25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਾਹਿਤਕਦੀਪ ਵੈੱਲਫੇਅਰ ਸੁਸਾਇਟੀ ਵਲੋਂ ‘ਜ਼ਿਕਰ-ਏ-ਹਯਾਤ’ ਅਤੇ ‘ਕਲਮਾਂ ਦੇ ਬੋਲ’ ਪੁਸਤਕਾਂ ਲੋਕ ਅਰਪਣ

ਲੁਧਿਆਣਾ, 24 ਅਗਸਤ (ਡਾ. ਤਰਲੋਚਨ ਸਿੰਘ)-ਸਾਹਿਤਕਦੀਪ ਵੈੱਲਫੇਅਰ ਸੁਸਾਇਟੀ ਵਲੋਂ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਹਾਣੀ ਸੰਗ੍ਰਹਿ ‘ਜ਼ਿਕਰ-ਏ-ਹਯਾਤ’ ਅਤੇ ਕਵਿਤਾਵਾਂ ਦੀ ਪੁਸਤਕ ‘ਕਲਮਾਂ ਦੇ ਬੋਲ’ ਲੋਕ ਅਰਪਣ ਕੀਤੀ ਗਈ।

ਅਜੀਤ ਡੈਸਕ 25-08-2026
ਲੁਧਿਆਣਾ, 24 ਅਗਸਤ (ਡਾ. ਤਰਲੋਚਨ ਸਿੰਘ)-ਸਾਹਿਤਕਦੀਪ ਵੈੱਲਫੇਅਰ ਸੁਸਾਇਟੀ ਵਲੋਂ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਹਾਣੀ ਸੰਗ੍ਰਹਿ ‘ਜ਼ਿਕਰ-ਏ-ਹਯਾਤ’ ਅਤੇ ਕਵਿਤਾਵਾਂ ਦੀ ਪੁਸਤਕ ‘ਕਲਮਾਂ ਦੇ ਬੋਲ’ ਲੋਕ ਅਰਪਣ ਕੀਤੀ ਗਈ। ਸਮਾਗਮ ਵਿਚ ਡਾ. ਹਰੀ ਸਿੰਘ ਜਾਚਕ, ਡਾ. ਗੁਰਚਰਨ ਕੌਰ ਕੋਚਰ ਅਤੇ ਡਾ. ਇਰਾਦੀਪ ਤ੍ਰੇਹਨ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ । ਸਮਾਗਮ ਦੌਰਾਨ ਰਮਨਦੀਪ ਕੌਰ, ਹਰਸਰ ਜਾਈ, ਪ੍ਰਧਾਨ, ਇੰਦੂ ਬਾਲਾ ਕੋਆਰਡੀਨੇਟਰ ਅਤੇ ਸ਼ਾਮਿਲ ਹੋਏ ਸਾਰੇ ਮਹਿਮਾਨਾਂ, ਕਵੀਆਂ ਅਤੇ ਕਹਾਣੀਕਾਰਾਂ ਵਲੋਂ ਉਪਰੋਕਤ ਦੋਵੇਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਦੌਰਾਨ ਸ਼ਾਮਿਲ ਕਵੀਆਂ ਅਤੇ ਕਵਿੱਤਰੀਆਂ ਨੂੰ ਸਾਹਿਤਕ ਦੀਪ ਵੈੱਲਫੇਅਰ ਸੁਸਾਇਟੀ ਦੀ ਪ੍ਰਧਾਨ ਰਮਨਦੀਪ ਕੌਰ, ਇੰਦੂ ਬਾਲਾ ਅਤੇ ਹੋਰਨਾਂ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਸਿੱਧ ਪੰਜਾਬੀ ਕਵੀ ਤੇ ਸਕੱਤਰ ਸਾਹਿਤਕ ਸਰਗਰਮੀਆਂ, ਪੰਜਾਬੀ ਸਾਹਿਤ ਅਕਾਦਮੀ ਡਾ. ਹਰੀ ਸਿੰਘ ਜਾਚਕ ਨੇ ਜਿੱਥੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉਥੇ ਤੀਆਂ ਸਬੰਧੀ ਕਵਿਤਾ ਵੀ ਸੁਣਾਈ। ਪ੍ਰਸਿੱਧ ਸਾਹਿਤਕਾਰਾਂ ਡਾ. ਗੁਰਚਰਨ ਕੌਰ ਕੋਚਰ, ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਨੇ ਸਾਵਣ ਬਾਰੇ ਆਪਣੀਆਂ ਭਾਵਪੂਰਤ ਗ਼ਜ਼ਲਾਂ ਨਾਲ ਹਾਜ਼ਰੀ ਲਗਵਾਈ। ਪ੍ਰੋ. ਡਾ. ਇਰਾਦੀਪ ਨੇ ਪੁਸਤਕਾਂ ਦੀ ਪੜਚੋਲ ਕੀਤੀ ਅਤੇ ਲੇਖਕਾਂ ਅਤੇ ਸੰਪਾਦਕਾਂ ਨੂੰ ਵਧਾਈ ਦਿੱਤੀ। ਸਮਾਗਮ ਦੀ ਸ਼ੁਰੂਆਤ ਇੰਦੂ ਬਾਲਾ ਵਲੋਂ ਗਾਏ ਧਾਰਮਿਕ ਸ਼ਬਦ ਨਾਲ ਕੀਤੀ ਗਈ। ਸਮਾਗਮ ਵਿਚ ਕਵੀਆਂ ਅਤੇ ਕਵਿੱਤਰੀਆਂ, ਜਿਨ੍ਹਾਂ ਵਿਚ ਚੰਦਰਜੀਤ ਕੌਰ, ਹਰਸ਼ਾਨ ਬਾਜਵਾ, ਹਰਮੀਤ ਸ਼ਰਮਾ, ਸ਼ਿਵ ਲਾਲਾ ਪਾਮਾ, ਕੁਲਜੀਤ ਕੌਰ, ਸੰਨੀ ਮਹਿਤਪੁਰੀਆ, ਅਮਨਪ੍ਰੀਤ ਕੌਰ ਘਈ ਅਤੇ ਸਿਮਰਨਜੀਤ ਕੌਰ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਸਮਾਗਮ ਦਾ ਮੰਚ ਸੰਚਾਲਨ ਰਾਜਵਿੰਦਰ ਕੌਰ ਵਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਹਿਤਕਦੀਪ ਵੈੱਲਫੇਅਰ ਸੋਸਾਇਟੀ ਵਲੋਂ ਹੁਣ ਤੱਕ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਜਾ ਚੁੱਕੀਆਂ ਹਨ।
ਪਿਛਲੀ ਖ਼ਬਰ ਐਨ.ਸੀ.ਸੀ. ਕੈਡਿਟਾਂ ਨੇ ਸ਼ਹੀਦਾਂ ਦੇ ਬੁੱਤ ਸਾਫ਼ ਕਰਕੇ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਐਫ.ਐਂਡ.ਸੀ.ਸੀ. ਚੋਣ ’ਚ ਸਿਆਸੀ ਦਖ਼ਲ ਖ਼ਿਲਾਫ਼ ਕੌਂਸਲਰ ਗੌਰਵ ਭੱਟੀ ਦਾ ਇਤਰਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।