19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਿੰਡ ਜੱਸੀਆਂ ਵਿਖੇ ਤੀਆਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਲਾਡੋਵਾਲ, 18 ਅਗਸਤ (ਬਲਬੀਰ ਸਿੰਘ ਰਾਣਾ)-ਲੁਧਿਆਣਾ ਦੀ ਬੁੱਕਲ ਵਿਚ ਘੁੱਗ ਵੱਸਦੇ ਪਿੰਡ ਜੱਸੀਆਂ ਵਿਖੇ ਲੜਕੀਆਂ ਤੇ ਸੁਆਣੀਆਂ ਵਲੋਂ ਪੰਜਾਬ ਦਾ ਪ੍ਰਸਿੱਧ ਤੀਆਂ ਤੀਜ ਦਾ ਤਿਉਹਾਰ ਬੜੀ ਸ਼ਾਨੋ ਸ਼ੌਕਤ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਸਬੰਧੀ ਸਰਪੰਚ ਜੁਗਰਾਜ ਸਿੰਘ ਜੱਸੀਆਂ ਨੇ ਦੱਸਿਆ ਕਿ ਤੀਆਂ ਤੀਜ ਦਾ ਤਿਉਹਾਰ ਸਾਡੇ ਸਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਹੈ, ਜੋ ਪੰਜਾਬ ਦਾ ਸਭ ਤੋਂ ਪਿਆਰਾ, ਖ਼ੁਸ਼ੀਆਂ ਭਰਪੂਰ, ਮਨ ਨੂੰ ਸਕੂਨ ਦੇਣ ਵਾਲਾ ਅਤੇ ਆਪਸੀ ਮਿਲ ਵਰਤਣ ਦੀ ਭਾਵਨਾ ਸਦਕਾ ਰਿਸ਼ਤਿਆਂ ਦੀਆਂ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਲਾ ਤਿਉਹਾਰ ਹੈ।

ਅਜੀਤ ਡੈਸਕ 19-08-2026
ਲਾਡੋਵਾਲ, 18 ਅਗਸਤ (ਬਲਬੀਰ ਸਿੰਘ ਰਾਣਾ)-ਲੁਧਿਆਣਾ ਦੀ ਬੁੱਕਲ ਵਿਚ ਘੁੱਗ ਵੱਸਦੇ ਪਿੰਡ ਜੱਸੀਆਂ ਵਿਖੇ ਲੜਕੀਆਂ ਤੇ ਸੁਆਣੀਆਂ ਵਲੋਂ ਪੰਜਾਬ ਦਾ ਪ੍ਰਸਿੱਧ ਤੀਆਂ ਤੀਜ ਦਾ ਤਿਉਹਾਰ ਬੜੀ ਸ਼ਾਨੋ ਸ਼ੌਕਤ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਸਬੰਧੀ ਸਰਪੰਚ ਜੁਗਰਾਜ ਸਿੰਘ ਜੱਸੀਆਂ ਨੇ ਦੱਸਿਆ ਕਿ ਤੀਆਂ ਤੀਜ ਦਾ ਤਿਉਹਾਰ ਸਾਡੇ ਸਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਹੈ, ਜੋ ਪੰਜਾਬ ਦਾ ਸਭ ਤੋਂ ਪਿਆਰਾ, ਖ਼ੁਸ਼ੀਆਂ ਭਰਪੂਰ, ਮਨ ਨੂੰ ਸਕੂਨ ਦੇਣ ਵਾਲਾ ਅਤੇ ਆਪਸੀ ਮਿਲ ਵਰਤਣ ਦੀ ਭਾਵਨਾ ਸਦਕਾ ਰਿਸ਼ਤਿਆਂ ਦੀਆਂ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਲਾ ਤਿਉਹਾਰ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਿੰਡ ਦੀਆਂ ਲੜਕੀਆਂ ਤੇ ਮਹਿਲਾਵਾਂ ਵਲੋਂ ਰੰਗ ਬਿਰੰਗੇ ਕੱਪੜੇ ਪਹਿਨ ਕੇ ਤੀਆਂ ਦੇ ਤਿਉਹਾਰ ਨਾਲ ਸੰਬੰਧਿਤ ਬੋਲੀਆਂ ਰਾਹੀਂ ਗਿੱਧਾ ਅਤੇ ਭੰਗੜਾ ਪਾ ਕੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ, ਜਦ ਕਿ ਧੀਆਂ ਦੀ ਪੁਰਾਤਨ ਬੋਲੀ ‘ਸਾਉਣ ਵੀਰ ਇਕੱਠਿਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ’ ਖ਼ੂਬ ਚਰਚਾ ਵਿਚ ਰਹੀ। ਇਸ ਮੌਕੇ ਸਰਪੰਚ ਜੁਗਰਾਜ ਸਿੰਘ ਜੱਸੀਆਂ ਨੇ ਦੱਸਿਆ ਕਿ ਇਸ ਤੀਆਂ ਦੇ ਤਿਉਹਾਰ ਮੌਕੇ ਆਪਣੇ ਸਹੁਰੇ ਪਰਿਵਾਰ ਵਿਚ ਗਈਆਂ ਲੜਕੀਆਂ ਸਾਉਣ ਦੇ ਮਹੀਨੇ ਵਿਚ ਵਾਪਸ ਆਪਣੇ ਪੇਕੇ ਪਿੰਡ ਆ ਕੇ ਆਪਣੀਆਂ ਸਖੀਆਂ-ਸਹੇਲੀਆਂ ਅਤੇ ਪਿੰਡ ਦੀਆਂ ਮਹਿਲਾਵਾਂ ਨਾਲ ਰਲ ਕੇ ਗਿੱਧਾ-ਭੰਗੜਾ, ਗੀਤ, ਬੋਲੀਆਂ ਪਾ ਕੇ, ਪੀਂਘਾਂ ਝੂਟ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਸਾਂਝਾ ਕਰਦੀਆਂ ਹਨ ਅਤੇ ਮਾਲ-ਪੂੜਿਆਂ ਦਾ ਸੇਵਨ ਕਰਕੇ ਅਗਲੇ ਤੀਆਂ ਦੇ ਤਿਉਹਾਰ ’ਤੇ ਫਿਰ ਮਿਲਣ ਦਾ ਵਾਅਦਾ ਕਰਦੀਆਂ ਹਨ, ਜਦਕਿ ਪਿੰਡ ਵਾਸੀਆਂ ਵਲੋਂ ਤੀਆਂ ਦਾ ਤਿਉਹਾਰ ਪ੍ਰੋਗਰਾਮ ਦੀ ਬੇਹੱਦ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਜੁਗਰਾਜ ਸਿੰਘ ਜੱਸੀਆਂ, ਸਕੱਤਰ ਕਰਮਪਾਲ ਸਿੰਘ ਵਿਰਕ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਕੌਰ ਜੱਸੀਆਂ, ਸਾਬਕਾ ਸਰਪੰਚ ਦੀਪਇੰਦਰ ਕੌਰ ਜੱਸੀਆਂ, ਮਨਜੀਤ ਕੌਰ, ਬਿੰਦਰ ਕੌਰ, ਅਮਨਦੀਪ ਕੌਰ, ਕੁਲਦੀਪ ਸਿੰਘ ਨੰਬਰਦਾਰ, ਮਲਕੀਤ ਸਿੰਘ, ਰਣਜੀਤ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੜਕੀਆਂ, ਮਹਿਲਾਵਾਂ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ। 18ਐਲਡੀਐਚ19 ਸਰਪੰਚ ਜੁਗਰਾਜ ਸਿੰਘ ਤੀਆਂ ਦੇ ਤਿਉਹਾਰ ਸਬੰਧੀ ਗੱਲਬਾਤ ਕਰਦੇ ਹੋਏ, ਨਾਲ ਕਰਮਪਾਲ ਸਿੰਘ ਵਿਰਕ ਅਤੇ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਦਿ੍ਸ਼। ਤਸਵੀਰ : ਬਲਬੀਰ ਸਿੰਘ ਰਾਣਾ
ਪਿਛਲੀ ਖ਼ਬਰ ਜੀ.ਐਨ.ਕੇ.ਸੀ.ਡਬਲਿਊ. ਵਿਖੇ ਪੇਪਰ ਕ੍ਰਾਫਟ ਗਤੀਵਿਧੀ ਕਰਵਾਈ ਅਗਲੀ ਖ਼ਬਰ ਵਿਸ਼ਵਭਾਰਤੀ ਪਬਲਿਕ ਸਕੂਲ ਲੁਹਾਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।