06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸੀ. ਐਮ. ਸੀ. ਵਿਖੇ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਇਕ ਹਫ਼ਤੇ ਦਾ ਕੋਰਸ ਸ਼ੁਰੂ

ਲੁਧਿਆਣਾ, 5 ਅਗਸਤ (ਡਾ. ਤਰਲੋਚਨ ਸਿੰਘ)-ਸੀ.

ਸੀ.ਐਮ.ਸੀ. ਵਿਖੇ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਇਕ ਹਫ਼ਤੇ ਦਾ ਕੋਰਸ ਸ਼ੁਰੂ ਹੋਣ ਤੇ ਪ੍ਰਿੰਸੀਪਲ ਡਾ. ਜੈਰਾਜ ਡੀ ਪਾਂਡੀਅਨ ਸੰਬੋਧਨ ਕਰਦੇ ਹੋਏ। ਅਜੀਤ ਤਸਵੀਰ 06-08-2026
ਲੁਧਿਆਣਾ, 5 ਅਗਸਤ (ਡਾ. ਤਰਲੋਚਨ ਸਿੰਘ)-ਸੀ.ਐਮ.ਸੀ. ਲੁਧਿਆਣਾ ਵਿਖੇ ‘ਫੈਕਲਟੀ ਡਿਵੈਲਪਮੈਂਟ’ ਲਈ ਬਣੇ ਐਨ.ਐਮ.ਸੀ. ਨੋਡਲ ਸੈਂਟਰ ਵਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਇੱਕ ਹਫ਼ਤੇ ਦਾ ਕੋਰਸ ਕਰਵਾਇਆ ਜਾ ਰਿਹਾ ਹੈ। “ਐਡਵਾਂਸ ਕੋਰਸ ਇਨ ਮੈਡੀਕਲ ਐਜੂਕੇਸ਼ਨ ਨਾਮਕ ਇਹ ਕੋਰਸ ਭਾਰਤ ਦੇ ਹਰੇਕ ਮੈਡੀਕਲ ਕਾਲਜ ਲਈ ਲਾਜ਼ਮੀ ਹੈ, ਤਾਂ ਜੋ ਐਮ.ਬੀ.ਬੀ.ਐਸ ਅਤੇ ਸਾਰੇ ਪੋਸਟ-ਗ੍ਰੈਜੂਏਟ ਕੋਰਸਾਂ ਐਮ.ਡੀ, ਐਮ.ਐਸ, ਡੀ.ਐਮ, ਐਮ.ਸੀ.ਐਚ ਲਈ ਐਨ.ਐਮ.ਸੀ. ਦੀਆਂ ਨਵੀਆਂ ਪਹਿਲਕਦਮੀਆਂ ਨੂੰ ਲਾਗੂ ਕੀਤਾ ਜਾ ਸਕੇ। ਇਸ ਕੋਰਸ ਵਿਚ ਵੱਖ-ਵੱਖ ਰਾਜਾਂ ਦੇ 58 ਮੈਡੀਕਲ ਕਾਲਜਾਂ ਦੇ 62 ਫੈਕਲਟੀ ਮੈਂਬਰ ਸਿਖਲਾਈ ਪ੍ਰਾਪਤ ਕਰ ਰਹੇ ਹਨ। ਇਹ ਕੋਰਸ ਮੈਡੀਕਲ ਕਾਲਜਾਂ ਦੀਆਂ ‘ਮੈਡੀਕਲ ਸਿੱਖਿਆ ਇਕਾਈਆਂ’ ਅਤੇ ‘ਪਾਠਕ੍ਰਮ ਕਮੇਟੀਆਂ’ ਨੂੰ ਮਜ਼ਬੂਤ ਕਰੇਗਾ। ਸੀ.ਐਮ.ਸੀ. ਦੇ ਪ੍ਰਿੰਸੀਪਲ ਡਾ. ਜੈਰਾਜ ਡੀ. ਪਾਂਡੀਅਨ ਨੇ ਇਨ੍ਹਾਂ ਕਾਲਜਾਂ ਦੇ ਸੀਨੀਅਰ ਡਾਕਟਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਦੇਸ਼ ਵਿਚ ਮੈਡੀਕਲ ਸਿੱਖਿਆ ਅਤੇ ਮਰੀਜ਼ਾਂ ਦੀ ਦੇਖਭਾਲ ਵਿਚ ਸੁਧਾਰ ਲਿਆਉਣ ਲਈ ਸੀ.ਐਮ.ਸੀ. ਨੋਡਲ ਸੈਂਟਰ ਅਤੇ ਐਨ.ਐਮ.ਸੀ. ਦੇ ਯਤਨਾਂ ਬਾਰੇ ਜਾਣੂ ਕਰਵਾਇਆ। ਸੀ.ਐਮ.ਸੀ. ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ ਨੇ ਦੱਸਿਆ ਕਿ ਇਸ ਕੋਰਸ ਰਾਹੀਂ ਮੈਡੀਕਲ ਕਾਲਜ ਦੀ ਫੈਕਲਟੀ ਦੇ ਹੁਨਰ ਵਿਚ ਕਿਵੇਂ ਵਾਧਾ ਹੋ ਸਕਦਾ ਹੈ ਅਤੇ ਉਨ੍ਹਾਂ ਨੇ ਕੋਰਸ ਦੀਆਂ ਗਤੀਵਿਧੀਆਂ ਦੌਰਾਨ ਵਿਹਾਰਕ ਤਜਰਬਾ ਹਾਸਲ ਕਰਨ ਦੀ ਉਮੀਦ ਪ੍ਰਗਟਾਈ। ਐਨ.ਐਮ.ਸੀ. ਨੋਡਲ ਸੈਂਟਰ ਦੇ ਕਨਵੀਨਰ ਅਤੇ ਵਾਈਸ ਪ੍ਰਿੰਸੀਪਲ, ਮੈਡੀਕਲ ਸਿੱਖਿਆ ਡਾ. ਦਿਨੇਸ਼ ਬਡਿਆਲ ਨੇ ਦੱਸਿਆ ਕਿ ਇਹ ਵਿਆਪਕ ਕੋਰਸ 6 ਮਹੀਨਿਆਂ ਤੱਕ ਚੱਲਦਾ ਹੈ, ਜਿਸ ਵਿਚ ਆਨਲਾਈਨ ਮੋਡੀਊਲ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਵਿਚ ਲਾਜ਼ਮੀ ਖੋਜ ਪ੍ਰੋਜੈਕਟ ਵੀ ਸ਼ਾਮਲ ਹੁੰਦੇ ਹਨ। ਕੋ-ਕਨਵੀਨਰ ਅਤੇ ਐਡਵਾਂਸ ਕੋਰਸ ਦੀ ਇੰਚਾਰਜ ਡਾ. ਅੰਜਲੀ ਜੈਨ ਨੇ ਦੱਸਿਆ ਕਿ ਸੀ.ਐਮ.ਸੀ. 2014 ਤੋਂ ਇਹ ਕੋਰਸ ਕਰਵਾ ਰਿਹਾ ਹੈ ਅਤੇ ਇਹ ਇਸ ਲੜੀ ਦਾ 19ਵਾਂ ਕੋਰਸ ਹੈ।
ਪਿਛਲੀ ਖ਼ਬਰ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ’ਚ ਵੱਡੇ ਇਕੱਠ ਨਾਲ ਹੋਵਾਂਗੇ ਸ਼ਾਮਿਲ - ਸੰਧੂ ਅਗਲੀ ਖ਼ਬਰ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ’ਚ ਨੌਜਵਾਨ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।