12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੰਜਾਬ ਯੂਥ ਬਾਸਕਟਬਾਲ ਚੈਂਪੀਅਨਸ਼ਿਪ-ਐਲ.ਬੀ.ਏ. ਅਤੇ ਜ਼ਿਲ੍ਹਾ ਖੰਨਾ ਪਹੁੰਚੇ ਸੈਮੀਫਾਈਨਲ ਲੀਗ ਵਿਚ

ਲੁਧਿਆਣਾ, 11 ਅਗਸਤ (ਜਸਵਿੰਦਰ ਸਿੰਘ)-ਪੰਜਾਬ ਯੂਥ ਬਾਸਕਟਬਾਲ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕੁੱਲ 13 ਮੈਚ ਖੇਡੇ ਗਏ। ਲੜਕੀਆਂ ਦੇ ਮੁਕਾਬਲਿਆਂ ਵਿਚ ਪਟਿਆਲਾ ਨੇ ਖੰਨਾ ਨੂੰ 38-7 ਨਾਲ ਹਰਾਇਆ, ਮਾਨਸਾ ਨੇ ਜਲੰਧਰ ਨੂੰ 51-35 ਨਾਲ ਹਰਾਇਆ, ਐਲ.

ਅਜੀਤ ਡੈਸਕ 12-08-2026
ਲੁਧਿਆਣਾ, 11 ਅਗਸਤ (ਜਸਵਿੰਦਰ ਸਿੰਘ)-ਪੰਜਾਬ ਯੂਥ ਬਾਸਕਟਬਾਲ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕੁੱਲ 13 ਮੈਚ ਖੇਡੇ ਗਏ। ਲੜਕੀਆਂ ਦੇ ਮੁਕਾਬਲਿਆਂ ਵਿਚ ਪਟਿਆਲਾ ਨੇ ਖੰਨਾ ਨੂੰ 38-7 ਨਾਲ ਹਰਾਇਆ, ਮਾਨਸਾ ਨੇ ਜਲੰਧਰ ਨੂੰ 51-35 ਨਾਲ ਹਰਾਇਆ, ਐਲ.ਬੀ.ਏ. ਨੇ ਅੰਮ੍ਰਿਤਸਰ ਨੂੰ 46-6 ਨਾਲ ਹਰਾਇਆ, ਗੁਰਦਾਸਪੁਰ ਨੇ ਬਠਿੰਡਾ ਨੂੰ 48-43 ਨਾਲ ਹਰਾਇਆ। ਲੜਕਿਆਂ ਦੇ ਮੁਕਾਬਲਿਆਂ ਵਿਚ ਖੰਨਾ ਨੇ ਫ਼ਤਿਹਗੜ੍ਹ ਸਾਹਿਬ ਨੂੰ 74-72 ਨਾਲ ਹਰਾਇਆ, ਐਲ.ਬੀ.ਏ. ਨੇ ਕਪੂਰਥਲਾ ਨੂੰ 50-20 ਨਾਲ ਹਰਾਇਆ, ਖੰਨਾ ਨੇ ਬਠਿੰਡਾ ਨੂੰ 75-60 ਨਾਲ ਹਰਾਇਆ, ਲੁਧਿਆਣਾ ਜ਼ਿਲ੍ਹੇ ਨੇ ਅੰਮ੍ਰਿਤਸਰ ਨੂੰ 71-70 ਨਾਲ ਹਰਾਇਆ। ਪ੍ਰਾਪਤ ਆਖ਼ਰੀ ਰਿਪੋਰਟ ਅਨੁਸਾਰ ਪੁਰਸ਼ ਵਰਗ ਵਿਚ ਲੁਧਿਆਣਾ ਬਾਸਕਟਬਾਲ ਅਕੈਡਮੀ ਲੁਧਿਆਣਾ ਜ਼ਿਲ੍ਹਾ ਅਤੇ ਖੰਨਾ ਜ਼ਿਲ੍ਹਾ ਨੇ ਸੈਮੀਫਾਈਨਲ ਲੀਗ ਲਈ ਕੁਆਲੀਫ਼ਾਈ ਕੀਤਾ। ਮਹਿਲਾ ਵਰਗ ਵਿਚ ਲੁਧਿਆਣਾ ਬਾਸਕਟਬਾਲ ਅਕੈਡਮੀ ਲੁਧਿਆਣਾ ਜ਼ਿਲ੍ਹਾ, ਕਪੂਰਥਲਾ ਅਤੇ ਮੋਹਾਲੀ ਨੇ ਸੈਮੀਫਾਈਨਲ ਲੀਗ ਲਈ ਕੁਆਲੀਫ਼ਾਈ ਕੀਤਾ। ਇਸ ਮੌਕੇ ਐੱਮ.ਪੀ. ਸਹਿਗਲ, ਚੇਅਰਮੈਨ, ਸੀਗਲ ਇੰਡੀਆ ਲਿਮਟਿਡ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਜੇ.ਪੀ. ਸਿੰਘ, ਪ੍ਰਧਾਨ ਡੀ.ਬੀ.ਏ., ਵਿਜੈ ਚੋਪੜਾ, ਉਪ-ਪ੍ਰਧਾਨ, ਤੇਜਾ ਸਿੰਘ ਧਾਲੀਵਾਲ, ਵੀਰਪਾਲ ਸਿੰਘ ਢਿੱਲੋਂ, ਕੋਚ ਜਸਪ੍ਰੀਤ ਸਿੰਘ, ਜੈਪਾਲ ਅਤੇ ਸਲੋਨੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ ਵਿਖੇ ਵਣ-ਮਹਾਂਉਤਸਵ ਮਨਾਇਆ ਅਗਲੀ ਖ਼ਬਰ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਆਪ ਅਤੇ ਭਾਜਪਾ ਆਗੂ ਵਾਲ-ਵਾਲ ਬਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।