10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਹਲਕਾ ਸਾਹਨੇਵਾਲ ’ ਚ ਡਰੀਮ ਪਾਰਕ ਨੂੰ ਲੈ ਕੇ ਸਿਆਸਤ ਭਖੀ * ਵਿਰੋਧੀਆਂ ਨੂੰ ਵੱਡੇ ਪੱਧਰ ’ਤੇ ਕਰਵਾਏ ਜਾ ਰਹੇ ਵਿਕਾਸ ਕਾਰਜ ਨਹੀਂ ਦੇ ਰਹੇ ਦਿਖਾਈ-ਕੌਂਸਲਰ ਗਰੇਵਾਲ

ਭਾਮੀਆਂ ਕਲਾਂ, 9 ਅਗਸਤ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰਬਰ 22 ਦੀ ਡਰੀਮ ਪਾਰਕ ਨੂੰ ਲੈ ਕੇ ਸਿਆਸਤ ਗਰਮਾਉਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਿੱਥੇ ਡਰੀਮ ਪਾਰਕ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਕਈ ਕਿਸਮ ਦੇ ਸਵਾਲ ਚੁੱਕੇ ਜਾ ਰਹੇ ਹਨ। ਵਾਰਡ ਨੰਬਰ 22 ਦੇ ਕੌਂਸਲਰ ਜਸਪਾਲ ਸਿੰਘ ਗਰੇਵਾਲ ਨੇ ਇਲਾਕਾ ਨਿਵਾਸੀਆਂ ਨੂੰ ਇਕੱਤਰਿਤ ਕਰਕੇ, ਜਿੱਥੇ ਇਲਾਕੇ ਅੰਦਰ ਹੋ ਰਹੇ ਕੰਮਾਂ ਤੋਂ ਇਲਾਵਾ ਪਾਰਕ ਦੇ ਕੀਤੇ ਜਾ ਰਹੇ ਨਵੀਨੀਕਰਨ ਬਾਰੇ ਜਾਣੂ ਕਰਵਾਇਅ, ਉਥੇ ਹੀ ਉਨ੍ਹਾਂ ਵਿਰੋਧੀਆਂ ‘ਤੇ ਵਰ੍ਹਦਿਆਂ ਕਿਹਾ ਕਿ ਬਾੜ ਅੰਦਰ ਹੋ ਰਹੇ ਸੈਂਕੜੇ ਵਿਕਾਸ ਕਾਰਜ ਵਿਰੋਧੀਆਂ ਨੂੰ ਦਿਖਾਈ ਨਹੀਂ ਦੇ ਰਹੇ ਅਤੇ ਇਸ ਦੇ ਉਲਟ ਡਰੀਮ ਪਾਰਕ ਨੂੰ ਮੁੱਦਾ ਬਣਾ ਕੇ ਵਾਰਡ ਵਾਸੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ।

ਅਜੀਤ ਡੈਸਕ 10-08-2026
ਭਾਮੀਆਂ ਕਲਾਂ, 9 ਅਗਸਤ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰਬਰ 22 ਦੀ ਡਰੀਮ ਪਾਰਕ ਨੂੰ ਲੈ ਕੇ ਸਿਆਸਤ ਗਰਮਾਉਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਿੱਥੇ ਡਰੀਮ ਪਾਰਕ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਕਈ ਕਿਸਮ ਦੇ ਸਵਾਲ ਚੁੱਕੇ ਜਾ ਰਹੇ ਹਨ। ਵਾਰਡ ਨੰਬਰ 22 ਦੇ ਕੌਂਸਲਰ ਜਸਪਾਲ ਸਿੰਘ ਗਰੇਵਾਲ ਨੇ ਇਲਾਕਾ ਨਿਵਾਸੀਆਂ ਨੂੰ ਇਕੱਤਰਿਤ ਕਰਕੇ, ਜਿੱਥੇ ਇਲਾਕੇ ਅੰਦਰ ਹੋ ਰਹੇ ਕੰਮਾਂ ਤੋਂ ਇਲਾਵਾ ਪਾਰਕ ਦੇ ਕੀਤੇ ਜਾ ਰਹੇ ਨਵੀਨੀਕਰਨ ਬਾਰੇ ਜਾਣੂ ਕਰਵਾਇਅ, ਉਥੇ ਹੀ ਉਨ੍ਹਾਂ ਵਿਰੋਧੀਆਂ ‘ਤੇ ਵਰ੍ਹਦਿਆਂ ਕਿਹਾ ਕਿ ਬਾੜ ਅੰਦਰ ਹੋ ਰਹੇ ਸੈਂਕੜੇ ਵਿਕਾਸ ਕਾਰਜ ਵਿਰੋਧੀਆਂ ਨੂੰ ਦਿਖਾਈ ਨਹੀਂ ਦੇ ਰਹੇ ਅਤੇ ਇਸ ਦੇ ਉਲਟ ਡਰੀਮ ਪਾਰਕ ਨੂੰ ਮੁੱਦਾ ਬਣਾ ਕੇ ਵਾਰਡ ਵਾਸੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ। ਕੌਂਸਲਰ ਗਰੇਵਾਲ ਨੇ ਕਿਹਾ ਕਿ ਡਰੀਮ ਪਾਰਕ ਦੇ ਨਵੀਨੀਕਰਨ ਨੂੰ ਲੈ ਕੇ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਵਰਕ ਆਰਡਰ ਵੀ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕੁੱਝ ਕਾਨੂੰਨੀ ਕਾਰਨਾਂ ਕਰਕੇ ਪ੍ਰਕਿਰਿਆ ਵਿਚ ਰੁਕਾਵਟ ਆਈ ਸੀ, ਜਿਸ ਕਾਰਨ ਕੰਮ ਸ਼ੁਰੂ ਹੋਣ ਵਿਚ ਦੇਰੀ ਹੋਈ, ਪਰ ਹੁਣ ਪਾਰਕ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਕੌਂਸਲਰ ਗਰੇਵਾਲ ਨੇ ਕਿਹਾ ਕਿ ਵਾਰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨਜ਼ਰਅੰਦਾਜ਼ ਕਰਕੇ ਵਿਰੋਧੀ ਧਿਰ ਵਲੋਂ ਕਿਸੇ ਇਕ ਛੋਟੀ-ਮੋਟੀ ਕਮੀ ਨੂੰ ਉਭਾਰ ਕੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਅਤੇ ਵਿਰੋਧੀਆਂ ਦੀ ਇਹ ਕਾਰਵਾਈ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੰਮ ਵਿਚ ਕੋਈ ਕਮੀ ਹੈ ਤਾਂ ਉਸ ਨੂੰ ਦੂਰ ਕਰਨਾ ਜ਼ਿੰਮੇਵਾਰ ਧਿਰ ਦਾ ਫ਼ਰਜ਼ ਹੈ ਅਤੇ ਅਸੀਂ ਇਹ ਕੰਮ ਕਰਵਾਉਣ ਤੋਂ ਭੱਜਦੇ ਨਹੀਂ। ਪਾਰਕ ਵਿਚ ਟੁੱਟੇ ਬੈਂਚਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪਾਰਕ ਵਿਚ ਲੱਗੇ ਕੁੱਝ ਪੱਥਰ ਦੇ ਬੈਂਚ ਸਮਾਂ ਪੈ ਜਾਣ ਕਰਕੇ ਨੁਕਸਾਨੇ ਗਏ ਹਨ, ਨੂੰ ਜਲਦ ਠੀਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਪਾਰਕ ਦੇ ਨਵੀਨੀਕਰਨ ਦੇ ਪ੍ਰੋਜੈਕਟ ਵਿਚ ਇਨ੍ਹਾਂ ਸਮੇਤ ਹੋਰ ਲੋੜੀਂਦੇ ਕੰਮ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਡਰੀਮ ਪਾਰਕ ਦੇ ਨਵੀਨੀਕਰਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਲਾਕਾ ਨਿਵਾਸੀਆਂ ਨੂੰ ਹੋਰ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਪਾਰਕ ਦੀ ਦਿੱਖ ਵਿਚ ਵੀ ਵੱਡਾ ਬਦਲਾਅ ਆਵੇਗਾ। ਇਸ ਮੌਕੇ ਮਨਜਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਪੱਪੂ ਬਚਨ ਨਗਰ, ਬੂਟਾ ਕੁਹਾੜਾ, ਗੁਰਦੀਪ ਸਿੰਘ ਖੁਰਾਨਾ, ਸ਼ਰਮਾ ਧੋਲਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤਮੰਦ ਸਰੀਰ ਸਭ ਤੋਂ ਵੱਡਾ ਗਹਿਣਾ ਹੈ - ਆਹੂਜਾ ਅਗਲੀ ਖ਼ਬਰ ਮਹਾਤਮਾ ਗਾਂਧੀ ਵਲੋਂ ਅੰਗਰੇਜ਼ ਹਕੂਮਤ ਖ਼ਿਲਾਫ਼ ‘ ਭਾਰਤ ਛੱਡੋ ਅੰਦੋਲਨ ’ ਦੀ 84 ਵੀਂ ਵਰ੍ਹੇਗੰਢ ਹਲਕਾ ਦੱਖਣੀ ’ ਚ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।