09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੀਸੂ ਇਨਡੋਰ ਖੇਡ ਦਿਵਸ-2026 ਦੀ ਸ਼ੁਰੂਆਤ-ਪਹਿਲੇ ਦਿਨ ਹੋਏ ਟੇਬਲ ਟੈਨਿਸ ਮੁਕਾਬਲੇ

ਲੁਧਿਆਣਾ, 8 ਅਗਸਤ (ਜਤਿੰਦਰ ਭੰਬੀ)-ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ (ਸੀਸੂ) ਨੇ ਫੋਕਲ ਪੁਆਇੰਟ ਸਥਿਤ ਕੰਪਲੈਕਸ ਵਿਖੇ ‘ਇਨਡੋਰ ਗੇਮਜ ਡੇਅ-2026’ ਦੀ ਸ਼ੁਰੂਆਤ ਕੀਤੀ। ਦੋ ਦਿਨਾਂ ਖੇਡ ਪਹਿਲਕਦਮੀ ਦਾ ਉਦੇਸ਼ ਉਦਯੋਗਿਕ ਭਾਈਚਾਰੇ ਦੇ ਮੈਂਬਰਾਂ ਵਿਚ ਤੰਦਰੁਸਤੀ ਅਤੇ ਨਿੱਜੀ ਜੀਵਨ ਵਿਚਕਾਰ ਸੰਤੁਲਨ ਨੂੰ ਉਤਸ਼ਾਹਿਤ ਕਰਨਾ ਹੈ।

ਅਜੀਤ ਡੈਸਕ 09-08-2026
ਲੁਧਿਆਣਾ, 8 ਅਗਸਤ (ਜਤਿੰਦਰ ਭੰਬੀ)-ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ (ਸੀਸੂ) ਨੇ ਫੋਕਲ ਪੁਆਇੰਟ ਸਥਿਤ ਕੰਪਲੈਕਸ ਵਿਖੇ ‘ਇਨਡੋਰ ਗੇਮਜ ਡੇਅ-2026’ ਦੀ ਸ਼ੁਰੂਆਤ ਕੀਤੀ। ਦੋ ਦਿਨਾਂ ਖੇਡ ਪਹਿਲਕਦਮੀ ਦਾ ਉਦੇਸ਼ ਉਦਯੋਗਿਕ ਭਾਈਚਾਰੇ ਦੇ ਮੈਂਬਰਾਂ ਵਿਚ ਤੰਦਰੁਸਤੀ ਅਤੇ ਨਿੱਜੀ ਜੀਵਨ ਵਿਚਕਾਰ ਸੰਤੁਲਨ ਨੂੰ ਉਤਸ਼ਾਹਿਤ ਕਰਨਾ ਹੈ। ਪਹਿਲੇ ਦਿਨ ਦੇ ਟੇਬਲ ਟੈਨਿਸ ਮੁਕਾਬਲੇ ਵਿਚ ਨੌਜਵਾਨ ਖਿਡਾਰੀਆਂ, ਉਦਯੋਗਪਤੀਆਂ, ਪੇਸ਼ੇਵਰਾਂ, ਕਰਮਚਾਰੀਆਂ ਅਤੇ ਸੀਸੂ ਪਰਿਵਾਰ ਦੇ ਮੈਂਬਰਾਂ ਨੇ ਹਿੱਸਾ ਲਿਆ। ਸਮਾਗਮ ਦੇ ਮੁੱਖ ਮਹਿਮਾਨ ਵਰਧਮਾਨ ਸਪੈਸਲ ਸਟੀਲਜ ਦੇ ਸੀ.ਐਮ.ਡੀ. ਸਚਿਤ ਜੈਨ ਸਨ। ਪ੍ਰੋਗਰਾਮ ਦੀ ਅਗਵਾਈ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕੀਤੀ, ਉਨ੍ਹਾਂ ਨਾਲ ਜਨਰਲ ਸਕੱਤਰ ਹਨੀ ਸੇਠੀ, ਮੀਤ ਪ੍ਰਧਾਨ ਗੌਤਮ ਮਲਹੋਤਰਾ, ਵਿੱਤ ਸਕੱਤਰ ਅਜੈ ਭਾਰਤੀ ਅਤੇ ਸੰਜੇ ਧੀਮਾਨ ਸ਼ਾਮਿਲ ਸਨ। ਸੀਸੂ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ‘ਇਨਡੋਰ ਖੇਡ ਦਿਵਸ’ ਉਦਯੋਗਿਕ ਭਾਈਚਾਰੇ ਦੇ ਮੈਂਬਰਾਂ ਨੂੰ ਇਕੱਠੇ ਕਰਨ ਦੀ ਇੱਕ ਚੰਗੀ ਪਹਿਲਕਦਮੀ ਹੈ। ਪਹਿਲੇ ਦਿਨ ਟੇਬਲ ਟੈਨਿਸ ਮੁਕਾਬਲਿਆਂ ਵਿੱਚ ਅੰਡਰ-9, ਅੰਡਰ-11, ਅੰਡਰ-13, ਅੰਡਰ-15, ਅੰਡਰ-17, ਅੰਡਰ-19, ਪੁਰਸ਼, ਮਹਿਲਾ ਅਤੇ ਸੀਨੀਅਰ ਵਰਗ ਸ਼ਾਮਿਲ ਸਨ। ਅੰਡਰ-17 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਦੇ ਵਰਗ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਵਿਚ ਆਦਵ ਥਾਪਰ ਨੇ ਸੋਨ ਤਗਮਾ, ਅਭਿਜੀਤ ਨੇ ਚਾਂਦੀ ਦਾ ਤਗਮਾ, ਗਵਿਸ ਨੇ ਕਾਂਸੀ ਦਾ ਤਗਮਾ, ਆਰੀਅਨ ਅਰੋੜਾ ਨੇ ਕਾਂਸੀ ਦਾ ਤਗਮਾ, 19 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਦੇ ਵਰਗ ਵਿੱਚ ਆਰੀਅਨ ਸਚਦੇਵਾ ਨੇ ਸੋਨ ਤਗਮਾ, ਵਿਹਾਨ ਵਰਮਾ ਨੇ ਚਾਂਦੀ ਦਾ ਤਗਮਾ, ਸ਼ਿਵਾਂਸ਼ ਨੇ ਕਾਂਸੀ ਦਾ ਤਗਮਾ, ਗਵਿਸ਼ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਸੀਸੂ ਨੇ ਜੇਤੂਆਂ ਅਤੇ ਭਾਗ ਲੈਣ ਵਾਲਿਆਂਨੂੰ ਵਧਾਈ ਦਿੱਤੀ। ‘ਸੋਮਲ ਰਿਫ੍ਰੈਕਟਰੀਜ’ ਇਸ ਸਮਾਗਮ ਦੀ ਮੁੱਖ ਸਪਾਂਸਰ ਹੈ। ਸੀਸੂ ਨੇ ‘ਸੋਮਲ ਰਿਫ੍ਰੈਕਟਰੀਜ’ ਦੇ ਮੈਨੇਜਿੰਗ ਡਾਇਰੈਕਟਰ ਗੁਰਸਿਮਰ ਸੋਮਲ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਸਮਾਗਮ ਨੂੰ ‘ਫਾਰਮ ਪਾਰਟਸ’ ਅਤੇ ‘ਆਈਡੀਪੀ ਐਜੂਕੇਸ਼ਨ’ ਵਲੋਂ ਵੀ ਸਹਿਯੋਗੀ ਸਪਾਂਸਰਾਂ ਵਜੋਂ ਸਮਰਥਨ ਦਿੱਤਾ ਗਿਆ ਹੈ। ਸੀਸੂ ਨੇ ਅਸ਼ਵਨੀ ਗੋਇਲ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ‘ਮੇਲਾ ਧੀਆਂ ਦਾ ਸਬੱਬ ਤੀਆਂ ਦਾ’ ਮੇਲਾ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।