ਜਲੰਧਰ, 31 ਜੁਲਾਈ (ਅ.ਬ.)- ਲੁਧਿਆਣਾ ਦੇ ਗੁਰਦੁਆਰਾ ਸਿੰਘ ਸਭਾ ਸਰਾਭਾ ਨਗਰ ਵਿਖੇ ਲਿਬੜਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ. ਕੇਸਰ ਸਿੰਘ ਲਿਬੜਾ ਦੇ ਸਪੁੱਤਰ ਅਤੇ ਸ. ਗੁਰਿੰਦਰਜੀਤ ਸਿੰਘ ਲਿਬੜਾ ਦੇ ਭਰਾ ਸਵ. ਪਵਿਤਪਾਲ ਸਿੰਘ ਲਿਬੜਾ (ਨਿੱਕੂ) ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥੇ ਭਾਈ ਸਿਮਰਪ੍ਰੀਤ ਸਿੰਘ ਨੇ ਵੈਰਾਗਮਈ ਕੀਰਤਨ ਰਾਹੀਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੇ ਨਜ਼ਦੀਕੀ ਮਿੱਤਰ ਦੇ ਮਿਲਾਪੜੇ ਸੁਭਾਅ ਦਾ ਜ਼ਿਕਰ ਕੀਤਾ, ਜਦਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਿਬੜਾ ਪਰਿਵਾਰ ਨੂੰ ਪਏ ਇਸ ਅਸਹਿ ਘਾਟੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ਰਧਾਂਜਲੀ ਸਮਾਗਮ ਵਿਚ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਅਮਰੀਕ ਸਿੰਘ ਆਲੀਵਾਲ, ਸ਼ਰਨਜੀਤ ਸਿੰਘ ਢਿੱਲੋਂ ਅਤੇ ਮਲਕੀਤ ਸਿੰਘ, ਗੁਰਦੇਵ ਸਿੰਘ ਲਾਪਰਾਂ, ਅਮਰਜੀਤ ਸਿੰਘ ਟਿੱਕਾ, ਗੁਰਮੀਤ ਸਿੰਘ ਰਾਣਾ ਸੋਢੀ ਸਾਬਕਾ ਮੰਤਰੀ, ਕੈਪਟਨ ਸੰਦੀਪ ਸੰਧੂ, ਅਜੀਤ ਪਾਲ ਸਿੰਘ ਸੰਧੂ, ਬੀਬਾ ਗਨੀਵ ਕੌਰ ਐਮ.ਐਲ.ਏ. ਮਜੀਠੀਆ, ਇੰਦਰ ਮੋਹਨ ਸਿੰਘ ਕਾਦੀਆਂ, ਸਾਬਕਾ ਚੇਅਰਮੈਨ ਜਤਿੰਦਰ ਸਿੰਘ ਔਲਖ, ਸਾਬਕਾ ਸੀ.ਪੀ. ਹਰਪ੍ਰੀਤ ਸਿੰਘ ਗਰਚਾ, ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਸਮੇਤ ਕਈ ਹੋਰ ਉਦਯੋਗਪਤੀਆਂ, ਵਿਕਰਮ ਸਿੰਘ ਸਿੱਧੂ ਦਾਖਾ ਸਮੇਤ ਵੱਖ-ਵੱਖ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਕਾਰੋਬਾਰੀ ਖੇਤਰ ਦੀਆਂ ਨਾਮਵਰ ਹਸਤੀਆਂ ਨੇ ਹਾਜ਼ਰੀ ਲਗਵਾਈ।