ਖ਼ਾਲਸਾ ਕਾਲਜ ਫਾਰ ਵੂਮਨ ਵਿਖੇ ਕਰਵਾਇਆ ਮੀਟਿੰਗ ਕੰਮ ਇੰਟਰ ਐਕਟਿਵ ਸੈਸ਼ਨ
ਲੁਧਿਆਣਾ, 3 ਅਗਸਤ (ਜਸਵਿੰਦਰ ਸਿੰਘ)-ਡਾਇਰੈਕਟੋਰੇਟ ਆਫ਼ ਸਪੋਰਟਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਖਾਲਸਾ ਕਾਲਜ ਫਾਰ ਵੂਮਨ (ਕੇ. ਸੀ.
ਸ
ਸੈਸ਼ਨ ਵਿਚ ਭਾਗ ਲੈਣ ਮੌਕੇ ਵੱਖ-ਵੱਖ ਸਰੀਰਕ ਸਿੱਖਿਆ ਅਧਿਆਪਕ, ਕੋਚ ਅਤੇ ਹੋਰ ਅਜੀਤ ਤਸਵੀਰ
04-08-2026
ਲੁਧਿਆਣਾ, 3 ਅਗਸਤ (ਜਸਵਿੰਦਰ ਸਿੰਘ)-ਡਾਇਰੈਕਟੋਰੇਟ ਆਫ਼ ਸਪੋਰਟਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਖਾਲਸਾ ਕਾਲਜ ਫਾਰ ਵੂਮਨ (ਕੇ.ਸੀ.ਡਬਲਿਊ.) ਦੇ ਸਹਿਯੋਗ ਨਾਲ “ਪੰਜਾਬ ਦੇ ਕਾਲਜਾਂ ਵਿਚ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ” ਵਿਸ਼ੇ ‘ਤੇ ਇੱਕ ਮੀਟਿੰਗ-ਕਮ-ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਵਿਚ ਜੀਵਨਜੋਤ ਸਿੰਘ, ਦ੍ਰੋਣਾਚਾਰਿਆ ਐਵਾਰਡੀ ਅਤੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਟ੍ਰੇਨਿੰਗ ਡਾਇਰੈਕਟਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਮਲਿਕ, ਡਾਇਰੈਕਟਰ, ਡਾਇਰੈਕਟੋਰੇਟ ਆਫ਼ ਸਪੋਰਟਸ, ਪੰਜਾਬ ਯੂਨੀਵਰਸਿਟੀ ਮਨਦੀਪ ਕੌਸ਼ਲ, ਜ਼ਿਲ੍ਹਾ ਖੇਡ ਅਫ਼ਸਰ (ਡੀ.ਐਸ.ਓ.), ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਸ਼ਾਰੀਰਕ ਸਿੱਖਿਆ ਦੇ ਅਧਿਆਪਕ ਅਤੇ ਕੋਚ ਹਾਜ਼ਰ ਸਨ। ਸੈਸ਼ਨ ਦੌਰਾਨ ਕਾਲਜਾਂ ਵਿਚ ਖੇਡਾਂ ਦੇ ਸੱਭਿਆਚਾਰ ਨੂੰ ਹੋਰ ਮਜ਼ਬੂਤ ਬਣਾਉਣ, ਖੇਡ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ, ਨੌਜਵਾਨ ਪ੍ਰਤਿਭਾਵਾਂ ਦੀ ਪਛਾਣ ਕਰਨ ਅਤੇ ਵਿਦਿਆਰਥੀਆਂ ਦੀ ਖੇਡਾਂ ਵਿਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜੀਵਨਜੋਤ ਸਿੰਘ ਨੇ ਡਾ. ਕਮਲਜੀਤ ਗਰੇਵਾਲ, ਪ੍ਰਿੰਸੀਪਲ, ਖਾਲਸਾ ਕਾਲਜ ਫਾਰ ਵੂਮੈਨ ਨੂੰ ਪੰਜਾਬ ਵਿਚ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਉਨ੍ਹਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਨੇ ਕਾਲਜ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਖਿਡਾਰੀਆਂ ਨੂੰ ਅੱਗੇ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਹ ਇੰਟਰਐਕਟਿਵ ਸੈਸ਼ਨ ਉੱਚ ਸਿੱਖਿਆ ਸੰਸਥਾਵਾਂ ਵਿੱਚ ਖੇਡਾਂ ਦੇ ਵਿਕਾਸ ਅਤੇ ਪ੍ਰਚਾਰ ਲਈ ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਪ੍ਰਭਾਵਸ਼ਾਲੀ ਰਣਨੀਤੀਆਂ ਤਿਆਰ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਇਆ।