ਇਕ ਸਤੰਬਰ ਦੇ ਚੰਡੀਗੜ੍ਹ ਧਰਨੇ ਵਿਚ ਕਾਦੀਆਂ ਯੂਨੀਅਨ ਕਰੇਗੀ ਭਾਰੀ ਸ਼ਮੂਲੀਅਤ-ਹਰਮੀਤ ਸਿੰਘ ਕਾਦੀਆਂ
ਲੁਧਿਆਣਾ, 8 ਅਗਸਤ (ਜਸਵਿੰਦਰ ਸਿੰਘ )-ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਐਲਾਨੇ ਇਕ ਸਤੰਬਰ ਦੇ ਚੰਡੀਗੜ੍ਹ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੂਰੇ ਜੋਸ਼ ਅਤੇ ਭਾਰੀ ਉਤਸ਼ਾਹ ਵਿਚ ਹਿੱਸਾ ਪਾਵੇਗੀ। ਯੂਨੀਅਨ ਦੇ ਸਾਰੇ ਜਿਲਿਆਂ ਦੇ ਪ੍ਰਧਾਨਾਂ ਨੇ ਭਰੋਸਾ ਦਿੱਤਾ ਕਿ ਚੰਡੀਗੜ੍ਹ ਮੋਰਚੇ ਵਿੱਚ ਉਹ ਟਰੈਕਟਰ ਟਰਾਲੀਆਂ ਨਾਲ ਭਾਰੀ ਮਾਤਰਾ ਵਿਚ ਸ਼ਾਮਿਲ ਹੋਣਗੇ।
ਲੁਧਿਆਣਾ, 8 ਅਗਸਤ (ਜਸਵਿੰਦਰ ਸਿੰਘ )-ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਐਲਾਨੇ ਇਕ ਸਤੰਬਰ ਦੇ ਚੰਡੀਗੜ੍ਹ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੂਰੇ ਜੋਸ਼ ਅਤੇ ਭਾਰੀ ਉਤਸ਼ਾਹ ਵਿਚ ਹਿੱਸਾ ਪਾਵੇਗੀ। ਯੂਨੀਅਨ ਦੇ ਸਾਰੇ ਜਿਲਿਆਂ ਦੇ ਪ੍ਰਧਾਨਾਂ ਨੇ ਭਰੋਸਾ ਦਿੱਤਾ ਕਿ ਚੰਡੀਗੜ੍ਹ ਮੋਰਚੇ ਵਿੱਚ ਉਹ ਟਰੈਕਟਰ ਟਰਾਲੀਆਂ ਨਾਲ ਭਾਰੀ ਮਾਤਰਾ ਵਿਚ ਸ਼ਾਮਿਲ ਹੋਣਗੇ।ਚੰਡੀਗੜ੍ਹ ਧਰਨੇ ਦੀਆਂ ਮੁੱਖ ਮੰਗਾਂ ਬਾਰੇ ਦੱਸਦੇ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਧਾਰਾ 78, 79, 80 ਨੂੰ ਵਿਧਾਨ ਸਭਾ ਵਿਚ ਮਤਾ ਪਾ ਕੇ ਰੱਦ ਕਰਕੇ ਲੋਕ ਸਭਾ ਵਿੱਚ ਭੇਜਣ। ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣ।ਹਰਮੀਤ ਸਿੰਘ ਕਾਦੀਆਂ ਨੇ ਜ਼ੋਰ ਪਾ ਕੇ ਆਖਿਆ ਕਿ ਜੋ ਪੰਜਾਬ ਸਰਕਾਰ ਜਬਰਦਸਤੀ ਕਿਸਾਨਾਂ ਦੀਆਂ ਜਮੀਨਾਂ ਨੂੰ ਹਥਿਆਉਣ ਲਈ ਜੋ ਨਵਾਂ ਲੈਂਡ ਪੁਲਿੰਗ ਪਾਲਿਸੀ ਦਾ ਨਵਾਂ ਕਾਨੂੰਨ ਲੈ ਕੇ ਆਈ ਹੈ। ਉਸ ਨੂੰ ਭਾਰਤੀ ਕਿਸਾਨ ਯੂਨੀਆਨ (ਰਜਿ:) ਕਾਦੀਆਂ ਮੁੱਢ ਤੋ ਹੀ ਖਾਰਿਜ਼ ਕਰਦੀ ਹੈ। ਉਨ੍ਹਾਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਤੋ ਇਹ ਮੰਗ ਕੀਤੀ ਹੈ ਕਿ ਜੋ ਭਾਰਤ ਸਰਕਾਰ ਨੇ ਅਮਰੀਕਾ ਸਰਕਾਰ ਨਾਲ ਐਫ.ਟੀ.ਏ. ਦੇ ਸਬੰਧ ਵਿਚ ਜੋ ਵੀ ਸਮਝੋਤਾ ਹੋਇਆ ਹੈ, ਉਸ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਵਾਇਆ ਜਾਵੇ। ਯੂਨੀਅਨ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸਰਕਾਰ ਬਾਸਮਤੀ, ਆਲੂ, ਮੱਕੀ, ਮੂੰਗੀ, ਮਟਰ, ਗੋਭੀ ਆਦਿ ਫਸਲਾਂ ਦੀ ਐਮ.ਐਸ.ਪੀ. ਤੇ ਖ੍ਰੀਦ ਦੀ ਗਾਰੰਟੀ ਦਾ ਪ੍ਰਬੰਧ ਕਰੇ।