04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੁਹੰਮਦ ਰਫ਼ੀ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ‘ਮੇਰੀ ਆਵਾਜ਼ ਸੁਣੋ’ ਕਰਵਾਇਆ

ਲੁਧਿਆਣਾ, 3 ਅਗਸਤ (ਡਾ. ਤਰਲੋਚਨ ਸਿੰਘ)-ਮੁਹੰਮਦ ਰਫ਼ੀ ਸੰਗੀਤ ਪਰਿਵਾਰ ਵਲੋਂ ਚੇਅਰਮੈਨ ਅਸ਼ੋਕ ਸਨਹੋਤਰਾ ਦੀ ਅਗਵਾਈ ਵਿਚ ਪੰਜਾਬੀ ਭਵਨ ਵਿਖੇ ਮਸ਼ਹੂਰ ਗਾਇਕ ਸਵ.

ਅਜੀਤ ਡੈਸਕ 04-08-2026
ਲੁਧਿਆਣਾ, 3 ਅਗਸਤ (ਡਾ. ਤਰਲੋਚਨ ਸਿੰਘ)-ਮੁਹੰਮਦ ਰਫ਼ੀ ਸੰਗੀਤ ਪਰਿਵਾਰ ਵਲੋਂ ਚੇਅਰਮੈਨ ਅਸ਼ੋਕ ਸਨਹੋਤਰਾ ਦੀ ਅਗਵਾਈ ਵਿਚ ਪੰਜਾਬੀ ਭਵਨ ਵਿਖੇ ਮਸ਼ਹੂਰ ਗਾਇਕ ਸਵ. ਮੁਹੰਮਦ ਰਫ਼ੀ ਦੀ ਯਾਦ ਵਿਚ ਮੇਰੀ ਆਵਾਜ਼ ਸੁਣੋਂ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਮੁਹੰਮਦ ਰਫ਼ੀ ਦੇ ਗੀਤ ਗਾਏ ਗਏ। ਇਸ ਮੌਕੇ ਅਸ਼ੋਕ ਸਨਹੋਤਰਾ ਨੇ ਰਫ਼ੀ ਸਾਹਿਬ ਦੇ ਸਦਾਬਹਾਰ ਗੀਤ ਮੇਰੀ ਆਵਾਜ਼ ਤੋਂ ਸੁੰਨ, ਮੇਰੇ ਫਸਾਨੇ ਪੇ ਨਾ ਜਾ, ਸੌ ਵਾਰ ਜਨਮ ਲੇਂਗੇ, ਯਹ ਦੁਨੀਆ ਉਸੀ ਕੀ ਹੈ, ਜੋ ਕਿਸੀ ਕਾ ਹੋ ਗਯਾ ਆਦਿ ਗੀਤ ਗਾ ਕੇ ਮੁਹੰਮਦ ਰਫ਼ੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਰਫ਼ੀ ਸੰਗੀਤ ਪਰਿਵਾਰ ਦੇ ਜਨਰਲ ਸਕੱਤਰ ਜਗਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਮੇਰੀ ਆਵਾਜ਼ ਸੁਣੋ-8 ਪ੍ਰੋਗਰਾਮ ਵਿਚ ਲੁਧਿਆਣਾ ਸਿਟੀਜ਼ਨ ਕੌਂਸਲ ਦੇ ਦਰਸ਼ਨ ਅਰੋੜਾ ਮੁੱਖ ਮਹਿਮਾਨ ਅਤੇ ਉਦਯੋਗਪਤੀ ਹਰਕੇਸ਼ ਮਿੱਤਲ, ਜੋਤਸ਼ੀ ਸੁਖਮਿੰਦਰ ਅਤੇ ਅਮਿਤ ਮਹਿਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦੌਰਾਨ ਭਾਈ ਵਰਿੰਦਰ ਸਿੰਘ ਨਿਰਮਾਣ ਸਾਬਕਾ ਹੈੱਡ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਸੰਗੀਤ ਵਿਚ ਪਾਏ ਯੋਗਦਾਨ ਬਦਲੇ ਮੁਹੰਮਦ ਰਫ਼ੀ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਰਿਸ਼ੀ ਰਾਜ ਭਾਖੜੀ ਨੇ ਕਿਸ਼ੋਰ ਕੁਮਾਰ ਦੇ ਗੀਤ ਪੇਸ਼ ਕਰਕੇ ਵਾਹ ਵਾਹ ਲੁੱਟੀ। ਉਪਰੰਤ ਰਮੇਸ਼ ਬੱਤਰਾ, ਡਾ.ਸਤੀਸ਼ ਨੌਹਰੀਆ, ਡਾ. ਅਮਰਜੀਤ ਸਿੰਘ ਕਾਲੜਾ, ਰਾਜੇਸ਼ ਰਫ਼ੀ, ਮਨਜੀਤ ਸਿੰਘ, ਡਾ. ਪ੍ਰਸ਼ਾਂਤ ਆਨੰਦ ਅਤੇ ਸੁਨੀਲ ਮੰਗੋਤਰਾ ਨੇ ਆਪੋ-ਆਪਣੇ ਗੀਤ ਗਾ ਕੇ ਚੰਗਾ ਰੰਗ ਬੰਨ੍ਹਿਆ। ਜਗਜੀਤ ਸਿੰਘ ਅਰੋੜਾ ਨੇ ਮੁਕੇਸ਼ ਦੇ ਗੀਤ ਗਾ ਕੇ ਆਪਣੀ ਵੱਖਰੀ ਛਾਪ ਛੱਡੀ । ਪ੍ਰੋਗਰਾਮ ਵਿਚ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਇਹ ਪ੍ਰੋਗਰਾਮ ਕਰਵਾਉਣ ਲਈ ਸੰਗੀਤ ਪਰਿਵਾਰ ਦੀ ਪ੍ਰਸੰਸਾ ਕੀਤੀ। ਜਗਜੀਤ ਸਿੰਘ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮੁਹੰਮਦ ਰਫ਼ੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਫਾਰ ਵੂਮਨ ਵਿਖੇ ਕਰਵਾਇਆ ਮੀਟਿੰਗ ਕੰਮ ਇੰਟਰ ਐਕਟਿਵ ਸੈਸ਼ਨ ਅਗਲੀ ਖ਼ਬਰ ਵਿਧਾਇਕਾ ਛੀਨਾ ਵਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਡਾਬਾ ਲੁਹਾਰਾ ਸੜਕ ਬਣਾਉਣ ਦੇ ਕਾਰਜਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।