12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਆਪ ਅਤੇ ਭਾਜਪਾ ਆਗੂ ਵਾਲ-ਵਾਲ ਬਚੇ

ਲੁਧਿਆਣਾ, 11 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਵਰਧਮਾਨ ਚੌਂਕ ਵਿਚ ਅੱਜ ਦੇਰ ਸ਼ਾਮ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਆਪ ਅਤੇ ਭਾਜਪਾ ਆਗੂ ਵਾਲ ਵਾਲ ਬਚ ਗਏ। ਜਾਣਕਾਰੀ ਦਿੰਦਿਆਂ ਏਸੀਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਪੰਕਜ ਕੁਮਾਰ ਨਾਮੀ ਨੌਜਵਾਨ ਵਰਧਮਾਨ ਚੌਂਕ ਨੇੜੇ ਜਾ ਰਿਹਾ ਸੀ ਕਿ ਇਸ ਦੌਰਾਨ ਉੱਥੇ ਖੜੀ ਇੱਕ ਕਾਰ ਵਿਚ ਬੈਠੇ ਨੌਜਵਾਨ ਨੇ ਦਰਵਾਜ਼ਾ ਖੋਲ੍ਹ ਦਿੱਤਾ ਜੋ ਕਿ ਪੰਕਜ ਕੁਮਾਰ ਦੇ ਲੱਗਾ।

ਅਜੀਤ ਡੈਸਕ 12-08-2026
ਲੁਧਿਆਣਾ, 11 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਵਰਧਮਾਨ ਚੌਂਕ ਵਿਚ ਅੱਜ ਦੇਰ ਸ਼ਾਮ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਆਪ ਅਤੇ ਭਾਜਪਾ ਆਗੂ ਵਾਲ ਵਾਲ ਬਚ ਗਏ। ਜਾਣਕਾਰੀ ਦਿੰਦਿਆਂ ਏਸੀਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਪੰਕਜ ਕੁਮਾਰ ਨਾਮੀ ਨੌਜਵਾਨ ਵਰਧਮਾਨ ਚੌਂਕ ਨੇੜੇ ਜਾ ਰਿਹਾ ਸੀ ਕਿ ਇਸ ਦੌਰਾਨ ਉੱਥੇ ਖੜੀ ਇੱਕ ਕਾਰ ਵਿਚ ਬੈਠੇ ਨੌਜਵਾਨ ਨੇ ਦਰਵਾਜ਼ਾ ਖੋਲ੍ਹ ਦਿੱਤਾ ਜੋ ਕਿ ਪੰਕਜ ਕੁਮਾਰ ਦੇ ਲੱਗਾ। ਇਸ ਮਾਮਲੇ ਨੂੰ ਲੈ ਕੇ ਕਾਰ ਸਵਾਰਾਂ ਵਲੋਂ ਪੰਕਜ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੰਕਜ ਵਲੋਂ ਇਸ ਦੀ ਸੂਚਨਾ ਆਪਣੇ ਦੋਸਤਾਂ ਨੂੰ ਦਿੱਤੀ। ਇਨ੍ਹਾਂ ਵਿਚ ਇੱਕ ਭਾਜਪਾ ਕੌਂਸਲਰ ਦਾ ਪਤੀ ਪਿੰਕੂ ਅਤੇ ਆਮ ਆਦਮੀ ਪਾਰਟੀ ਦੇ ਮਹਿਲਾ ਕੌਂਸਲਰ ਦਾ ਪੁੱਤਰ ਕਰਨ ਸ਼ਾਮਿਲ ਸੀ। ਜਦੋਂ ਇਨ੍ਹਾਂ ਨੇ ਕਾਰ ਸਵਾਰਾਂ ਨੂੰ ਇਸ ਸਬੰਧੀ ਪੁੱਛਿਆ ਤਾਂ ਇਹ ਕਾਰ ਸਵਾਰਾਂ ਨੇ ਇਨ੍ਹਾਂ ਆਗੂਆਂ ’ਤੇ ਵੀ ਹਮਲਾ ਕਰ ਦਿੱਤਾ। ਰੌਲੇ ਦੀ ਆਵਾਜ਼ ਸੁਣ ਕੇ ਉੱਥੇ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵਲੋਂ ਕਾਰਵਾਈ ਕਰਦਿਆਂ ਕਾਰ ਸਵਾਰ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਥਾਣਾ ਮੋਤੀ ਨਗਰ ਲਿਆਂਦਾ ਗਿਆ। ਹਾਲ ਦੀ ਘੜੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਿਤ ਨੌਜਵਾਨ ਦੇ ਬਿਆਨ ਲਿਖੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਪੰਜਾਬ ਯੂਥ ਬਾਸਕਟਬਾਲ ਚੈਂਪੀਅਨਸ਼ਿਪ-ਐਲ.ਬੀ.ਏ. ਅਤੇ ਜ਼ਿਲ੍ਹਾ ਖੰਨਾ ਪਹੁੰਚੇ ਸੈਮੀਫਾਈਨਲ ਲੀਗ ਵਿਚ ਅਗਲੀ ਖ਼ਬਰ ਨਿਆਇਕ ਅਧਿਕਾਰੀ ਦੇ ਘਰੋਂ ਚੋਰ ਸਿਲੰਡਰ ਚੋਰੀ ਕਰਕੇ ਹੋਏ ਫਰਾਰ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਜੰਗ ਬਹਾਦਰ ਢੱਲ ਹੋਏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।