10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਕਰਵਾਇਆ

ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਵਲੋਂ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ।

ਅਜੀਤ ਡੈਸਕ 10-08-2026
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਵਲੋਂ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ। ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਹਾਂਪੁਰਸ਼ਾਂ ਨੇ ਸਮਝਾਇਆ ਕਿ ਅਸਲ ਰੂਹਾਨੀ ਖ਼ੁਸ਼ੀ ਆਪਣੇ ਲਈ ਰਾਖਵੀਂ ਕਰਨ ਵਾਸਤੇ, ਇਸ ਨੂੰ ਪੂਰੀ ਤਰ੍ਹਾਂ ਯਕੀਨੀ ਤੇ ਭਰੋਸੇਯੋਗ ਬਣਾਉਣ ਵਾਸਤੇ ਅਜੋਕੇ ਬਾਹਰੀ ਤੌਰ ‘ਤੇ ਧਾਰਮਿਕ ਮਨੁੱਖ ਨੂੰ ਆਪਣੀ ਸੁਆਰਥੀ ਸੋਚ ਨੂੰ ਬਦਲਣਾ ਪਵੇਗਾ। ਰੂਹਾਨੀਅਤ ਦੇ ਦਾਇਰੇ ‘ਚ ਕੋਈ ਵੀ ਮਨੁੱਖ ਨਿੱਜੀ ਸੁਆਰਥ ਨੂੰ ਤਿਆਗਣ ਜਾਂ ਸੰਭਵ ਹੱਦ ਤੱਕ ਘੱਟ ਕਰਨ ਤੋਂ ਬਿਨਾਂ ਨਹੀਂ ਪ੍ਰਵੇਸ਼ ਹੋ ਸਕਦਾ। ਵਿਕਾਰੀ ਭਾਵਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਜਕੜ ਅਤੇ ਰੂਹਾਨੀਅਤ-ਇਹ ਇਕ ਦੋ ਚੀਜ਼ਾਂ ਨਾਲ-ਨਾਲ ਨਹੀਂ ਚੱਲ ਸਕਦੀਆਂ, ਜਿਵੇਂ ਇਕੋ ਵੇਲੇ ਕੋਈ ਵੀ ਮਨੁੱਖ ਦੋ ਵੱਖੋ ਵੱਖਰੀਆਂ ਦਿਸ਼ਾਵਾਂ ਵੱਲ ਨਹੀਂ ਜਾ ਸਕਦਾ। ਇਕ ਦਿਸ਼ਾ ਵੱਲ ਜਾਣ ਲਈ ਦੂਜੀ ਦਿਸ਼ਾ ਦਾ ਖ਼ਿਆਲ ਛੱਡਣਾ ਪੈਂਦਾ ਹੈ। ਅੱਜ ਭ੍ਰਿਸ਼ਟਾਚਾਰ, ਦੁਰਾਚਾਰ, ਜਬਰ-ਜਨਾਹ, ਮੁਕੱਦਮੇ, ਸ਼ਰਾਬਨੋਸ਼ੀ ਤੇ ਹਰ ਪ੍ਰਕਾਰ ਦੀ ਨਸ਼ੇਖੋਰੀ ਆਦਿ ਜਿੰਨੀਆਂ ਵੀ ਬੁਰਾਈਆਂ ਵਿਕਰਾਲ ਰੂਪ ਧਾਰਨ ਕਰ ਰਹੀਆਂ ਹਨ, ਇਹ ਅਸਲ ‘ਚ ਪੰਜ ਵਿਕਾਰਾਂ ਵਿਚ ਹੱਦੋਂ ਵੱਧ ਉਲਝ ਜਾਣ ਦੇ ਕਾਰਨ ਹੀ ਹੈ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪੱਧਰੀ ਆਗੂਆਂ ਦਾ ਜ਼ਿਲ੍ਹਾ ਇਕਾਈ ਵਲੋਂ ਸਨਮਾਨ ਜਤਿੰਦਰ ਮਿੱਤਲ, ਅਨਿਲ ਸਰੀਨ, ਰਜਨੀਸ਼ ਧ... ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਖਾਸੀ ਕਲਾਂ ਦੇ ਵਿਦਿਆਰਥੀਆਂ ਨੇ ਗਣਿਤ ਅਤੇ ਵਿਗਿਆਨ ਦੇ ਨੈਸ਼ਨਲ ਓਲੰਪੀਅਡ ਸਨੋਟ ’ਚ ਕੀਤਾ ਸ਼ਾਨਦਾਰ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।