23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਆਰ.ਜੀ. ਹਸਪਤਾਲ ਵਲੋਂ ਵਿਸ਼ਵ ਅੰਗ ਦਾਨ ਦਿਵਸ ਮੌਕੇ ਕੱਢੀ ਵਿਸ਼ਾਲ ਕਾਰ ਰੈਲੀ

ਲੁਧਿਆਣਾ, 22 ਅਗਸਤ (ਡਾ. ਤਰਲੋਚਨ ਸਿੰਘ)-ਵਿਸ਼ਵ ਅੰਗ ਦਾਨ ਦਿਵਸ ਦੇ ਮੌਕੇ ’ਤੇ ਆਰ.

ਆਰ. ਜੀ. ਹਸਪਤਾਲ, ਫ਼ਿਰੋਜ਼ਪੁਰ ਰੋਡ ਵਲੋਂ ਵਿਸ਼ਵ ਅੰਗ ਦਾਨ ਦਿਵਸ ਮੌਕੇ ਕੱਢੀ ਵਿਸ਼ਾਲ ਕਾਰ ਰੈਲੀ ਦਾ ਦ੍ਰਿਸ਼। ਤਸਵੀਰ : ਸੇਵਕ ਸਿੰਘ 23-08-2026
ਲੁਧਿਆਣਾ, 22 ਅਗਸਤ (ਡਾ. ਤਰਲੋਚਨ ਸਿੰਘ)-ਵਿਸ਼ਵ ਅੰਗ ਦਾਨ ਦਿਵਸ ਦੇ ਮੌਕੇ ’ਤੇ ਆਰ.ਜੀ. ਹਸਪਤਾਲ, ਫ਼ਿਰੋਜ਼ਪੁਰ ਰੋਡ ਵਲੋਂ ਅੰਗ ਦਾਨ ਦੀ ਅਹਿਮ ਲੋੜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਜੀਵਨ-ਰੱਖਿਅਕ ਟਰਾਂਸਪਲਾਂਟ ਪ੍ਰਕਿਰਿਆਵਾਂ ਨਾਲ ਜੁੜੇ ਭਰਮਾਂ-ਭੁਲੇਖਿਆਂ ਨੂੰ ਦੂਰ ਕਰਨ ਲਈ ਸ਼ਹਿਰ ਪੱਧਰੀ ਜਾਗਰੂਕਤਾ ਕਾਰ ਰੈਲੀ ਕੱਢੀ। ਰੈਲੀ ਨੂੰ ਸਿਵਲ ਸਰਜਨ ਡਾ. ਰਮਨਦੀਪ ਕੌਰ ਵਲੋਂ ਆਰ.ਜੀ. ਹਸਪਤਾਲ ਦੇ ਡਾਕਟਰਾਂ ਅਤੇ ਕਿਡਨੀ ਟਰਾਂਸਪਲਾਂਟ ਕਰਵਾ ਚੁੱਕੇ ਮਰੀਜ਼ਾਂ ਦੀ ਹਾਜ਼ਰੀ ਵਿਚ ਫ਼ਿਰੋਜ਼ਪੁਰ ਰੋਡ ਸਥਿਤ ਆਰ.ਜੀ. ਹਸਪਤਾਲ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਕਾਰ ਰੈਲੀ ਸ਼ਹਿਰ ਦੇ ਪ੍ਰਮੁੱਖ ਰਸਤਿਆਂ ਤੋਂ ਹੁੰਦੀ ਹੋਈ ਚੰਡੀਗੜ੍ਹ ਰੋਡ ਸਥਿਤ ਹੋਟਲ ਰੀਗਲ ਬਲੂ ਵਿਖੇ ਸਮਾਪਤ ਹੋਈ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾ. ਰਮਨਦੀਪ ਕੌਰ ਨੇ ਸਿਹਤ ਜਾਗਰੂਕਤਾ ਫੈਲਾਉਣ ਵਿਚ ਭਾਈਚਾਰਕ ਪਹਿਲਕਦਮੀਆਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਨਾਗਰਿਕਾਂ ਨੂੰ ਜਾਗਰੂਕ ਕਰਨ ਅਤੇ ਪੂਰੇ ਜ਼ਿਲ੍ਹੇ ਵਿਚ ਅੰਗ ਦਾਨ ਦੇ ਸੰਕਲਪ ਨੂੰ ਉਤਸ਼ਾਹਿਤ ਕਰਨ ਲਈ ਆਰ.ਜੀ. ਹਸਪਤਾਲ ਵਲੋਂ ਕੀਤੇ ਗਏ ਸਰਗਰਮ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਡਾ. ਸੁਮਨ ਸੇਠੀ, ਡਾਇਰੈਕਟਰ, ਨੈਫ਼ਰੋਲੋਜੀ ਅਤੇ ਕਿਡਨੀ ਟਰਾਂਸਪਲਾਂਟ ਨੇ ਟਰਾਂਸਪਲਾਂਟ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸਾਂਝਾ ਕੀਤਾ ਕਿ ਸਮੇਂ ਸਿਰ ਕਿਡਨੀ ਟਰਾਂਸਪਲਾਂਟ ਕਿਸ ਤਰ੍ਹਾਂ ਅੰਤਿਮ ਪੜਾਅ ਦੇ ਗੁਰਦੇ ਫ਼ੇਲ੍ਹ ਹੋਣ ਵਾਲੇ ਮਰੀਜ਼ਾਂ ਨੂੰ ਨਵਾਂ ਜੀਵਨ ਪ੍ਰਦਾਨ ਕਰਦਾ ਹੈ। ਇਸ ਮੌਕੇ ਡਾ. ਪੁਨੀਤ ਬਾਂਸਲ, ਡਾਇਰੈਕਟਰ, ਯੂਰੋਲੋਜੀ ਨੇ ਦੱਸਿਆ ਕਿ ਰੋਬੋਟਿਕ ਅਤੇ ਮਿਨੀਮਲੀ ਇਨਵੇਸਿਵ ਸਰਜਰੀ ਵਿਚ ਹੋਈ ਤਰੱਕੀ ਨਾਲ ਅੰਗ ਦਾਨ ਅਤੇ ਟਰਾਂਸਪਲਾਂਟ ਹੁਣ ਵਧੇਰੇ ਸੁਰੱਖਿਅਤ ਅਤੇ ਸਫਲ ਹੋ ਗਏ ਹਨ। ਸਾਡਾ ਮਕਸਦ ਪੂਰੇ ਪੰਜਾਬ ਵਿਚ ਅੰਗ ਦਾਨੀਆਂ ਅਤੇ ਲੋੜਵੰਦ ਮਰੀਜ਼ਾਂ ਵਿਚਕਾਰ ਪਾੜੇ ਨੂੰ ਪੂਰਨਾ ਹੈ। ਡਾ. ਰਾਜਿੰਦਰ ਕੇ. ਬਾਂਸਲ, ਮੈਡੀਕਲ ਡਾਇਰੈਕਟਰ ਨੇ ਜ਼ੋਰ ਦੇ ਕੇ ਕਿਹਾ ਕਿ ਰੈਲੀ ਦਾ ਮੁੱਖ ਮਕਸਦ ਲੁਧਿਆਣਾ ਭਰ ਵਿਚ ਅੰਗ ਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਸੀਂ ਪੰਜਾਬ ਜੀਪ ਕਲੱਬ ਦਾ ਧੰਨਵਾਦ ਕਰਦੇ ਹਾਂ। ਅਭਿਜੀਤ ਸਿੰਘ ਸਿੱਧੂ, ਯੂਨਿਟ ਹੈੱਡ ਨੇ ਦੱਸਿਆ ਕਿ ਹਸਪਤਾਲ ਨੇ ਇਕ ਸਾਲ ਵਿਚ 10 ਕਿਡਨੀ ਟਰਾਂਸਪਲਾਂਟ ਸਫਲਤਾਪੂਰਵਕ ਮੁਕੰਮਲ ਕੀਤੇ ਹਨ। ਉਨ੍ਹਾਂ ਨੇ ਆਧੁਨਿਕ ਸਹੂਲਤਾਂ ਅਤੇ ਸੁਹਿਰਦ ਦੇਖਭਾਲ ਨਾਲ ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ਦੀ ਸੇਵਾ ਕਰਨ ਲਈ ਹਸਪਤਾਲ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ।
ਪਿਛਲੀ ਖ਼ਬਰ ਪੀ.ਏ.ਯੂ. ’ਚ ਹਾੜ੍ਹੀ ਦੀ ਫ਼ਸਲ ਬਾਰੇ ਲਗਾਈ ਦੋ-ਰੋਜ਼ਾ ਵਰਕਸ਼ਾਪ ਅਗਲੀ ਖ਼ਬਰ ਪੁਲਿਸ ਥਾਣੇ ਨੇੜੇ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਲੜਾਈ ਦੌਰਾਨ ਚੱਲੀ ਗੋਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।