02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੀ. ਏ. ਯੂ. ਦੇ ਵਾਈਸ ਚਾਂਸਲਰ ਨੇ ਦਿੱਤਾ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਅਤੇ ਖੇਤੀ ਕਾਰੋਬਾਰ ਅਪਣਾਉਣ ਦਾ ਸੱਦਾ

ਲੁਧਿਆਣਾ, 1 ਅਗਸਤ (ਜਸਵਿੰਦਰ ਸਿੰਘ)-ਪੀ ਏ ਯੂ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਦੁਆਰਾ ਆਯੋਜਿਤ ਪੀ ਏ ਯੂ ਕਿਸਾਨ ਕਮੇਟੀ ਅਤੇ ਪੀ. ਏ.

ਅਜੀਤ ਡੈਸਕ 02-08-2026
ਲੁਧਿਆਣਾ, 1 ਅਗਸਤ (ਜਸਵਿੰਦਰ ਸਿੰਘ)-ਪੀ ਏ ਯੂ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਦੁਆਰਾ ਆਯੋਜਿਤ ਪੀ ਏ ਯੂ ਕਿਸਾਨ ਕਮੇਟੀ ਅਤੇ ਪੀ.ਏ.ਯੂ. ਫਲ ਅਤੇ ਸਬਜ਼ੀਆਂ ਉਤਪਾਦਕਾਂ ਦੀ ਕਮੇਟੀ ਦੀ ਮੀਟਿੰਗ ਵਿਚ 100 ਦੇ ਕਰੀਬ ਕਿਸਾਨਾਂ ਨੇ ਸ਼ਿਰਕਤ ਕੀਤੀ। ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਸੰਬੋਧਨ ਵਿਚ ਨਰਮੇ ਹੇਠਲਾ ਰਕਬਾ ਘਟਣ ਦੇ ਕਾਰਨਾਂ ਦੇ ਵਿਸ਼ਲੇਸ਼ਣ ਲਈ ਸਭ ਧਿਰਾਂ ਮਿਲ ਬੈਠਣ ਵਾਸਤੇ ਕਿਹਾ। ਉਨ੍ਹਾਂ ਕਿਹਾ ਕਿ ਖੇਤੀ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਹਾਇਕ ਕਿੱਤਿਆਂ ਵੱਲ ਪਰਤਣ ਦੀ ਲੋੜ ਹੈ। ਡਾ: ਗੋਸਲ ਨੇ ਬੀਜ ਉਤਪਾਦਨ (ਕਣਕ, ਝੋਨਾ, ਆਲੂ, ਆਦਿ) ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਸਿੱਧੇ ਬੀਜੇ ਗਏ ਝੋਨੇ, ਨਰਮਾ, ਗੰਨਾ, ਫਲ, ਅਤੇ ਸਬਜ਼ੀਆਂ ਦੀ ਕਾਸ਼ਤ ਤੋਂ ਇਲਾਵਾ ਜੈਵਿਕ ਖੇਤੀ,ਖੇਤੀਬਾੜੀ ਕਾਰੋਬਾਰ ਅਤੇ ਉੱਦਮ, ਖੇਤੀ ਆਧਾਰਤ ਉਤਪਾਦਾਂ ਦੇ ਮੰਡੀਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਨਵੇਂ ਰਾਹਾਂ ’ਤੇ ਤੁਰਨ ਲਈ ਕਿਹਾ। ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ ਪ੍ਰਭਜੋਧ ਸਿੰਘ ਸੰਧੂ ਨੇ ਕਾਰਵਾਈ ਰਿਪੋਰਟ ਪੇਸ਼ ਕੀਤੀ।ਚਰਚਾ ਦੌਰਾਨ ਕਿਸਾਨਾਂ ਨੇ ਘਟੀਆ ਮਿਆਰ ਵਾਲੀ ਖਾਦ , ਬਾਸਮਤੀ ਵਿਚ ਨੀਮਾਟੋਡ ਪ੍ਰਬੰਧਨ, ਸਿੱਧੀ ਬਿਜਾਈ ਲਈ ਢੁਕਵੀਆਂ ਝੋਨੇ ਦੀਆਂ ਕਿਸਮਾਂ, ਸਰ੍ਹੋਂ ਦੀ ਕਾਸ਼ਤ, ਸੁਰੱਖਿਅਤ ਕਾਸ਼ਤ ਆਦਿ ਨਾਲ ਸਬੰਧਿਤ ਮੁੱਦਿਆਂ ਉੱਪਰ ਮਾਹਿਰਾਂ ਨਾਲ ਵਿਚਾਰ ਕੀਤੀ।ਨਿਰਦੇਸ਼ਕ ਪਸਾਰ ਸਿੱਖਿਆ ਮੰਤਰੀ ਡਾ ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਕਿਸਾਨਾਂ ਅਤੇ ਵਿਗਿਆਨੀਆਂ ਵਿਚਕਾਰ ਇਹ ਸਦੀਵੀ ਸਬੰਧ ਯੂਨੀਵਰਸਿਟੀ ਲਈ ਹਮੇਸ਼ਾ ਜਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਯੂਨੀਵਰਸਿਟੀ ਕਿਸਾਨਾਂ ਦੀ ਸੇਵਾ ਵਿਚ ਹਮੇਸ਼ਾ ਰਹੇਗੀ।ਡਾ. ਵੀ.ਐਸ. ਸੋਹੂ, ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ) , ਨੇ ਸਭ ਲਈ ਧੰਨਵਾਦ ਦੇ ਭਾਵ ਪ੍ਰਗਟਾਏ। ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨਾ ਪੀ.ਏ.ਯੂ. ਦੀ ਸਭ ਤੋਂ ਵੱਡੀ ਤਰਜੀਹ ਰਹੀ ਹੈ।
ਪਿਛਲੀ ਖ਼ਬਰ ਗਲਾਡਾ ਦੇ ਪਾਣੀ ਨਿਕਾਸੀ ਦੇ ਪ੍ਰਬੰਧ ਮੀਂਹ ਅੱਗੇ ਹੋਏ ਠੁੱਸ ਸਾਬਤ ਅਗਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਬਹਾਦਰ ਕੇ ਰੋਡ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।