23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੌਂਸਲਰ ਵੀਰੂ ਤੇ ਹੈਪੀ ਸ਼ੇਰਪੁਰੀਆ ਨੇ ਕੀਤਾ ਸਰਕਾਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ ਦਾ ਨਿਰੀਖਣ

ਢੰਡਾਰੀ ਕਲਾਂ/ਲੁਧਿਆਣਾ, 22 ਅਗਸਤ (ਜਸਵੀਰ ਸਿੰਘ ਬੰਗਾ)-ਵਾਰਡ ਨੰਬਰ 27 ਤੋਂ ਕੌਂਸਲਰ ਪਤੀ ਹੈਪੀ ਸ਼ੇਰਪੁਰੀਆ ਅਤੇ ਵਾਰਡ ਨੰਬਰ 32 ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਨੇ ਅੱਜ ਸ਼ੇਰਪੁਰ ਕਲਾਂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਸਕੂਲ ਦੇ ਵੱਖ-ਵੱਖ ਕਮਰਿਆਂ, ਬਾਥਰੂਮਾਂ ਅਤੇ ਵਿਸ਼ੇਸ਼ ਤੌਰ ’ਤੇ ਮਿਡ-ਡੇ-ਮੀਲ ਤਹਿਤ ਬਣਾਏ ਜਾ ਰਹੇ ਖਾਣੇ ਦੀ ਜਾਂਚ ਕੀਤੀ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ ਵਿਖੇ ਕਮਰੇ ‘ਚ ਪਏ ਸਮਾਨ ਨੂੰ ਚੈੱਕ ਕਰਦੇ ਕੌਂਸਲਰ ਪਤੀ ਹੈਪੀ ਸ਼ੇਰਪੁਰੀਆ, ਕੌਂਸਲਰ ਜਸਵਿੰਦਰ ਸਿੰਘ ਵੀਰੂ। ਅਜੀਤ ਤਸਵੀਰ 23-08-2026
ਢੰਡਾਰੀ ਕਲਾਂ/ਲੁਧਿਆਣਾ, 22 ਅਗਸਤ (ਜਸਵੀਰ ਸਿੰਘ ਬੰਗਾ)-ਵਾਰਡ ਨੰਬਰ 27 ਤੋਂ ਕੌਂਸਲਰ ਪਤੀ ਹੈਪੀ ਸ਼ੇਰਪੁਰੀਆ ਅਤੇ ਵਾਰਡ ਨੰਬਰ 32 ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਨੇ ਅੱਜ ਸ਼ੇਰਪੁਰ ਕਲਾਂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਸਕੂਲ ਦੇ ਵੱਖ-ਵੱਖ ਕਮਰਿਆਂ, ਬਾਥਰੂਮਾਂ ਅਤੇ ਵਿਸ਼ੇਸ਼ ਤੌਰ ’ਤੇ ਮਿਡ-ਡੇ-ਮੀਲ ਤਹਿਤ ਬਣਾਏ ਜਾ ਰਹੇ ਖਾਣੇ ਦੀ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਮਿਡ-ਡੇ-ਮੀਲ ਤਹਿਤ ਖਾਣਾ ਬਣਾ ਰਹੀਆਂ ਔਰਤਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਜਦੋਂ ਦੋਵੇਂ ਆਗੂਆਂ ਨੇ ਸਕੂਲ ਵਿਚ ਰੱਖੇ ਰਾਸ਼ਨ ਵਾਲੇ ਕਮਰੇ ਦੀ ਜਾਂਚ ਕੀਤੀ ਤਾਂ ਕਈ ਤਰ੍ਹਾਂ ਦੀਆਂ ਖ਼ਾਮੀਆਂ ਪਾਈਆਂ ਪਈਆਂ। ਕੌਂਸਲਰ ਵੀਰੂ ਤੇ ਹੈਪੀ ਸ਼ੇਰਪੁਰੀਆ ਨੇ ਮਿਡ-ਡੇ-ਮੀਲ ਤਹਿਤ ਬਣਾਏ ਗਏ ਖਾਣੇ ਨੂੰ ਖੁਦ ਛਕਿਆ ਅਤੇ ਕਿਹਾ ਕਿ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਉਚ ਸਿੱਖਿਆ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ-ਡੇ-ਮੀਲ ਦੀ ਸਮੇਂ-ਸਮੇਂ ਸਿਰ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਭਾਰਤ ਭੂਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਆਏ ਅਜੇ 8-10 ਮਹੀਨੇ ਦਾ ਸਮਾਂ ਹੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਰਧਮਾਨ ਦੇ ਸਹਿਯੋਗ ਨਾਲ 23 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਵਿਚ ਬਾਥਰੂਮ ਬਣਾਏ ਜਾਣਗੇ ਅਤੇ ਐਸ.ਬੀ.ਆਈ. ਬੈਂਕ ਦੇ ਸਹਿਯੋਗ ਨਾਲ ਟਾਇਲਾਂ ਦਾ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਵਿਚ ਜਿਹੜੀਆਂ ਕਮੀਆਂ ਰਹਿੰਦੀਆਂ ਹਨ, ਉਨ੍ਹਾਂ ਨੂੰ ਵੀ ਜਲਦ ਦੂਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਅਤੇ ਸਟਾਫ਼ ਦੀ ਗਿਣਤੀ ਘੱਟ ਹੋਣ ਕਾਰਨ ਥੋੜ੍ਹੀਆਂ ਬਹੁਤੀਆਂ ਦਿੱਕਤਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਜਲਦ ਦੂਰ ਕਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਔਰਤਾਂ ਨੇ ਅਜੋਕੇ ਸਮੇਂ ਅੰਦਰ ਹਰ ਖੇਤਰ ਵਿਚ ਖੱਟਿਆ ਨਾਮਨਾ-ਵਰਮਾ, ਮਲਹੋਤਰਾ ਅਗਲੀ ਖ਼ਬਰ ਸਰਬਜੀਤ ਸਿੰਘ ਕਾਕਾ ਦੀ ਭਾਰਤੀ ਜਨਤਾ ਪਾਰਟੀ ’ਚ ਘਰ ਵਾਪਸੀ ’ਤੇ ਇੰਦਰ ਅਗਰਵਾਲ ਤੇ ਦਵਿੰਦਰ ਜੱਗੀ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।