14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਨੋਵਲਟੀ ਵੀਲਜ਼ ਮਹਿੰਦਰਾ ਵਲੋਂ ਲੁਧਿਆਣਾ ’ਚ ਸਕੋਰਪੀਓ-ਐਨ ਦੀ ਸ਼ਾਨਦਾਰ ਲਾਂਚਿੰਗ

ਲੁਧਿਆਣਾ, 13 ਅਗਸਤ (ਅ. ਬ.)

ਅਜੀਤ ਡੈਸਕ 14-08-2026
ਲੁਧਿਆਣਾ, 13 ਅਗਸਤ (ਅ.ਬ.)-ਨੋਵਲਟੀ ਵੀਲਜ਼ ਮਹਿੰਦਰਾ ਨੇ ਆਪਣੇ ਜੀ.ਟੀ. ਰੋਡ, ਢੰਡਾਰੀ ਖੁਰਦ, ਲੁਧਿਆਣਾ ਸਥਿਤ ਸ਼ੋਅਰੂਮ ਵਿਖੇ ਡਾਇਰੈਕਟਰ ਲਵਤੇਸ਼ ਸਿੰਘ ਸਚਦੇਵ ਅਤੇ ਅਮਿਤੇਸ਼ ਸਿੰਘ ਸਚਦੇਵ ਦੀ ਵਿਸ਼ੇਸ਼ ਮੌਜੂਦਗੀ ਵਿਚ ਸਕੋਰਪੀਓ-ਐਨ ਦੀ ਸ਼ਾਨਦਾਰ ਲਾਂਚਿੰਗ ਕੀਤੀ। ਕੰਪਨੀ ਨਵੀਨਤਮ ਸਕੋਰਪੀਓ-ਐਨ ਤਕਨਾਲੋਜੀ, ਸੁਰੱਖਿਆ ਅਤੇ ਡਿਜ਼ਾਈਨ ਵਿਚ ਕਈ ਸ਼ਾਨਦਾਰ ਸੁਧਾਰ ਲੈ ਕੇ ਆਈ ਹੈ, ਜਿਸ ਦੀਆਂ ਮੁੱਖ ਵਿਸ਼ੇਸ਼ਤਾਵਾਂ ‘ਚ ਪੈਨੋਰਾਮਿਕ ਸਕਾਈਰੂਫ, ਬਲਾਇੰਡ ਵਿਊ ਮਾਨੀਟਰ ਦੇ ਨਾਲ 540-ਡਿਗਰੀ ਸਰਾਊਂਡ ਵੀਊ ਸਿਸਟਮ, ਨਵੇਂ ਆਰ-18 ਡਾਇਮੰਡ ਕੱਟ ਅਲਾਏ ਵ੍ਹੀਲਜ਼, 31.24 ਸੈਂਟੀਮੀਟਰ ਦੀ ਫਲੋਟਿੰਗ 84 ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ ਅਤੇ 26.03 ਸੈਂਟੀਮੀਟਰ ਦਾ 84 ਡਿਜੀਟਲ ਕਲੱਸਟਰ ਸਮੇਤ ਕਈ ਅਤਿ ਆਧੁਨਿਕ ਸਹੂਲਤਾਂ ਮੌਜੂਦ ਹਨ। ਇਸ ਮੌਕੇ ਲਾਂਚਿੰਗ ਦੌਰਾਨ ਗਰੁੱਪ ਹੈੱਡ ਪੁਨੀਤ ਸ਼ਰਮਾ ਅਤੇ ਸੇਲਜ਼ ਹੈੱਡ ਅਨਿਲ ਸਾਨਿਆਲ ਨੇ ਸਕੋਰਪੀਓ-ਐਨ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਅਤੇ ਤਕਨਾਲੋਜੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਇਹ ਸੁਧਾਰ ਡਰਾਈਵਿੰਗ ਦੇ ਸਮੁੱਚੇ ਅਨੁਭਵ ਨੂੰ ਹੋਰ ਬਿਹਤਰ ਬਣਾਉਂਦੇ ਹਨ। ਇਸ ਦੇ ਬੇਸ ਜੈਡ-2 ਵੇਰੀਐਂਟ ਦੀ ਕੀਮਤ ਪੈਟਰੋਲ ਬੀ.ਡਬਲਯੂ.ਡੀ. ਮੈਨੂਅਲ ਲਈ 13.69 ਲੱਖ ਰੁਪਏ (ਐਕਸ-ਸ਼ੋਅਰੂਮ) ਅਤੇ ਡੀਜ਼ਲ ਬੀ.ਡਬਲਯੂ.ਡੀ. ਮੈਨੂਅਲ ਲਈ 14.19 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਨੋਵਲਟੀ ਵੀਲਜ਼ ਮਹਿੰਦਰਾ ਜੀ.ਟੀ. ਰੋਡ ਢੰਡਾਰੀ ਖ਼ੁਰਦ ਲੁਧਿਆਣਾ ਵਿਖੇ ਬੁਕਿੰਗ ਸ਼ੁਰੂ ਹੋ ਚੁੱਕੀ ਹੈ।
ਪਿਛਲੀ ਖ਼ਬਰ ਲੁਧਿਆਣਾ ਦੇ ਕੌਮੀ ਮਾਰਗ ‘ਤੇ ਇਸ਼ਤਿਹਾਰਬਾਜ਼ੀ ਅਤੇ ਕੰਕਰੀਟਕਰਨ ਦਾ ਮਾਮਲਾ ਗਰਮਾਇਆ ਅਗਲੀ ਖ਼ਬਰ ਦਿਆਲ ਹੈਰੀਟੇਜ ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।