆਦਿ ਵੀ ਹਾਜ਼ਰ ਸਨ। ਨਿਯੁਕਤੀ ਪੱਤਰ ਲੈਣ, ਉਪਰੰਤ ਜ਼ਿਲ੍ਹਾ ਯੂਥ ਪ੍ਰਧਾਨ ਪ੍ਰਿਤਪਾਲ ਸਿੰਘ ਮੁਕੰਦਪੁਰ ਨੇ ਸਿਮਰਨਜੀਤ ਸਿੰਘ ਮਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣਗੇ ਅਤੇ ਇੰਡਸਟਰੀਲਿਸਟਾਂ ਨੂੰ ਵੀ ਪਾਰਟੀ ਦੇ ਨਾਲ ਜੋੜਨ ਦਾ ਇਕ ਕੜੀ ਵਜੋਂ ਕੰਮ ਕਰਨਗੇ। ਇਸ ਮੌਕੇ ਪ੍ਰਿਤਪਾਲ ਮੁਕੰਦਪੁਰ ਨੇ ਲੁਧਿਆਣਾ ਇੰਡਸਟਰੀ ਨੂੰ ਆ ਰਹੀਆਂ ਗੰਭੀਰ ਸਮੱਸਿਆਵਾਂ ਬਾਰੇ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਆਗੂਆਂ ਨਾਲ ਵਿਚਾਰਾਂ ਕੀਤੀਆਂ।
ਅੰਤ ਵਿੱਚ ਮੁਕੰਦਪੁਰ ਨੇ ਆਏ ਹੋਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਵੀ ਕਹੇ। ਪ੍ਰਿਤਪਾਲ ਮੁਕੰਦਪੁਰ ਦੇ ਲੁਧਿਆਣਾ ਸ਼ਹਿਰੀ ਯੂਥ ਵਿੰਗ ਦੇ ਪ੍ਰਧਾਨ ਬਣਨ ਤੇ ਬਲਜਿੰਦਰ ਸਿੰਘ ਪਾਂਗਲੀ, ਅਮਰਿੰਦਰ ਸਿੰਘ ਜੋਰਾ ਮੀਡੀਆ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਗੁਰਜੀਤ ਸਿੰਘ ਪਾਸੀ, ਗੁਰਮੇਲ ਸਿੰਘ ਕਨੇਚ, ਅਮਨਦੀਪ ਸਿੰਘ ਭੈਰੋਮੁੰਨਾ, ਸਿਕੰਦਰ ਸਿੰਘ ਬਿਲਗਾ, ਉਪਿੰਦਰਪ੍ਰਤਾਪ ਸਿੰਘ ਪੀ.ਏ, ਅਮਨਦੀਪ ਸਿੰਘ ਉਭੀ, ਗੁਰਪ੍ਰੀਤ ਸਿੰਘ ਲੁਹਾਰਾ, ਜਸਕਰਨ ਸਿੰਘ, ਨਵਪ੍ਰੀਤ ਸਿੰਘ ਕਲਸੀ ਆਦਿ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਮਾਸੂਮ ਬਾਲੜੀ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਫੋਰਟਿਸ ਹਸਪਤਾਲ ਨੇ ਐਮਰਜੈਂਸੀ ਕੇਅਰ ਬੁਨਿਆਦੀ ਢਾਂਚਾ ਕੀਤਾ ਹੋਰ ਮਜ਼ਬੂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।